ਐੱਸ ਈ ਐੱਫ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਦਾ ਦੌਰਾ 

ਅਧਿਆਪਕਾਂ ਦੁਆਰਾ ਕਾਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ 
ਕਪੂਰਥਲਾ,  (ਕੌੜਾ )-ਐੱਸ ਸੀ ਈ ਆਰ ਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲਾਂ ਵਿੱਚ ਚਲਾਏ ਜਾ ਰਹੇ ਮਿਸ਼ਨ ਸਮਰੱਥ ਨੂੰ ਸੁਚਾਰੂ ਰੂਪ ਚਲਾਉਣ ਲਈ ਐੱਸ ਈ ਐੱਫ ( ਸਿੰਪਲ ਐਜੂਕੇਸ਼ਨ ਫਾਊਂਡੇਸ਼ਨ) ਵੱਲੋਂ ਮਿਸ ਅਨਾਮਿਕਾ ਅਤੇ ਸ੍ਰੀ ਮਨਵਿੰਦਰ ਸਿੰਘ ਮੱਲ੍ਹੀ ਵੱਲੋਂ ਸ ਐਲੀ ਸਕੂਲ ਸ਼ੇਖੂਪੁਰ ਬਲਾਕ ਕਪੂਰਥਲਾ -1 ਵਿਖ਼ੇ ਸਕੂਲ ਵਿਜ਼ਿਟ ਕੀਤੀ ਗਈ। ਜਿਸ ਵਿੱਚ ਬਕਾਇਦਾ ਰੂਪ ਵਿੱਚ ਕਲਾਸਰੂਮ  ਆਬਜ਼ਰਵੇਸ਼ਨ ਕੀਤੀ ਗਈ ਅਤੇ ਅਧਿਆਪਕਾਂ ਦੁਆਰਾ ਕਾਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਸੀ ਐਚ ਟੀ  ਜੈਮਲ ਸਿੰਘ ਨੇ ਦੱਸਿਆ ਕਿ ਕੰਵਲਜੀਤ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਅਫ਼ਸਰ(ਐ. ਸਿ.) ਕਪੂਰਥਲਾ ਅਤੇ ਰਾਜੇਸ਼ ਕੁਮਾਰ ਬੀ ਪੀ ਈਂ ਓ ਕਪੂਰਥਲਾ-1 ਦੀ ਅਗਵਾਈ ਹੇਠ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਉਹਨਾਂ ਦੇ ਸਹੀ ਪੱਧਰਾਂ  ਅਨੁਸਾਰ ਪੜ੍ਹਾਇਆ ਜਾ ਰਿਹਾ ਅਤੇ ਮਿਸ਼ਨ ਸਮਰੱਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਾਰੇ ਸਕੂਲ ਸਟਾਫ ਵੱਲੋਂ ਟੀਮ ਵਾਂਗ ਬੱਚਿਆਂ ਦੀ ਬੇਹਤਰੀ ਲਈ ਤਨਦੇਹੀ ਨਾਲ ਮਿਹਨਤ ਕਰਵਾਈ ਜਾ ਰਹੀ ਹੈ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ।
ਇਸ ਮੌਕੇ ਸ੍ਰੀ ਦਵਿੰਦਰ ਸ਼ਰਮਾ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਮਿਸ਼ਨ ਸਮਰੱਥ ਅੱਪਰ ਪ੍ਰਾਇਮਰੀ} ਅਤੇ ਸ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਮਿਸ਼ਨ ਸਮਰੱਥ ਪ੍ਰਾਇਮਰੀ } ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਹਨਾਂ ਤੋਂ ਇਲਾਵਾ  ਕੁਲਦੀਪ ਕੌਰ,  ਸ਼ੈਲਜਾ ਸ਼ਰਮਾ,  ਮੋਨਿਕਾ ਅਰੋੜਾ, ਨੀਤੂ ਆਨੰਦ,  ਰਚਨਾ ਪੁਰੀ, ਮਨਮੋਹਨ ਕੌਰ, ਮਮਤਾ ਦੇਵੀ, ਬਰਿੰਦਾ ਸ਼ਰਮਾ,  ਸ਼ਮਾਂ ਰਾਣੀ,  ਸੀਮਾ,  ਕਿਰਨ, ਆਦਿ ਅਧਿਆਪਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਦੰਦੂਪੁਰ ਦਾ ਰਵਿੰਦਰਪਾਲ ਸਿੰਘ ਖੇਡੇਗਾ ਕਨੇਡਾ ਦੀ ਕ੍ਰਿਕਟ ਟੀਮ ਵੱਲੋਂ ਵਰਲਡ ਕੱਪ 
Next articleਡੀ ਟੀ ਐਫ ਦਾ ਵਫ਼ਦ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ  ਨੂੰ ਮਿਲਿਆ