ਦਾਲ ਰੋਟੀ

– ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

ਫ਼ਾਲਸਾ ਵੀ ਖਾਧਾ, ਅਸੀਂ,ਜਾਮਨਾਂ ਵੀ ਖਾਧੀਆਂ,
ਤੁੱਕੇ ਵੀ ਖਾਧੇ, ਅਸੀਂ,ਸਤੂਤ ਵੀ ਖਾਂਦੇ ਸੀ,
ਆੜੂ ਅਸੀਂ ਬਹੁਤ ਖਾਧੇ, ਛਡੇ ਨਹੀਂ ਸੀ ਬੇਰ ਕਦੇ,
ਚਿਕੂ ,ਪਪੀਤਾ, ਤੇ ਲੋਕਾਟ ਅਸੀਂ ਬਹੁਤ ਖਾਧੇ,
ਕਦੇ ਕਦੇ ਖਾਂਦੇ ਸੀ ਨਿੱਮ ਦੀਆਂ ਨਮੋਲੀਆਂ ।

ਸੇਵ, ਤੇ ਅੰਗੂਰ ਭਾਵੇਂ ਮਿਲਦੇ ਸੀ ਕਦੇ ਕਦੇ,
ਖਰਬੂਜੇ, ਤੇ ਮਤੀਰੇ ਖਾਧੇ ਬੜੇ, ਅਸੀਂ ਰੱਜ ਰੱਜ,
ਕੇਲੇ, ਤੇ ਅੰਬ ਅਸੀਂ ਖਾਂਦੇ ਸੀ ਸਵਾਦ ਨਾਲ,
ਕੱਕੜੀ, ਤੇ ਖੀਰਾ ਖਾਧਾ, ਖਾਧੇ ਅਮਰੂਦ ਵੀ ,
ਖੂਬ ਅਸੀਂ ਚੂਪੀਆਂ ਗੰਨੇ ਦੀਆਂ ਗੰਡੇਰੀਆਂ ।

ਅਨਾਰ, ਤੇ ਨਾਰੀਅਲ, ਖਾਂਦੇ ਸੀ ਖੁਸ਼ ਹੋਕੇ,
ਆਲੂਬੁਖਾਰਾ, ਤੇ ਬੱਗੂਕLੋਸੇ ਬਹੂਤ ਖਾਧੇ,
ਸ਼ਰੀਫ਼ਾ, ਤੇ ਐਵੋਕਾਡੋ, ਮਿਲ ਜਾਂਦੇ ਖਾ ਲੈਂਦੇ,
ਪੀਚੀਜ਼, ਤੇ ਕੀਵੀ ਖਾਧੀ, ਲੀਚੀਆਂ ਵੀ ਖਾਧੀਆਂ,
ਛਿੱਲ ਛਿੱਲ ਖਾਂਦੇ ਸੀ ਸੰਤਰੇ ਦੀਆਂ ਫਾੜੀਆਂ ।

ਪੈਸ਼ਨ ਫਰੂਟ ਖਾਧਾ, ਚੈਰੀ ਵੀ ਬਹੁਤ ਖਾਧੀ,
ਗਰੇਪਫਰੂਟ, ਹਮੇਸ਼ਾਂ ਲਗਦਾ ਸੀ ਕੌੜਾ ਸਾਨੂੰ,
ਪਰ ਖੰਡ ਪਾਕੇ ਖਾਂਦੇ ਸੀ ਸਟੋਬਰੀ ਮਜੇ ਨਾਲ
ਬਲੂਬੈਰੀ, ਅਪਰੀਕੋਟ, ਔਲਿਵ ਵੀ ਬਹੁਤ ਖਾਧੇ
ਰੱਜ ਕੇ ਖਾਧੀਆਂ ਅਸੀਂ ਨਾਸਪਾਤੀਆਂ

