(ਸਮਾਜ ਵੀਕਲੀ)
ਬਚਪਨ ਰੋਲ਼ ਦਿੱਤਾ ਕਾਨਵੈਂਟਾਂ ਵਿੱਚ,
ਹੁਣ ਰੋਲ਼ੀਏ ਵਿਦੇਸ਼ਾਂ ‘ਚ ਜਵਾਨੀ।
ਤਾਂ ਵੀ ਕਹੀਏ ਹਿੱਕ ਠੋਕ ਕੇ,
ਬੱਚੇ ਜਿਉ ਰਹੇ ਨੇ ਸ਼ਾਹੀ ਜਿੰਦਗਾਨੀ।
ਤਾਂ ਵੀ ਕਹੀਏ…….
ਮਾਲਕ ਜਮੀਨਾਂ, ਕੋਠੀਆਂ ਤੇ ਕਾਰੋਬਾਰਾਂ ਵਾਲ਼ੇ,
ਦਿੱਤੇ ਬੇਸਮੈਂਟਾਂ ‘ਚ ਨੇ ਤਾੜ।
ਗੈਸ ਪੰਪਾਂ, ਹੋਟਲਾਂ, ਸਟੋਰਾਂ ਵਿੱਚ,
ਦਿੰਨੇ ਆਂ ਦਿਹਾੜੀ ਲਈ ਵਾੜ।
ਗੈਸ ਪੰਪਾਂ, ਹੋਟਲਾਂ……..
ਲਾਹੁਣੇ ਨੇ ਵਿਆਜੂ ਨਾਲ਼ੇ ਭਰਨੀਆਂ ਫੀਸਾਂ,
ਫੇਰ ਲੈਣੀ ਪੈਣੀ ਲਾਜ਼ਮੀ ਹੈ ਕਾਰ।
ਜਦੋਂ ਨੂੰ ਲੈਣਾ ਘਰ ਆਪਣਾ,
ਕਰ ਜਾਊਗੀ ਉਮਰ ਚਾਲ਼ੀ ਪਾਰ।
ਜਦੋਂ ਨੂੰ ਲੈਣਾ………
ਪਿੰਡ ‘ਚ ‘ਮਰੀਕਾ, ਅਸਟ੍ਰੇਲੀਆ, ਕੈਨੇਡਾ ਕਿਤੇ,
ਵੱਜੇ ਇੰਗਲੈਂਡ ਵਾਲ਼ੇ ਅੱਲ।
ਮੱਚ ਨਾ ਘੜਾਮੇਂ ਵਾਲ਼ਿਆ,
ਤੱਕ ਤੱਕ ਕੇ ਤੂੰ ਟੋਹਰ ਸਾਡੀ ਵੱਲ।
ਮੱਚ ਨਾ ਘੜਾਮੇਂ…….
ਰੋਮੀ ਘੜਾਮੇਂ ਵਾਲ਼ਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly