(ਸਮਾਜ ਵੀਕਲੀ)
ਤੇਰੀ ਮਾਰੀ ਹੋਈ ਇੱਕ ਲੱਤ
ਮੇਰੀ ਟਿਕਾਣੇ ਲਾ ਗਈ ਮੱਤ
ਜੇ ਤੂੰ ਛੱਡ ਦਿੰਦਾ ਗੱਲੀ ਬਾਤੀ
ਮੈਨੂੰ ਪੈ ਜਾਣੀ ਸੀ ਮਾੜੀ ਅੱਤ
ਮੈਨੂੰ ਇੱਕ ਵਾਰ ਵੀ ਬੁਰਾ ਨਹੀਂ ਲੱਗਾ
ਕਿ ਤੂੰ ਕਿਉਂ ਮਾਰੀ ਏ ਮੇਰੇ ਲੱਤ
ਮੈ ਉਸ ਸਮੇਂ ਅਣਜਾਣ ਸੀ
ਮੈਨੂੰ ਨਹੀਂ ਸੀ ਪਤਾ ਦੁਨੀਆਂ ਦਾ
ਕਿ ਦੁਨੀਆ ਕੀ ਹੈ
ਪਰ ਤੈਨੂੰ ਪਤਾ ਸੀ ਤੂੰ ਹੰਢਿਆ
ਵਰਤਿਆ ਸੀ ਦੁਨੀਆਂ ਵਿੱਚ
ਮੈਨੂੰ ਹੁਣ ਪਤਾ ਪਿਆ ਲਗਦਾ ਏ
ਕਿ ਮੈ ਤਾਂ ਰੁੱਲ ਜਾਣਾ ਸੀ
ਜੇ ਨਾ ਤੂੰ ਮੇਰੇ ਮਾਰਦਾ ਲੱਤ
ਅੱਜ ਤੋਂ ਬੜੇ ਸਾਲ ਪਹਿਲਾਂ
ਜਸਵਿੰਦਰਾ ਲੋਕਾਂ ਨੇ ਤੇਰੀ
ਨਿਚੋੜ ਦੇਣੀ ਸੀ ਰੱਤ
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮਮਦੋਟ 7589155501