ਗੰਢੇ, ਤੇ ਟਮਾਟਰਾਂ ਦਾ ਬਣਾਉਂਦੇ ਸੀ ਸਲਾਦ ਅਸੀਂ,
ਲੈਟਸ, ਤੇ ਰੈਡਿਸ਼ ਵਿਚ ਅਸੀਂ ਪਾਉਂਦੇ ਸੀ ।
ਕਿੰਨੀਆ ਹੀ ਖਾ ਜਾਂਦੇ ਤਰਾਂ, ਅਤੇ ਗਾਜਰਾਂ,
ਸ਼ਿਮਲਾ ਮਿਰਚਾਂ ਦਾ ਸਵਾਦ ਸੀ ਵੱਖਰਾ,
ਖੇਤਾਂ ਵਿੱਚੋਂ ਤੋੜ ਤੋੜ ਖਾਂਦੇ ਸੀ ਮੂਲੀਆਂ ।

ਆਲੂ ਗੋਭੀ ਬਹੁਤ ਖਾਧੀ, ਪਾਲਕ ਪਨੀਰ ਖਾਧਾ,
ਸਰਸੋਂ ਦਾ ਸਾਗ ਖਾਧਾ, ਮੱਖਣ ਵਿਚ ਪਾਕੇ,
ਮਿਰਚਾਂ ਵੀ ਨਾਲ ਖਾਂਦੇ, ਮੱਕੀ ਦੀ ਰੋਟੀ ਨਾਲ ,
ਪਦੀਨੇ ਦੀ ਚਟਣੀ ਲੈਂਦੇ, ਜਦੋਂ ਦਾਲ ਹੁਦੀ ਮਸਰਾਂ ਦੀੰ,
ਲਗਦਾ ਸੀ ਤੜਕਾ ਜਦੋਂ ਮੂੰਗੀ, ਅਤੇ ਮੋਠਾਂ ਵਿਚ ,
ਚੰਗਾ ਨਹੀਂ ਸੀ ਲਗਦਾ ਲਸਣ ਵਿਚ ਪਾਇਆ ਸਾਨੂੰ,
ਉਦੋਂ ਮਾਂ ਖੁਆਉਂਦੀ ਸੀ ਕੁੱਟ ਕੁੱਟ ਚੂਰੀਆਂ ।

ਬੈਂਗਣਾ ਦਾ ਭੜਥਾ, ਤੇ ਕਰੇਲੇ ਖਾਧੇ ਰਾਇਤੇ ਨਾਲ,
ਪੇਠਾ ਖਾਧਾ, ਤੋਰੀ ਖਾਧੀ, ਖਾਧੀ ਪੱਤ ਗੋਭੀ ਵੀ ।
ਅਰਬੀ ਤੇ ਭਿੰਡੀਆਂ ਲਗਦੀਆਂ ਸੀ ਸਵਾਦ ਸਾਨੂੰ,
ਸ਼ਲਜਮ ਦੀ ਸਬਜੀ ਖਾਧੀ, ਮਸਾਲੇ ਵਾਲੇ ਟਿੰਡੋ ਖਾਧੇ,
ਸਾਡੀ ਮਨਪਸੰਦ ਸੀ ਫਲੀਆਂ ਗਵਾਰੇ ਦੀਆਂ,
ਭਰ ਭਰ ਖਾਂਦੇ ਸੀ ਕੜੀ੍ਹ ਦੀਆਂ ਬਾਟੀਆਂ ।

ਨੀਂਬੂ ਦੀ ਸਿਕੰਜਵੀ ਪੀਤੀ, ਸੰਦਲ ਦਾ ਸ਼ਰਬਤ ਪੀਤਾ,
ਕੋਕਾ ਕੋਲਾ, ਲਿਮਕਾ, ਸੰਤਰੇ ਦਾ ਜਿਉਸ ਪੀਤਾ,
ਲੱਸੀ ਪੀਤੀ, ਦੁਧ ਪੀਤਾ, ਗੱਨੇ ਦਾ ਰਸ ਪੀਤਾ,
ਸੱਤੂ, ਤੇ ਸ਼ਰਧਾਈ ਪੀਤੀ, ਰਾਏਬੀਨਾ ਬਹੁਤ ਪੀਤਾ,
ਲੁਕੋਜੇLਡ ਲੇਮਨੇਡ ਹੁੰਦੇ ਨੇ ਸੇਹਤਮੰਦ
ਲੈਚੀ ਵਾਲੀ ਚਾਹ ਪੀਤੀ ਭਰ ਭਰ ਪਿਆਲੀਆਂ ।

