HOME ਜਾਬਰ ਮਨੁੱਖਤਾ ਵਿਰੋਧੀ ਨੀਤੀਆਂ ਦੇ ਚਰਿੱਤਰ ਨੂੰ ਪੇਸ਼ ਕਰਦੀ ਫਿਲਮ “ਧੁਰੰਧਰ” ਤੇ...

ਜਾਬਰ ਮਨੁੱਖਤਾ ਵਿਰੋਧੀ ਨੀਤੀਆਂ ਦੇ ਚਰਿੱਤਰ ਨੂੰ ਪੇਸ਼ ਕਰਦੀ ਫਿਲਮ “ਧੁਰੰਧਰ” ਤੇ ਤੁਰੰਤ ਰੋਕ ਲਵਾਉਣ ਸਬੰਧੀ ਦਿੱਤਾ ਯਾਦ ਪੁੱਤਰ

1
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਫਿਲਮ ਇੰਡਸਟਰੀ ਵੱਲੋਂ 05 ਦਸੰਬਰ ਨੂੰ ਨਵੀਂ ਰਿਲੀਜ਼ ਕੀਤੀ ਜਾ ਰਹੀ ਫਿਲਮ “ਧੁਰੰਧਰ” ਜਿਸ ਵਿੱਚ ਜਾਬਰ ਔਰੰਗਜ਼ੇਬ ਵਰਗੇ ਕਿਰਦਾਰ ਨੂੰ ਉਭਾਰਦੇ ਹੋਏ ਆਮ ਨਿਵਾਸੀਆਂ ਉੱਤੇ ਜਬਰ ਜੁਲਮ ਢਾਉਣ ਵਾਲੇ ਕੇਂਦਰ ਹਕੂਮਤ ਵਿੱਚ ਬਤੌਰ ਸੁਰੱਖਿਆ ਸਲਾਹਕਾਰ ਕੰਮ ਕਰਨ ਵਾਲੇ ਅਜੀਤ ਡੋਵਾਲ ਵਰਗ ਦੇ ਕਿਰਦਾਰ ਨੂੰ ਉਭਾਰਿਆ ਗਿਆ ਹੈ ਤੇ ਤੁਰੰਤ ਰੋਕ ਲਗਵਾਉਣ ਸਬੰਧੀ ਗੁਰਨਾਮ ਸਿੰਘ ਸਿੰਗੜੀਵਾਲਾ ਜਿਲ੍ਹਾ ਪ੍ਰਧਾਨ ਤੇ ਸੰਦੀਪ ਸਿੰਘ ਖਾਲਸਾ ਟਾਂਡਾ ਜਰਨਲ ਸਕੱਤਰ ਪੰਜਾਬ ਯੂਥ ਵਿੰਗ ਦੀ ਅਗਵਾਈ ਹੇਠ ਇੱਕ ਯਾਦ ਪੱਤਰ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਦੀ ਗੈਰ ਹਾਜਰੀ ਵਿੱਚ ਅਮਰਵੀਰ ਕੌਰ ਭੁੱਲਰ ਏ ਡੀ ਸੀ ਜਰਨਲ ਨੂੰ ਦਿੱਤਾ ਗਿਆ ਇਸ ਸਮੇਂ ਗੁਰਨਾਮ ਸਿੰਘ ਸਿੰਗੜੀਵਾਲਾ ਅਤੇ ਸੰਦੀਪ ਸਿੰਘ ਖਾਲਸਾ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਵਿੱਚ ਬੀਤੇ ਸਮੇਂ ਸਿੱਖਾਂ ਦੇ ਹੋਏ ਕਤਲੇਆਮ ਜਬਰ ਜ਼ੁਲਮ ਅਤੇ ਝੂਠੇ ਪੁਲਿਸ ਮੁਕਾਬਲਿਆਂ ਲਈ ਜਿੰਮੇਵਾਰ  ਕੇਪੀਐਸ ਗਿੱਲ, ਸੁਮੇਧ ਸੈਣੀ, ਅਜਹਾਰ ਆਲਮ ਵਰਗੇ ਪੁਲਿਸ ਅਫਸਰਾਂ ਰਾਹੀਂ ਪੰਜਾਬ ਵਿੱਚ ਵੱਡੇ ਪੱਧਰ ਤੇ ਅਣਮਨੁੱਖੀ ਕਾਰਵਾਈਆਂ ਕੀਤੀਆਂ ਅਤੇ ਸਿੱਖ ਕੌਮ ਤੇ ਪੰਜਾਬੀਆਂ ਦਾ ਘਾਣ ਹੋਇਆ ਦੇ ਅਸਲੀ ਜਿੰਮੇਵਾਰ ਅਜੀਤ ਡੋਵਾਲ ਹੀ ਸਨ ਉਹਨਾਂ ਕਿਹਾ ਕਿ ਧਰ ਅੰਦਰ ਫਿਲਮ ਉਤੇ ਤੁਰੰਤ ਰੋਕ ਲਗਾਇਆ ਲਗਾਈ ਜਾਵੇ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮਨੁੱਖੀ ਹੱਕਾਂ ਵਾਲੇ ਕਿਰਦਾਰ ਨੂੰ ਉਭਾਰਦੀ ਫਿਲਮ ਪੰਜਾਬ 95 ਤੁਰੰਤ ਰਿਲੀਜ ਕੀਤੀ ਜਾਵੇ ਇਸ ਸਮੇਂ ,ਅਵਤਾਰ ਸਿੰਘ ਝੀਂਗੜ ਕਲਾਂ, ਬੀਬੀ ਰਾਜਵਿੰਦਰ ਕੌਰ ਢੱਡੇ ਫਤਿਹ ਸਿੰਘ, ਬੀਬੀ ਸਪਨਾ, ਬੇਬੀ ਪੰਡੋਰੀ ਬੀਬੀ ਦੀ, ਅਜੇ ਮੱਲ,ਗੁਰਨਾਮ ਸਿੰਘ ਫੱਤਣ ਚੱਕ ਆਦਿ ਹਾਜ਼ਰ ਸਨ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleRoot’s Majestic Masterclass Rescues England
Next articleਵਿਕਾਸ ਖੁਣੋ ਪਿਛੜ ਗਏ ਪੰਜਾਬ ਨੂੰ ਦੁਬਾਰਾ ਲੀਹ ਤੇ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਜਰੂਰੀ : ਬਾਜਵਾ,ਤਲਵਾੜ,ਲੱਖੀ, ਲਾਲੀ,ਭਾਰਦਵਾਜ