ਸਾਡੀ ਸਿੱਖੀ

(ਸਮਾਜ ਵੀਕਲੀ)

ਸਾਹਿਬਜ਼ਾਦੇ ਸੀ ਸਾਡੀ ਖ਼ਾਤਰ,
ਨੀਹਾਂ ਦੇ ਵਿੱਚ ਖੜ੍ਹਗੇ।
ਨਿੱਕੀਆਂ ਸੀ ਜ਼ਿੰਦਾ ਉਹੋ,
ਸਾਕੇ ਵੱਡੇ ਕਰਗੇ।
ਅੱਜ ਅਸੀਂ ਖੜ੍ਹੇ ਹਾਂ ਕਿੱਥੇ,
ਇਹ ਵੀ ਤਾਂ ਵਿਚਾਰੀਏ।
ਆਪਣੇ ਜੀਵਨ ਉੱਤੇ ਆਪਾਂ
ਡੂੰਘੀ ਝਾਤੀ ਮਾਰਈਏ।
ਨਸ਼ਿਆਂ ਦੀ ਦਲ ਦਲ ਅੰਦਰ,
ਅਸੀਂ ਹਾਂ ਡੂੰਘੇ ਧੱਸ ਚੱਲੇ,
ਸਿੱਖੀ ਸਾਡੀ ਕਿੱਥੇ ਰਹਿ ਗਈ,
ਵਿੱਚ ਵਿਕਾਰਾਂ ਫਸ ਚੱਲੇ।
ਕੱਲੇ ਦਿਨ ਮਨਾ ਕੇ ਉਹਨਾਂ ਦੇ,
ਏਦਾਂ ਨਹੀਓ ਸਰਨਾ।
ਸਾਨੂੰ ਵੀ ਤਾਂ ਪੈਣਾ ਰਲ ਕੇ,
ਕੁਝ ਨਾ ਕੁਝ ਤਾਂ ਕਰਨਾ।
ਧਰਮ ਪੰਜਾਬ ਦੋਨੋਂ ਬਚਾਈਏ,
ਇਹ ਸ਼ਰਧਾਂਜਲੀ ਸੱਚੀ।
ਉਹਨਾਂ ਦੀ ਕੁਰਬਾਨੀ ਨੂੰ,
ਵੇਖ ਲਿਆ ਅਸੀਂ ਅੱਖੀਂ।
ਪੱਗ ਤੇ ਚੁੰਨੀ ਸੀ ਸਾਡੀਆਂ,
ਉਹ ਕਿੱਥੇ ਰਹਿ ਗਈਆਂ।
ਊੜੇ ਤੇ ਜੂੜੇ ਨੂੰ ਅੱਜ ਵਿਦੇਸ਼ੀ,
ਮਾਰਾ ਕਿਉ ਪੈ ਗਈਆ।
ਲੰਘ ਗਿਆ ਹੱਥੋਂ ਜੇ ਵੇਲਾ
ਫੇਰ ਪਿੱਛੋਂ ਪਛਤਾਵਾਂਗੇ,
ਪੱਤੋ, ਆਖੇ ਦੋਸ਼ ਆਪਾਂ ਫਿਰ,
ਕਿਸ ਦੇ ਸਿਰ ਲਗਾਵਾਂਗੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

Previous articleਸ਼ਹੀਦ ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਆਜ਼ਾਦ
Next articleਚਮਕੌਰ ਗੜ੍ਹੀ ਵਿੱਚ ਸ਼ਹੀਦ ਸਿੰਘਾਂ ਦਾ ਸ਼ਸਕਾਰ