ਗੁੜ ਖਾਧਾ, ਸੱLਕਰ ਖਾਧੀ, ਖਾਧੇ ਸੱLਕਰਪਾਰੇ ਵੀ,
ਰੇਵੜੀ ਪਤਾਸੇ ਖਾਧੇ ਮਖਾਣੇ ਵੀ ਖਾਧੇ ਅਸੀਂ,
ਬਹੁਤ ਹੀ ਖਾਧੀਆਂ ਗੱਚਕ ਤੇ ਟਾਗਰਾਂ,
ਚਾਟ ਪਕੌੜੀ ਗੋਲ ਗੱਪੇ ਦਹੀਂ ਭੱਲੇ ਖਾਧੇ,
ਡੋਕਰਾ ਤੇ ਚੇਵੜਾ ਛੱਡਿਆ ਨਾ ਕਦੇ ਅਸੀਂ ,
ਮੱਠੀਆਂ ਕਚੋਰੀਆਂ ਬਹੁਤ ਅਸੀਂ ਖਾਧੀਆਂ,
ਪਕੌੜੇ ਤੇ ਸਮੋਸੇ ਖਾਧੇ ਭਰ ਭਰ ਥਾਲੀਆਂ ।

ਰੋਟੀਆਂ ਪਰੌਂਠੇ ਖਾਧੇ ਪਚਰੰਗੇ ਅਚਾਰ ਨਾਲ,
ਸ਼ੌਂਕ ਨਾਲ ਖਾਧੀ ਰੋਟੀ ਮਟਰ ਪਨੀਰ ਨਾਲ,
ਨਾਨ ਤੇ ਤੰਦੂਰੀ ਰੋਟੀ ਪਾਪੜ ਵੀ ਨਾਲ ਹੁੰਦਾ,
ਚੋਲ ਤੇ ਰਾਜਮਾਂਹ ਖਾਂਦੇ ਸੀ ਬਹੁਤ ਅਸੀਂ,
ਭਠੂਰੇ ਤੇ ਪੂਰੀ ਛੋਲੇ ਖਾਂਦੇ ਸੀ ਸਵਾਦ ਨਾਲ,
ਖੀਰ ਅਸੀਂ ਖਾਂਦੇ ਸੀ ਭਰ ਭਰ ਕੌਲੀਆਂ ।

ਲੱਡੂ ਅਤੇ ਪੇੜੇ ਖਾਧੇ ਭੁਜਿਆ ਤੇ ਬੂੰਦੀ ਖਾਧੀ,
ਪਤੀਸਾ ਤੇ ਬਰਫੀL ਖਾਧੀ,ਤੇ ਖੂਬ ਖਾਧੀ ਰਸਮਲਾਈ,
ਕਲਾਕੰਦ ਈਮਰਤੀ ਗੁਲਾਬਜਾਮਨਾਂ ਵੀ ਬਹੁਤ ਹੀ ਖਾਧੇ ਅਸੀਂ,
ਚੋਕਲੇਟ, ਸਵੀਟਾਂ, ਕੇਕ, ਰਸਗੁੱਲੇ ਅਸੀਂ ਬਹੁਤ ਖਾਧੇ,
ਪਾਉਂਦੀ ਸੀ ਠੰਡ ਜਦੋਂ ਖਾਈਦੀ ਸੀ ਆਈਸਕਰੀਮ,
ਦੁਧ ਵਿਚ ਪਾਕੇ ਅਸੀਂ ਖਾਂਦੇ ਸੀ ਜਲੇਬੀਆਂ ।

