ਸਮਾਜ ਵੀਕਲੀ ਯੂ ਕੇ
ਮੈਂ ਨਹੀਂ ਕਰਦਾ ਬਹੁਤ ਸਾਰੀਆਂ
ਚੌਕ ਚ ਖੜਕੇ ਗੱਲਾਂ
ਸ਼ਬਦਾਂ ਦੇ ਨਾਲ ਬੋਲ ਦਿੰਦਾ ਹਾਂ
ਹਰ ਵੈਰੀ ਤੇ ਹੱਲਾ
ਨਾਹੀਂ ਕੋਈ ਬੰਦੂਕ ਮੇਰੇ ਕੋਲ,,,,,
ਨਾਹੀਂ ਤੇਜ਼ ਕੁਹਾੜੀ
ਰੱਬ ਨੇ ਬਖਸ਼ੀ ਦਾਤ ਕਲ਼ਮ ਦੀ
ਪੱਕਾ ਅੱਜ ਖਿਲਾੜੀ
ਸੱਚ ਲਿਖਣ ਤੋਂ ਕਦੇ ਨਹੀਂ ਡਰਿਆ
ਨਾਹੀਂ ਝਾੜਿਆ ਪੱਲਾ
ਸ਼ਬਦਾਂ ਦੇ ਨਾਲ ਬੋਲ ਦਿੰਦਾ ਹਾਂ
ਹਰ ਵੈਰੀ ਤੇ ਹੱਲਾ
ਚੋਰ ਬਾਜ਼ਾਰੀ ਹੇਰਾਂ ਫੇਰੀ ਜਾਂ ਫਿਰ
ਕਾਲੇ ਧੰਦੇ
ਕਲ਼ਮ ਨਾਲ਼ ਹੀ ਗਲ ਵਿਚ ਪੈਂਦੇ
ਦੇਖੇ ਕੋਟ ਵਿਚ ਫੰਦੇ
ਹਥਿਆਰਾ ਦੇ ਨਾਲ ਨਹੀ ਪੈਂਦੀਆਂ
ਮਿੱਤਰੋ ਕਦੇ ਵੀ ਠੱਲਾ
ਸ਼ਬਦਾਂ ਦੇ ਨਾਲ ਬੋਲ ਦਿੰਦਾ ਹਾਂ
ਹਰ ਵੈਰੀ ਤੇ ਹੱਲਾ
ਕਲਮਾਂ ਚੁੱਕੋ ਪੜ੍ਹੋ ਲਿਖੋ ਸੱਬ ਜਾਣੋ
ਦੁਨੀਆਂ ਬਾਰੇ
ਨਾਲ ਕਲ਼ਮ ਦੇ ਦਿਸਣ ਲਾ ਦਈਏ
ਸੱਭ ਨੂੰ ਦਿਨ ਵਿਚ ਤਾਰੇ
ਸਾਰੇ ਨੱਸਿਆ ਵਿਚੋਂ ਹੁੰਦਾ ਕਲਮ
ਦਾ ਨਸ਼ਾ ਅਵੱਲਾ,,,,
ਸ਼ਬਦਾਂ ਦੇ ਨਾਲ ਬੋਲ ਦਿੰਦਾ ਹਾਂ,,,
ਹਰ ਵੈਰੀ ਤੇ ਹੱਲਾ,,,
ਕੋਈ ਰੋਹਬ ਨਹੀਂ ਪਾ ਸਕਦਾ ਜੇ,,,
ਜਾਣਕਾਰੀ ਹੈ ਪੂਰੀ
ਗੁਰਮੀਤ ਡੁਮਾਣੇ ਵਾਲਿਆ ਨਹੀਂ,,
ਕੋਈ ਛੱਡਣੀ ਕਸਰ ਅਧੂਰੀ
ਰੱਖਿਆ ਕਰ ਤੂੰ ਪੱਖ ਆਪਣਾਂ ਨਾਂ,
ਬਣਿਆ ਕਰ ਝੱਲਾਂ
ਸ਼ਬਦਾਂ ਦੇ ਨਾਲ ਬੋਲ ਦਿੰਦਾ ਹਾਂ,,,
ਹਰ ਵੈਰੀ ਤੇ ਹੱਲਾ



