HOME ਇੱਕ ਨਿਆਣਾ ਸੌ ਸਿਆਣਾ

ਇੱਕ ਨਿਆਣਾ ਸੌ ਸਿਆਣਾ

3

   (ਸਮਾਜ ਵੀਕਲੀ)   ਸਾਰਾ ਟੱਬਰ ਬੈਠਾ ਰਹਿੰਦਾ ਸੁੰਨ-ਮਸਾਣਾ,ਰੱਬ ਦਿੱਤਾ ਇੱਕ ਨਿਆਣਾ,ਸਾਡਾ ਗੁਗੂ ਬੜਾ ਸਿਆਣਾ। ਆਲੇ ਦੁਆਲੇ ਨਾਲ ਸਾਂਝ ਬਣਾ ਮੁਤਰ-ਮੁਤਰ ਝਾਕੇ। ਹਰ ਛਿਣ, ਹਰ ਪਲ, ਉਸਦੀਆਂ ਹਰਕਤਾਂ ਤੇ,ਵੱਜਣ ਠਹਾਕੇ।ਮੀਂ ਮੀਂ ਕਰਦੀ, ਮੰਮੀ ਵੱਲ ਭੱਜੇ। ਬੁਰਕੀ ਬੁਰਕੀ ਕਰ, ਦਹੀ-ਦਾਲ ਨਾਲ ਰੱਜੇ। ਮੰਮੀ ਜਦੋਂ ਨਾ ਦਿਸੇ, ਸਾਰੇ ਕਮਰਿਆਂ ‘ਚ, ਘੁੰਮ ਘੁੰਮ ਲੱਭੇ। ਉੱਚੀ ਉੱਚੀ ਰੋ ਕੇ, ਰੌਲਾ ਪਾਵੇ, ਨਜ਼ਰ ਦੁੜਾਵੇ,ਸੱਜੇ ਖੱਬੇ। ਮੰਮੀ ਜਦੋਂ ਨਜ਼ਰੀ ਆਵੇ, ਇਕਦਮ ਪਾਸਾ ਪਲਟ ਜਾਵੇ। ਭੱਜ ਕੇ ਜੱਫ਼ੀ ਮੰਮੀ ਨੂੰ ਪਾਵੇ, ਨਾਲੇ ਖੁਸ਼ ਹੋ ਜਾਵੇ। ਉਸ ਵਾਸਤੇ ਮੰਮੀ ਹੁੰਦੀ, ਕੁਦਰਤ ਦਾ ਵੱਡਾ ਖਜ਼ਾਨਾ। ਕਦੇ ਕਦੇ ਪਾਪਾ, ਕਦੇ ਡੈਡਾ ਨੂੰ, ਸੁਣਾਵੇ ਅਪਣਾ ਅਫਸਾਨਾ। ਇੱਕ ਨੰਬਰ ਦੀ ਸ਼ਰਾਰਤੀ, ਪਾ ਕੇ ਰੱਖੇ ਘਸਮਾਣ। ਮਿਊਜ਼ਿਕ ਖਿਡਾਉਣੇ ਦੇ ਬਟਨ ਦੱਬ ਕੇ ਕਰਦੀ ਗੁਣਗਾਨ। ਪਾਪਾ ਜਦੋਂ ਮਾਰਦੇ ਘੁਰਕੀ, ਲਾਡ ਵਿੱਚ ਹੱਸ ਹੱਸ ਹੁੰਦੀ ਦੂਹਰੀ। ਅਗਲੀ ਵਾਰ ਜਦੋਂ ਘੁਰਕੀ ਪੈਂਦੀ, ਪਿੱਛੇ ਝਾਕੇ ਮੂਹਰੇ ਦੌੜੇ, ਵਿੱਚ ਮਜਬੂਰੀ।ਇਧਰ ਉਧਰ ਦੌੜ ਕੇ, ਜਦੋਂ ਹੱਫ ਜਾਂਦੀ, ਬੈਠ ਕੇ, ਯੋਗਾ ਦੀਆਂ ਸਾਰੀਆਂ ਮੁਦਰਾਵਾਂ ਕਰ ਲੈਂਦੀ। ਕੁਝ ਸਾਡੀਆਂ ਸਿਖਾਈਆਂ, ਕੁਝ ਕੁਦਰਤੀ ਅਪਣਾ ਲੈਂਦੀ।ਮੇਰ ਤੇਰ ਕਰਕੇ ਚੀਜ਼ਾਂ ਖੋਹ ਲੈਂਦੀ, ਮੁੜ ਕੇ ਵਾਪਸ ਨ੍ਹੀਂ ਦਿੰਦੀ।ਘੰਟੇ ਬਾਅਦ,ਭੁੱਲ ਭੁਲਾ ਕੇ, ਰੌਲਾ ਪਾ ਕੇ, ਕਰ ਲੈਂਦੀ ਨੀਂਦੀ।”ਛੋਟਾ ਛੋਟਾ,”ਕਹਿੰਦੀ ਨਾ ਥੱਕਦੀ, ਸ਼ਬਦਾਂ ਦਾ ਭੰਡਾਰਾ, ਹੋ ਗਿਆ ਭਰਪੂਰ। ਜੇ ਪੁੱਛੋ, ਭੂਆ ਕਿੱਥੇ ਗਈ, ਉਂਗਲ ਉੱਚੀ ਕਰਕੇ, ਕਹੇ ਦੂਰ ਦੂਰ‌।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ :9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਬਾਣੀ ਅਤੇ ਵਾਤਾਵਰਨ
Next articleਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੇ ਜ਼ਮੀਨ ਦੇ ਮਾਮਲੇ ਵਿੱਚ ਐਸ. ਸੀ. ਕਮਿਸ਼ਨ ਦਾ ਚੇਅਰਮੈਨ ਗੁੰਗਾ ਕਿਉੰ-ਰਣਵੀਰ ਬੱਬਰ ਬਸਪਾ ਸਕੱਤਰ ਪੰਜਾਬ