HOME ਇਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ‘ ਮਾਂ ‘ , ਪਰ...

ਇਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ‘ ਮਾਂ ‘ , ਪਰ ਇਸਦੀ ਪਰਿਭਾਸ਼ਾ ਅਸੀਮ ਹੈ

3

5 ਅਪ੍ਰੈਲ ਨੂੰ ਹੋਵੇਗੀ ਮਾਤਾ ਬਲਵਿੰਦਰ ਕੌਰ ਜਟਾਣਾ ਨਮਿੱਤ ਅੰਤਿਮ ਅਰਦਾਸ 

ਭਲੂਰ   (ਸਮਾਜ ਵੀਕਲੀ)   ਬੇਅੰਤ ਗਿੱਲ :- ਅੱਜਕਲ੍ਹ ਫਰੀਦਕੋਟ ਵਿਖੇ ਰਹਿ ਰਹੇ ਪਿੰਡ ਭਲੂਰ ਦੇ ਵਸਨੀਕ ਪ੍ਰਧਾਨ ਜਰਨੈਲ ਸਿੰਘ ਜਾਟਾਣਾ ਦੀ ਨੂੰਹ ਰਾਣੀ ਅਤੇ ਕੌਮੀ ਕਿਸਾਨ ਯੂਨੀਅਨ ਦੇ ਸਰਗਰਮ ਮੈਂਬਰ ਸਰਦਾਰ ਰਣਜੋਧ ਸਿੰਘ ਜਟਾਣਾ ਦੇ ਸਤਿਕਾਰਤ ਮਾਤਾ ਸਰਦਾਰਨੀ ਬਲਵਿੰਦਰ ਕੌਰ ਜਟਾਣਾ ਪਤਨੀ ਸਰਦਾਰ ਜਗਰਾਜ ਸਿੰਘ ਜਟਾਣਾ ਦਾ ਪਿਛਲੇ ਦਿਨੀਂ 26 ਮਾਰਚ 2026 ਨੂੰ ਅਚਾਨਕ ਦਿਹਾਂਤ ਹੋ ਗਿਆ। ਇਸ ਸਮੇਂ ਉਹ 60 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਅਚਾਨਕ ਤੁਰ ਜਾਣਾ ਕਾਰਨ ਸਰਦਾਰ ਜਗਰਾਜ ਸਿੰਘ ਜਟਾਣਾ, ਸਰਦਾਰ ਸੇਵਕ ਸਿੰਘ ਜਟਾਣਾ, ਬੇਟੇ ਸਰਦਾਰ ਰਣਜੋਧ ਸਿੰਘ ਜਟਾਣਾ, ਕੁਲਵਿੰਦਰ ਕੌਰ ਜਟਾਣਾ, ਸਰਦਾਰ ਹਰਦੀਪ ਸਿੰਘ ਜਟਾਣਾ , ਬਲਜੀਤ ਕੌਰ ਜਟਾਣਾ ਅਤੇ ਸਮੂਹ ਜਟਾਣਾ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ। ਦੱਸ ਦੇਈਏ ਕਿ ਮਾਤਾ ਬਲਵਿੰਦਰ ਕੌਰ ਬਹੁਤ ਹੀ ਮਿੱਠਬੋਲੜੇ , ਨਿੱਘੇ ਸੁਭਾਅ ਵਾਲੇ, ਧਾਰਮਿਕ ਖਿਆਲਾਂ ਦੇ ਮਾਲਕ ਸਨ। ਉਨ੍ਹਾਂ ਦੀ ਮੌਤ ਕਾਰਨ ਉਨ੍ਹਾਂ ਦੇ ਬੱਚਿਆਂ ਉੱਪਰ ਵਿਛੋੜੇ ਦੀ ਰੁੱਤ ਆਣ ਖੜ੍ਹੀ ਹੈ..। ਕਿਉਂਕਿ ਮਾਂ ਦਾ ਵਿਛੜ ਜਾਣਾ ਵਧੇਰੇ ਗ਼ਮਗੀਨ ਕਰਦਾ ਹੈ | ਮਾਂ ਦੀ ਸਾਂਝ ਸਭ ਸਾਂਝਾਂ ਤੋਂ ਨਿਰਾਲੀ ਤੇ ਗੂੜ੍ਹੀ ਹੈ.| ਜਦੋਂ ਕੋਈ ਮੂੰਹ ‘ਚੋਂ ਮਾਂ ਆਖਦਾ ਹੈ ਤਾਂ ਚੁਫੇਰਾ ਮਹਿਕ ਉੱਠਦਾ ਹੈ | ‘ਮਾਂ ਸ਼ਬਦ’ ਸਾਨੂੰ ਕਿੰਨੀਆਂ ਹੀ ਮੁਸ਼ਕਿਲਾਂ ‘ਚੋਂ ਬਾਹਰ ਕੱਢ ਦੇਣ ਦੀ ਜੁਅਰੱਤ ਰੱਖਦਾ ਹੈ | ਮਾਂ ਦੀ ਮਹਿਮਾ ਭਾਵੇਂ ਕਿੰਨੇ ਹੀ ਕਵੀਆਂ ਨੇ ਲਿਖੀ ਹੈ ਪਰ ਅਸੀਂ ਮਾਂ ਨੂੰ ਸ਼ਬਦਾਂ ਰਾਹੀਂ ਵੀ ਵਡਿਆ ਨਹੀਂ ਸਕਦੇ | ਮਾਂ ਦੁਨੀਆਂ ਦਾ ਉਹ ਵਿਸ਼ਾਲ ਬਿਰਖ਼ ਹੈ, ਜਿਹੜਾ ਕਿੰਨੀਆਂ ਹੀ ਰੁੱਤਾਂ ਦੀ ਸਰਦੀ ਗਰਮੀ ਸਹਾਰ ਕੇ ਹਮੇਸ਼ਾ ਸਾਨੂੰ ਮਹਿਫੂਜ਼ ਰੱਖਦਾ ਹੈ | ਤਿੱਖੜ ਦੁਪਹਿਰੇ ਜਰ ਕੇ ਛਾਂਵਾਂ ਦਿੰਦਾ ਹੈ | ਇਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ਮਾਂ, ਪਰ ਇਸਦੀ ਪਰਿਭਾਸ਼ਾ ਅਸੀਮ ਹੈ | ਆਦਿ ਕਾਲ ਤੋਂ ਹੀ ਮਾਂ ਤਿਆਗ, ਪਿਆਰ, ਮੁਹੱਬਤ ਤੇ ਮਮਤਾ ਦੀ ਮੂਰਤ ਰਹੀ ਹੈ | ਮਾਂ ਦੇ ਰੋਮ ਰੋਮ ਵਿਚ ਬੱਚੇ ਲਈ ਇਕੋ ਸਾਰ ਫ਼ਿਕਰ ,ਦਰਦ ਤੇ ਚਾਅ ਮਲ੍ਹਾਰ ਦਾ ਦਰਿਆ ਵਗਦਾ ਹੈ | ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਬੱਚੇ ਦਾ ਰਿਸ਼ਤਾ ਮਾਂ ਨਾਲ ਜੁੜ ਜਾਂਦਾ ਹੈ | ਸੋ ਮਾਤਾ ਬਲਵਿੰਦਰ ਕੌਰ ਜਟਾਣਾ ਦਾ ਵਿਛੜ ਜਾਣਾ ਉਨ੍ਹਾਂ ਦੇ ਬੱਚਿਆਂ ਲਈ ਅਸਹਿ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਸਪੁੱਤਰ ਰਣਜੋਧ ਸਿੰਘ ਜਟਾਣਾ ਨੇ ਦੱਸਿਆ ਕਿ ਮਾਤਾ ਬਲਵਿੰਦਰ ਕੌਰ ਜਟਾਣਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 5 ਅਪ੍ਰੈਲ 2026 ਦਿਨ ਐਤਵਾਰ ਨੂੰ ਫਿਰੋਜ਼ਪੁਰ ਰੋਡ ਸਥਿਤ ਭਾਨ ਸਿੰਘ ਕਾਲੋਨੀ (ਐੱਲ. ਆਈ. ਸੀ. ਵਾਲੀ ਗਲੀ) ਗੁਰਦੁਆਰਾ ਸਾਹਿਬ ਨਰਾਇਣ ਨਗਰ ਫ਼ਰੀਦਕੋਟ ਵਿਖੇ 12 ਤੋਂ 1 ਵਜੇ ਵਿਚਕਾਰ ਹੋਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਉਹ ਜਦੋ ਖੁਦ ਨੂੰ ਪਛਾਣ ਲੈਂਦੀ ਹੈ”
Next articleਕਿਸਾਨ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