HOME ਜ਼ਮੀਨਾਂ ਸੰਬੰਧੀ ਕਿਸਾਨਾਂ ਦੇ ਨਾਲ ਖੜਨਾ ਸਮੇਂ ਦੀ ਲੋੜ – ਟਿਵਾਣਾ

ਜ਼ਮੀਨਾਂ ਸੰਬੰਧੀ ਕਿਸਾਨਾਂ ਦੇ ਨਾਲ ਖੜਨਾ ਸਮੇਂ ਦੀ ਲੋੜ – ਟਿਵਾਣਾ

3
ਫੋਟੋ: ਸੰਯੁਕਤ ਸ਼ਹਿਰੀ ਕਿਸਾਨ ਮਜ਼ਦੂਰ ਮੋਰਚਾ (ਟਿਵਾਣਾ) ਦੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਇੰਦਰਪ੍ਰੀਤ ਸਿੰਘ ਟਿਵਾਣਾ ਤੇ ਹੋਰ
 ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸੰਯੁਕਤ ਸ਼ਹਿਰੀ ਕਿਸਾਨ ਮਜ਼ਦੂਰ ਮੋਰਚਾ (ਟਿਵਾਣਾ) ਦੇ ਕੌਮੀ ਪ੍ਰਧਾਨ ਇੰਦਰਪ੍ਰੀਤ ਸਿੰਘ ਟਿਵਾਣਾ ਨੇ ਮੋਰਚੇ ਦੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਮੋਰਚੇ ਦਾ ਕੰਮ ਧਰਨੇ ਲਾਉਣਾ ਨਹੀਂ ਬਲਕਿ ਇੱਕ ਆਵਾਜ਼ ਬਣ ਕੇ ਸਮੇਂ ਦੀਆਂ ਸਰਕਾਰਾਂ ਨੂੰ ਜਾਗਰੂਕ ਕਰਨਾ ਹੈ । ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਮੋਰਚੇ ਦੇ ਆਗੂ ਦਲੀਲ ਅਤੇ ਅਪੀਲ ਦੇ ਧਾਰਨੀ ਬਣ ਕੇ ਕੰਮ ਕਰ ਰਹੇ ਹਨ । ਮੀਟਿੰਗ ਵਿੱਚ ਰਵਿੰਦਰ ਸਿੰਘ ਢਿਲੋਂ ਪ੍ਰਧਾਨ ਫਤਿਹਗੜ੍ਹ ਸਾਹਿਬ ਅਤੇ ਹਰਮੀਤ ਸਿੰਘ ਗਿੱਲ ਜਨਰਲ ਸੈਕਟਰੀ ਫਤਿਹਗੜ੍ਹ ਸਾਹਿਬ ਨੇ ਇਕੱਤਰ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਣੇ ਮੋਰਚੇ ਦੇ ਮੈਮੋਰੰਡਮ ਸੰਬੰਧੀ ਜਾਣਕਾਰੀ ਦਿੱਤੀ ਅਤੇ ਫਤਿਹਗੜ੍ਹ ਸਾਹਿਬ ਦੇ ਕਿਸਾਨਾਂ ਨਾਲ ਜ਼ਮੀਨਾਂ ਸੰਬੰਧੀ ਵਿਚਾਰ ਵਿਟਾਂਦਰੇ ਕੀਤੇ ਗਏ। ਉਹਨਾਂ ਕਿਹਾ ਕਿ ਜ਼ਮੀਨਾਂ ਸੰਬੰਧੀ ਹਤੈਸ਼ੀ ਕਿਸਾਨਾਂ ਦੇ ਨਾਲ ਖੜਨਾ ਸਮੇਂ ਦੀ ਵੱਡੀ ਲੋੜ ਹੈ। ਮੋਰਚੇ ਦੇ ਕੌਮੀ ਪ੍ਰਧਾਨ ਟਿਵਾਣਾ ਨੇ ਕਿਹਾ ਕਿ ਸਾਡਾ ਮੋਰਚਾ ਕੌਮੀ ਸ਼ਹੀਦਾਂ ਦੇ ਦਿਹਾੜੇ ਮਨਾ ਕੇ ਜਿੱਥੇ ਨੌਜਵਾਨਾਂ ਨੂੰ ਇੱਕ ਨਵੀਂ ਸੇਧ ਦੇ ਰਿਹਾ ਹੈ ਉੱਥੇ ਸ਼ਹੀਦਾਂ ਪ੍ਰਤੀ ਨੌਜਵਾਨਾਂ ਵਿੱਚ ਇੱਕ ਐਸਾ ਜਜਬਾ ਭਰ ਰਿਹਾ ਹੈ ਕਿ ਇਹ ਨੌਜਵਾਨ ਸਚਾਈ ਦੇ ਰਸਤੇ ਤੇ ਚੱਲਦੇ ਹੋਏ ਇੱਕ ਚੰਗੇ ਭਵਿੱਖ ਦੀ ਸਿਰਜਨਾ ਕਰ ਸਕਣ।  ਮੀਟਿੰਗ ਵਿੱਚ ਮੋਰਚਾ ਦੇ ਕੌਮੀ ਪ੍ਰਧਾਨ ਇੰਦਰਪ੍ਰੀਤ ਸਿੰਘ ਟਿਵਾਣਾ ਤੋਂ ਇਲਾਵਾ ਨਛੱਤਰ ਸਿੰਘ ਢਿੱਲੋਂ, ਮਲਕੀਤ ਸਿੰਘ ਢਿੱਲੋਂ, ਹਰਮੀਤ ਸਿੰਘ ਗਿੱਲ, ਬਲਜਿੰਦਰ ਸਿੰਘ ਭੰਗੂ, ਦਵਿੰਦਰ ਸਿੰਘ ਭੰਗੂ,  ਜਗਮੋਣ ਸਿੰਘ ਸਰਾਓ, ਅਵਤਾਰ ਸਿੰਘ ਭੰਗੂ, ਸਹਿਜ ਪ੍ਰੀਤ ਸਿੰਘ, ਲਖਬੀਰ ਸਿੰਘ, ਦਲਵਾਰਾ ਸਿੰਘ, ਸ਼ਬਦਵੀਰ ਸਿੰਘ, ਪ੍ਰਦੀਪ ਸਿੰਘ ਸੰਧੂ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਸਥਾ ਵੱਲੋਂ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਬੇਮਿਸਾਲ- ਨੈਬਸਨ ਬ੍ਰਦਰ
Next articleਸਿੰਧੀ ਸਮਾਜ ਦੀ ਪ੍ਰਮੁੱਖ ਸ਼ਖ਼ਸ਼ੀਅਤ ਦਾਦਾ ਲਛਮਣ ਚੇਲਾ ਰਾਮ ਜੀ ਨੂੰ ਕੀਤਾ ਗਿਆ ਸਨਮਾਨਿਤ