HOME ਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੇ ਜ਼ਮੀਨ ਦੇ ਮਾਮਲੇ ਵਿੱਚ ਐਸ....

ਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੇ ਜ਼ਮੀਨ ਦੇ ਮਾਮਲੇ ਵਿੱਚ ਐਸ. ਸੀ. ਕਮਿਸ਼ਨ ਦਾ ਚੇਅਰਮੈਨ ਗੁੰਗਾ ਕਿਉੰ-ਰਣਵੀਰ ਬੱਬਰ ਬਸਪਾ ਸਕੱਤਰ ਪੰਜਾਬ

4
ਰਣਵੀਰ ਬੱਬਰ ਬਸਪਾ ਸਕੱਤਰ ਪੰਜਾਬ

ਗੜ੍ਹਸ਼ੰਕਰ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੇ ਜ਼ਮੀਨ ਦੇ ਮਾਮਲੇ ਤੇ ਐਸ. ਸੀ. ਕਮਿਸ਼ਨ ਦਾ ਚੇਅਰਮੈਨ ਚੁੱਪ ਕਿਉੰ? ਉੰਜ ਤਾਂ ਫੇਸਬੁੱਕ ਤੇ ਬੜੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਕਿ ਸ਼ਿਕਾਇਤਾਂ ਦਾ ਪਿਛਲਾ ਬੈਕਲਾਗ ਪੰਜ ਹਜ਼ਾਰ ਕੇਸਾਂ ਦਾ ਪੈਡਿੰਗ ਪਿਆ ਹੈ। ਪਰ ਮੈਂ ਬੜੀ ਤੇਜੀ ਨਾਲ ਨਿਪਟਾਰਾ ਸ਼ੁਰੂ ਕੀਤਾ ਹੋਇਆ ਹੈ। ਬਠੋਈ ਕਲਾਂ ਦਾ ਜ਼ਮੀਨ ਦਾ ਮਾਮਲਾ ਵੀ ਐਸ. ਸੀ. ਕਮਿਸ਼ਨ ਦੇ ਚੇਅਰਮੈਨ ਨੂੰ ਦੌੜਕੇ ਜਾਕੇ ਹੱਲ ਕਰਨਾ ਚਾਹੀਦਾ ਸੀ। ਗੱਲ ਇੱਦਾਂ ਹੈ ਕਿ ਜਿਲਾ ਪਟਿਆਲਾ ਦੇ ਪਿੰਡ ਬਠੋਈ ਕਲਾਂ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਦਿੱਤੀ ਜਾਣੀ ਸੀ। ਬੋਲੀ ਦੀ ਸਰਕਾਰੀ ਫੀਸ ਸਾਢੇ ਗਿਆਰਾਂ ਲੱਖ ਰੁਪਏ ਜਮ੍ਹਾਂ ਕਰਵਾ ਲਈ ਗਈ । ਬੋਲੀ ਵਾਲੇ ਦਿਨ ਬੋਲੀ ਦੇਣ ਵਾਲੇ ਦਲਿਤਾਂ ਨੂੰ ਜ਼ਮੀਨ ਤਾਂ ਕੀ ਮਿਲਣੀ ਸੀ ਉਲਟਾ ਪ੍ਰਸ਼ਾਸਨ ਦੀ ਹਾਜਰੀ ਵਿੱਚ ਲੋਕਾਂ ਦੀ ਕੁੱਟਮਾਰ ਕੀਤੀ ਤੇ ਦੋਸ਼ੀ ਅਜੇ ਤੱਕ ਫੜੇ ਨਹੀਂ ਗਏ। ਉਨ੍ਹਾਂ ਨਿਰਦੋਸ਼ ਲੋਕਾਂ ਦੀ ਬਾਂਹ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਫੜੀ। ਹੁਣ ਦੱਸੋ ਜੀ ਸਰਕਾਰ ਦਾ ਐਸ. ਸੀ. ਕਮਿਸ਼ਨ ਦਾ ਚੇਅਰਮੈਨ ਤੇ ਆਮ ਪਾਰਟੀ ਦੀ ਸਰਕਾਰ ਕਿੱਥੇ ਹੈ? ਇਸ ਤੋਂ ਪਹਿਲਾਂ ਸੰਗਰੂਰ ਦੀ ਪੰਚਾਇਤੀ ਜ਼ਮੀਨ ਦੇ ਮਾਮਲੇ ਵਿੱਚ ਸਰਕਾਰ ਨੇ ਇੱਕ ਹਜ਼ਾਰ ਦੇ ਕਰੀਬ ਬੰਦੇ ,ਔਰਤਾਂ ਤੇ ਕੁੜੀਆਂ ਨੂੰ ਜੋ ਆਪਣੇ ਹਿੱਸੇ ਦੀ ਸਰਕਾਰੀ ਜ਼ਮੀਨ ਲੈਣ ਲਈ ਸ਼ੰਘਰਸ਼ ਕਰ ਰਹੇ ਸਨ, ਚੁੱਕਕੇ ਅੰਦਰ ਕਰ ਦਿੱਤਾਂ। ਉਨ੍ਹਾਂ ਨੂੰ ਜਾਕੇ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਨੇ ਛੁਡਾਇਆ। ਇਹ ਧੱਕਾ ਐਸ. ਸੀ ਕਮਿਸ਼ਨ ਦੇ ਚੇਅਰਮੈਨ ਨੂੰ ਨਜ਼ਰ ਕਿਉੰ ਨਹੀਂ ਆਉਂਦਾ? ਇਸ ਸਰਕਾਰ ਨੂੰ ,ਕੀ ਆਮ ਆਦਮੀ ਦੀ ਸਰਕਾਰ ਕਿਹਾ ਜਾ ਸਕਦਾ ਹੈ ? ਜਿਥੇ ਇੱਕ ਵਿਸ਼ੇਸ਼ ਨਿਮਨ ਵਰਗ ਨਾਲ ਧੱਕਾ ਹੁੰਦਾ ਹੋਵੇ। ਇਸ ਜਿੰਮੇਵਾਰੀ ਨੂੰ ਬਹੁਜਨ ਸਮਾਜ ਪਾਰਟੀ ਬਾਖੂਬੀ ਨਿਭਾਏਗੀ। ਕਾਂਸ਼ੀ ਰਾਮ ਜੀ ਦਾ ਨਾਹਰਾ ਸੀ, ਜੋ ਅੱਜ ਭੀ ਹੈ ਕਿ ਜੋ ਜਮੀਨ ਸਰਕਾਰੀ ਹੈ, ਵੋ ਜਮੀਨ ਹਮਾਰੀ ਹੈ। ਇਸ ਨਾਹਰੇ ਤੇ ਬਹੁਜਨ ਸਮਾਜ ਪਾਰਟੀ ਲੜੇਗੀ। ਜਿਸ ਦੀ ਯੋਗ ਅਗਵਾਈ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਕਰਨਗੇ।ਪਿੰਡ ਬਠੂਲਾ ਕਲਾਂ ਦੇ ਦਲਿਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਪੰਜਾਬ ਦਾ ਬਹੁਜਨ ਸਮਾਜ ਉਹਨਾਂ ਨਾਲ ਡੱਟਕੇ ਖੜ੍ਹਾ ਹੈ। ਟਾਹਰਾਂ ਮਾਰਨ ਵਾਲੇ ਚੈਅਰਮੈਨ ਤੋਂ ਪੈਡਿੰਗ ਪਈਆਂ ਫਾਇਲਾਂ ਚੋਂ 2027ਤੱਕ ਪੰਜਾਹ ਫਾਈਲਾਂ ਦਾ ਨਿਪਟਾਰਾ ਨਹੀਂ ਹੋਣਾ। 2027 ਵਿੱਚ ਸਰਕਾਰ ਦੀ ਰਾਮ ਨਾਮ ਸੱਤ ਹੋ ਜਾਣੀ ਹੈ, ਨਾਲ ਹੀ ਚੈਅਰਮੈਨੀ ਦਾ ਭੋਗ ਵੀ ਪੈ ਜਾਣਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਨਿਆਣਾ ਸੌ ਸਿਆਣਾ
Next articleSandra Gonzalez Sanabria: An Inspiring Life from Colombia’s Amazonian Valley