HOME ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਸਥਾਨ ਖਟਕੜ ਕਲਾਂ...

ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ ਵਿਦਿਆਰਥੀਆਂ ਨੂੰ ਇਤਿਹਾਸਿਕ ਸਥਾਨ ਖਟਕੜ ਕਲਾਂ ਦੀ ਕਰਵਾਈ ਯਾਤਰਾ

2

ਸਮਾਜ ਵੀਕਲੀ ਯੂ ਕੇ

ਫਿਲੌਰ/ਅੱਪਰਾ (ਦੀਪਾ)- ਸਥਾਨਕ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਦੇ ਪਹਿਲੀ ਕਲਾਸ ਤੋਂ ਤੀਸਰੀ ਕਲਾਸ ਦੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਕੁਰਨੇਸ਼ ਨੰਦਾ ਤੇ ਸਕੂਲ ਡਾਇਰੈਕਟਰ ਸੰਦੀਪ ਰਾਣਾ ਦੀ ਅਗਵਾਈ ਹੇਠ ਇਤਿਹਾਸਿਕ ਸਥਾਨ ਤੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੀ ਯਾਤਰਾ ਕਰਵਾਈ ਗਈ | ਪਿ੍ੰਸੀਪਲ ਕੁਰਨੇਸ਼ ਨੰਦਾ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਗਿਆਨ ‘ਚ ਵਾਧਾ ਕਰਨਾ ਤੇ ਉਨਾਂ ਦੀ ਸੋਚ ਨੂੰ ਪ੍ਰਫੁਲਿੱਤ ਕਰਨਾ ਹੈ |

ਵਿਦਿਆਰਥੀਆਂ ਨੇ ਵੀ ਇਸ ਵਿੱਦਿਅਕ ਤੇ ਇਤਿਹਾਸਿਕ ਯਾਤਰਾ ਦਾ ਭਰਪੂਰ ਆਨੰਦ ਲਿਆ | ਇਸ ਮੌਕੇ ਸ੍ਰੀਮਤੀ ਅਮਨਦੀਪ ਕੌਰ, ਪ੍ਰੀਤੀ, ਮਨਪ੍ਰੀਤ ਕੌਰ, ਪਿ੍ਆ ਤੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ |

Previous articleਵਿਸ਼ਵ ਛਾਤੀ ਦਾ ਦੁੱਧ ਚੁੰਘਾਉਣ ਵਾਲਾ ਹਫ਼ਤੇ ਤੇ ਵਿਸ਼ੇਸ਼- ਅਗਸਤ 1-7
Next article,,,,,,,, ਕਲਮਾਂ ਬੋਲਦੀਆਂ,,,,