ਕਾਜੂ ਅਖਰੋਟ ਖਾਧੇ ਪਿਸਤਾਂ ਬਦਾਮ ਖਾਧੇ,
ਵੋਲਨੱਟ ਨੇਜੇ ਖਾਧੇ ਐਪਰੀਕੋਟ ਬਹੁਤ ਖਾਧਾ,
ਦਾਖ ਮੁਨੱਕਾ ਖਾਦਾ ਗੂੰਦਕਤੀਰਾ ਖਾਧਾ,
ਦਾਖਾਂ ਅਤੈ ਖਜੂਰਾਂ ਅਸੀਂ ਖਾਂਦੇ ਸੀ ਕਦੇ ਕਦੇ,
ਖਾਣ ਲੱਗੇ ਮੁੰਗਫਲੀ ਹਟਦੇ ਨਹੀਂ ਸੀ ਕਦੇ ਅਸੀਂ,
ਭੁਨ ਭੁਨ ਖਾਂਦੇ ਸੀ ਰੋਜ ਅਸੀਂ ਛੱਲੀਆਂ ।

ਬਰੋਕਲੀ, ਤੇ ਗਾਜਰਾਂ, ਆਲੂ, ਅਤੇ ਸ਼ਕਰ ਕੰਦੀ,
ਉਬਾਲਕੇ ਖਾਂਦੇ ਸੀ, ਕਚਾਲੂ, ਤੇ ਸਪਰਾਉਟ ਅਸੀਂ ,
ਸਪਗੇਟੀ, ਤੇ ਇਡਲੀ ਖਾਧੀ, ਔਲਿਵ ਵੀ ਬਹੁਤ ਖਾਧੇ
ਡੋਸਾ ਤੇ ਪਾਸਤਾ ਬਰਗਰ ਵੀ ਬਹੁਤ ਖਾਧੇ,
ਚੀਜ਼ ਵਾਲਾ ਪੀਜ਼ਾ ਖਾਧਾ, ਮਸ਼ਰੁਮ ਵਿਚ ਪਾਕੇ,
ਸੇਵੀਂਆਂ ਤੇ ਦਲੀਆ ਖਾਂਦੇ ਸੀ ਕਦੇ ਕਦੇ,
ਵਿਆਹ ਵਿਚ ਖਾਧੀਆਂ ਸੀ ਅਸੀਂ ਕਈ ਵਾਰੀ ਬੱਕਲੀਆਂ ।

ਪਰਹੇਜ ਕਦੇ ਕੀਤਾ ਨਹੀਂ ਖਾਧਾ ਅਸੀਂ ਸੱਭ ਕੁਝ
ਰਹਿਨੇ ਹਾਂ ਬਿਮਾਰ ਅਸੀਂ ਸਾਡੇ ਪਚਦਾ ਨਹੀਂ ਹੁਣ ਕੁਝ ,
ਰੋਜ ਥੱਬਾ ਸਾਰਾ ਖਾਨੇ ਹਾਂ ਡਾਕਟਰ ਦੀਆਂਂ ਗੋਲੀਆਂ ।

ਭਗਵਾਨ ਸਿੰਘ ਤੱਗੜ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਿੱਟ ਛਾਪ ਛੱਡ ਕੇ ਸਮਾਪਤ ਹੋਇਆ ਕੁੜੀਆਂ ਦਾ ਕਬੱਡੀ ਕੱਪ
Next articleਸਾਹਿਤਕਾਰ ਧਰਮ ਪਾਲ ਪੈਂਥਰ ਦੀ ਨਵ-ਪ੍ਰਕਾਸ਼ਿਤ ਪੁਸਤਕ “ਵਿਵਸਥਾ ਪਰਿਵਰਤਨ” ‘ਤੇ ਵਿਚਾਰ ਗੋਸ਼ਟੀ ਤੇ ਘੁੰਡ ਚੁਕਾਈ ਸਮਾਗਮ ਆਯੋਜਿਤ