‘ਪਦਮ ਸ਼੍ਰੀ ਮਰਹੂਮ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ‘ ਪੱਤੜ ਕਲਾਂ ਦਾ ਪਹਿਲਾ “ਕਵਿਤਾ ਤੇ ਸੰਗੀਤ” ਸਮਾਗਮ ਹੋਵੇਗਾ 22 ਫਰਵਰੀ ਨੂੰ…

(ਪੱਤੜ ਕਲਾਂ) (ਸਮਾਜ ਵੀਕਲੀ)  ਪੰਜਾਬੀ ਸਾਹਿਤ ਦੇ ਯੁੱਗ ਪੁਰਸ਼, ਨਾਮਵਰ ਸ਼ਾਇਰ ਮਰਹੂਮ  ‘ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ’ ਇਕ ਸੰਗੀਤਕ ਤੇ ਕਵੀ ਦਰਬਾਰ ਸਮਾਗਮ ਮਰਹੂਮ ਸ਼ਾਇਰ ਦੇ ਜੱਦੀ ਪਿੰਡ ਪੱਤੜ ਕਲਾਂ ਵਿਖੇ ਨਗਰ  ਨਿਵਾਸੀਆਂ ਵੱਲੋਂ ਉੱਘੇ ਪ੍ਰਵਾਸੀ ਸ਼ਾਇਰ ਹਰਜਿੰਦਰ ਸਿੰਘ ਪੱਤੜ ਹੁਰਾਂ ਦੇ ਵਿਸ਼ੇਸ਼ ਉੱਦਮ ਤੇ ਸਹਿਯੋਗ ਨਾਲ 22 ਫਰਵਰੀ,2025 ਦਿਨ ਸ਼ਨੀਵਾਰ ਨੂੰ ਨੇੜੇ ਗੁਰਦੁਆਰਾ ਪਾਤਸ਼ਾਹੀ ਛੇਵੀਂ,ਪੱਤੜ ਕਲਾਂ ,ਸ਼ਾਮ 2:00 ਵਜੇ 4:30 ਤੱਕ ਕਰਾਇਆ ਜਾ ਰਿਹਾ ਹੈ।   “ਮਰਹੂਮ ਪਦਮ ਸ਼੍ਰੀ ਡਾ. ਸਰਜੀਤ ਪਾਤਰ ਜੀ ਨੂੰ ਸਮਰਪਿਤ ” ਇਸ ਕਵਿਤਾ ਤੇ ਸੰਗੀਤ  ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀ ਮਤੀ ਭੁਪਿੰਦਰ ਕੌਰ ਪਾਤਰ ਜੀ ਹੋਣਗੇ।ਇਸ ਪ੍ਰੋਗਰਾਮ ਵਿਚ ਕਮਲਜੀਤ ਨੀਲੋਂ (ਗਾਇਕ), ਮਨਰਾਜ ਪਾਤਰ (ਗਾਇਕ), ਦੇਵ ਦਿਲਦਾਰ (ਸੂਫੀ ਗਾਇਕ) ,ਕਵੀ ਸਤਨਾਮ ਸਿੰਘ ਜੀ ਕੋਮਲ, ਸੁਰਜੀਤ ਸਾਜਨ ਜੀ  ਹਰਜਿੰਦਰ ਸਿੰਘ ਪੱਤੜ ,ਅਮਰਜੀਤ ਸਿੰਘ ਜੀਤ, ਕੰਵਰਇਕਬਾਲ ਸਿੰਘ,ਪ੍ਰੋ.ਕੁਲਵੰਤ ਸਿੰਘ ਔਜਲਾ, ਤੇਜਵੀਰ ਸਿੰਘ ਅਤੇ ਮੰਚ ਸੰਚਾਲਕ ਰੌਸ਼ਨ ਖੈੜਾ ਜੀ ਸਮੇਤ ਗਾਇਕ ਤੇ ਕਵੀ ਸ਼ਾਮਲ  ਰਹਿਣਗੇ।ਇਹ ਜਾਣਕਾਰੀ ਪ੍ਰਬੰਧਕੀ ਟੀਮ ਵੱਲੋਂ ਸੁਰਜੀਤ ਸਾਜਨ ਜੀ ਨੇ ਦਿੱਤੀ ।
ਹਰਜਿੰਦਰ ਸਿੰਘ ਪੱਤੜ 
+1 (514) 660-3560
+918289048237
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article21 ਫਰਵਰੀ ਨੂੰ ਮਾਂ -ਬੋਲੀ ਦਿਵਸ ‘ਤੇ ਵਿਸ਼ੇਸ਼।
Next articleਕੜ੍ਹਾਕੇਦਾਰ ਥੱਪੜ