ਪੰਜਾਬ ਦਾ ਦਰਦ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਦੇਸ਼ ਮੇਰੇ ਨੂੰ ਪਤਾ ਨੀ,ਕਿਸਨੇ ਨਜ਼ਰ ਲਗਾਈ ਏ।
ਦਿਨੋਂ ਦਿਨੀ ਹੈ ਨਸ਼ਿਆਂ,ਹਾਹਾਕਾਰ ਮਚਾਈ ਏ।
ਮਰਦੇ ਪੁੱਤ ਜਵਾਨ,ਰੋਂਦੀਆਂ ਰੋਜ਼ ਹੀ ਮਾਵਾਂ ਨੀਂ।
ਕੀਹਨੂੰ ਦਰਦ ਪੰਜਾਬ ਦੇ,ਲੋਕੋ ਖੋਲ ਸੁਣਾਵਾਂ ਨੀਂ।

ਦਾਜ ਦੇ ਲਾਲਚ ਕਿਧਰੇ,ਧੀ ਦੀ ਬਲੀ ਚੜ੍ਹਾ ਦਿੱਤੀ।
ਕਿਸੇ ਨੇਂ ਕੁੱਖ ਵਿੱਚ ਅਣਜੰਮੀ ਹੀ, ਕਤਲ ਕਰਾ ਦਿੱਤੀ।
ਬੈਠੀ ਕੋਈ ਕਿਤੇ ਮੌਤ ਦੀਆਂ,ਤੱਕਦੀ ਰਾਅਵਾਂ ਨੀਂ।
ਕੀਹਨੂੰ ਦਰਦ ਪੰਜਾਬ ਦੇ ਲੋਕੋ,ਖੋਲ ਸੁਣਾਵਾਂ ਨੀਂ।

ਧਰਮ ਦੇ ਨਾਂ ਤੇ ਨਿੱਤ,ਸਿਆਸਤ ਵੈਰ ਪਵਾਉਂਦੀ ਐ।
ਰਹਿਣ ਨਾਂ ਮਿਲਕੇ ਆਪਸ ਵਿੱਚ, ਸਕੀਮ ਬਣਾਉਂਦੀ ਐ।
ਬੇਦੋਸ਼ਿਆਂ ਨੂੰ ਮਿਲਦੀਆਂ ਐਥੇ,ਰਹਿਣ ਸਜ਼ਾਵਾਂ ਨੀ।
ਕੀਹਨੂੰ ਦਰਦ ਪੰਜਾਬ ਦੇ,ਲੋਕੋ ਖੋਲ ਸੁਣਾਵਾਂ ਨੀਂ।

ਹੱਥ ਦੇ ਵਿੱਚ ਕਾਨੂੰਨ ਲੈਣ ਤੋਂ,ਨਾਂ ਕੋਈ ਡਰਦਾ ਏ।
ਬਿਨ ਰਿਸ਼ਵਤ ਤੋਂ ਅਫਸਰ ਕੋਈ ਕੰਮ ਨਾ ਕਰਦਾ ਏ।
“ਕਾਮੀ ਵਾਲਾ ਖ਼ਾਨ” ਦੇਸ਼ ਲਈ,ਕਰੇ ਦੁਆਵਾਂ ਨੀਂ।
ਕੀਹਨੂੰ ਦਰਦ ਪੰਜਾਬ ਦੇ, ਲੋਕੋ ਖੋਲ ਸੁਣਾਵਾਂ ਨੀਂ।

ਸੁਕਰ ਦੀਨ
ਪਿੰਡ: ਕਾਮੀ ਖੁਰਦ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੰਦਗੀ
Next articleਕਵਿਤਾ