ਸ਼੍ਰੀਨਗਰ— ਜੰਮੂ-ਕਸ਼ਮੀਰ ‘ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ‘ਚ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ।
ਸ਼ੋਪੀਆਂ ਦੇ ਚੋਟੀਪੋਰਾ ‘ਚ ਸਰਗਰਮ ਲਸ਼ਕਰ ਕਮਾਂਡਰ ਸ਼ਾਹਿਦ ਅਹਿਮਦ ਕੁੱਟੇ ਦਾ ਘਰ ਢਹਿ ਢੇਰੀ ਕਰ ਦਿੱਤਾ ਗਿਆ। ਸ਼ਾਹਿਦ ਪਿਛਲੇ ਤਿੰਨ-ਚਾਰ ਸਾਲਾਂ ਤੋਂ ਕਈ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਦੇ ਨਾਲ ਹੀ ਕੁਲਗਾਮ ਦੇ ਕਿਮੋਹ ‘ਚ 2023 ‘ਚ ਲਸ਼ਕਰ-ਏ-ਤੋਇਬਾ ‘ਚ ਸ਼ਾਮਲ ਹੋਏ ਅੱਤਵਾਦੀ ਜ਼ਾਕਿਰ ਗਨੀ ਦੇ ਘਰ ਨੂੰ ਵੀ ਢਾਹ ਦਿੱਤਾ ਗਿਆ। ਹੁਣ ਤੱਕ ਕੁੱਲ ਪੰਜ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਪੁਲਵਾਮਾ ‘ਚ ਫੌਜ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਹਿਸਾਨ ਉਲ ਹੱਕ ਦੇ ਘਰ ਨੂੰ ਢਾਹ ਦਿੱਤਾ ਸੀ। ਅਹਿਸਾਨ ਨੇ 2018 ਵਿੱਚ ਪਾਕਿਸਤਾਨ ਤੋਂ ਸਿਖਲਾਈ ਲਈ ਸੀ ਅਤੇ ਹਾਲ ਹੀ ਵਿੱਚ ਘਾਟੀ ਵਿੱਚ ਸਰਗਰਮ ਹੋ ਗਿਆ ਸੀ। ਉਹ ਪਹਿਲਗਾਮ ਹਮਲੇ ਦਾ ਮੁੱਖ ਸ਼ੱਕੀ ਹੈ।
ਇਸ ਤੋਂ ਇਲਾਵਾ ਅਨੰਤਨਾਗ ਦੇ ਬਿਜਬੇਹਰਾ ਇਲਾਕੇ ਅਤੇ ਤਰਾਲ ਦੇ ਗੋਰੀ ਇਲਾਕੇ ‘ਚ ਵੀ ਸ਼ੱਕੀ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ। ਦੱਖਣੀ ਕਸ਼ਮੀਰ ਦੇ ਗੁਰੀ ਪਿੰਡ ‘ਚ ਤਲਾਸ਼ੀ ਮੁਹਿੰਮ ਦੌਰਾਨ ਸ਼ੱਕੀ ਵਸਤੂਆਂ ਮਿਲਣ ਤੋਂ ਬਾਅਦ ਅੱਤਵਾਦੀ ਆਦਿਲ ਦੇ ਘਰ ਨੂੰ ਵੀ ਬੰਬ ਨਾਲ ਉਡਾ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



