
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਂਦਿਆਂ ਨਾਰੀ ਏਕਤਾ ਆਸਰਾ ਸੰਸਥਾ ਵੱਲ਼ੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਗੁਰਦੁਆਰਾ ਸਿੰਘ ਸਭਾ ਅਕਾਲ ਸਹਿਬ, ਪ੍ਰਤਾਪ ਨਗਰ ਵਿਖੇ ਕੀਤਾ ਗਿਆ। ਸਮਾਗਮ ਦੌਰਾਨ ਲੋੜਵੰਦ ਅਤੇ ਨਿਆਸਰਿਤ ਪਰਿਵਾਰਾਂ ਨੂੰ ਰੋਜ਼ਮਰਾ ਦੀਆਂ ਜਰੂਰੀ ਵਸਤਾਂ ਵਾਲੇ ਰਾਸ਼ਨ ਕਿੱਟ ਵੰਡੇ ਗਏ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਮਾਜ ਸੇਵੀ ਸੁਰਜੀਤ ਸਿੰਘ ਨੈਬਸਨ ਸੰਜਮ ਨੈਬਸਨ ਅਤੇ ਗੁਰਦਾਤਾਰ ਸਿੰਘ ਗਿੱਲ ਨੇ ਰਾਸ਼ਨ ਵੰਡਣ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਇਹ ਸੇਵਾ ਮਨੁੱਖਤਾ ਲਈ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਹੌਸਲਾ ਮਿਲਦਾ ਹੈ । ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਨੇ ਕਿਹਾ ਕਿ ਨਾਰੀ ਏਕਤਾ ਆਸਰਾ ਸੰਸਥਾ ਦਾ ਮੁੱਖ ਉਦੇਸ਼ ਸਮਾਜ ਦੇ ਹਰ ਪੀੜਤ ਅਤੇ ਜ਼ਰੂਰਤਮੰਦ ਤੱਕ ਸਹਾਇਤਾ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਮਹੀਨੇ ਨਿਯਮਿਤ ਤੌਰ ‘ਤੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾਂਦਾ ਹੈ। ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਨੇ ਕਿਹਾ ਕਿ ਸੰਸਥਾ ਵੱਲੋਂ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਗਰੀਬ ਪਰਿਵਾਰਾਂ ਦੀ ਭਲਾਈ ਲਈ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਹੀ ਸਮਾਜ ਵਿੱਚ ਬਦਲਾਅ ਲਿਆਇਆ ਜਾ ਸਕਦਾ ਹੈ। ਸਮਾਗਮ ਦੌਰਾਨ ਸੰਸਥਾ ਦੇ ਹੋਰ ਮੈਂਬਰ ਅਤੇ ਹਾਜਰ ਪਤਵੰਤਿਆਂ ਨੇ ਮਿਲ ਕੇ ਮਨੁੱਖਤਾ ਦੀ ਸੇਵਾ ਦਾ ਸੰਕਲਪ ਲਿਆ। ਹੋਰਨਾਂ ਤੋਂ ਇਲਾਵਾ ਹਰਜੀ ਕੌਰ, ਇਕਬਾਲ ਕੌਰ, ਬਲਜੀਤ ਕੌਰ, ਜਨਕ ਮਹਾਜਨ, ਬਲਵਿੰਦਰ ਕੌਰ, ਸਰਿਤਾ ਠਾਕੁਰ, ਮਨਪ੍ਰੀਤ ਕੌਰ ਗਿੱਲ, ਪ੍ਰੀਤੀ, ਪ੍ਰੇਮ ਸਿੰਘ, ਸਰੂਪ ਸਿੰਘ ਮਠਾੜੂ, ਰਣਜੀਤ ਸਿੰਘ, ਕੁੰਦਨ ਸਿੰਘ ਨਾਗੀ, ਸੁਖਵਿੰਦਰ ਸਿੰਘ ਦਹੇਲਾ, ਕਸ਼ਮੀਰ ਸਿੰਘ ਸਰਾਭਾ, ਆਕਾਸ਼ ਵਰਮਾ, ਕਮਲਜੀਤ ਸਿੰਘ, ਮਹਿੰਦਰ ਸਿੰਘ, ਜੱਗਾ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਚਰਨਦੀਪ ਸਿੰਘ, ਦਵਿੰਦਰ ਸ਼ਰਮਾ, ਹਰਦੀਪ ਸਿੰਘ, ਸੁਰਜੀਤ ਸਿੰਘ, ਗੁਰਦੀਪ ਸਿੰਘ ਮਲਕਪੁਰ ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


