ਚਮਕੌਰ ਗੜ੍ਹੀ ਵਿੱਚ ਸ਼ਹੀਦ ਸਿੰਘਾਂ ਦਾ ਸ਼ਸਕਾਰ

(ਸਮਾਜ ਵੀਕਲੀ)

10 ਪੋਹ ਮਾਤਾ ਹਰਸ਼ਰਨ ਕੌਰ ਵੱਲੋ

ਹੱਥ ਵਿੱਚ ਆਈ ਫੜ੍ਹ ਤਲਵਾਰ ਸੀ।
ਸਿੰਘਾਂ ਦਾ ਕਰਨ ਲਈ ਸਸਕਾਰ ਸੀ।
ਜੰਗ ਦੇ ਮੈਦਾਨੋ ਸਿੰਘ ਕੱਠੇ ਕਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।

ਨਾਮ ਹਰਸ਼ਰਨ ਨਾ ਕਿਸੇ ਤੋ ਡਰਦੀ।
ਮੌਤ ਨੂੰ ਹੈ ਸਿੰਘਣੀ ਮਖੌਲਾਂ ਕਰਦੀ।
ਆਖੇ ਗੁਰੂ ਲੇਖੇ ਲਾਉਣੀ ਜਿੰਦ ਮਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।

ਲਾਟ ਜਦੋ ਨਿਕਲੀ ਭੁਚਾਲ ਆ ਗਿਆ।
ਇਹ ਦੇਖ ਕੇ ਦ੍ਰਿਸ਼ ਵੈਰੀ ਘਬਰਾ ਗਿਆ।
ਪੜ੍ਹੇ ਕੀਰਤਨ ਸੋਹਿਲਾ ਮੁੱਖ ਤੋ ਉਚਰ ਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।

ਕਿਸ ਤੈਨੂੰ ਭੇਜਿਆ ਤੇ ਕਿੱਥੋ ਆਈ ਤੂੰ।
ਦੱਸ ਇਸ ਤਰ੍ਹਾਂ ਅੱਗ ਕਿਉਂ ਲਗਾਈ ਤੂੰ।
ਬੈਠੀ ਵੈਰੀ ਦੇ ਕਬੋਲ ਸੀਨੇ ਉੱਤੇ ਜਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।

ਅੱਗ ਵਿੱਚ ਸੁੱਟੀ ਜਾਲਮਾਂ ਨੇ ਸ਼ੇਰਨੀ।
ਪੀ ਗਈ ਸ਼ਹੀਦੀ ਜਾਮ ਲਾਈ ਦੇਰ ਨੀ।
“ਸੁੱਖ”ਲਿਖੇ ਇਤਹਾਸ ਦੇ ਸੁਨਿਹਰੀ ਵਰਕੇ।
ਚਿਖਾ ਚ ਅਗਨ ਭੇਟ ਕੀਤੇ ਧਰਕੇ।

ਸੁਖਚੈਨ ਸਿੰਘ ਚੰਦ ਨਵਾਂ
9914973876

 

Previous articleਸਾਡੀ ਸਿੱਖੀ
Next articleਰਾਮਗੜ੍ਹ ਜਵੰਧੇ ਸਕੂਲ ਵਿਖੇ ਤਰਕਸ਼ੀਲ ਸਮਾਗਮ ਹੋਇਆ