HOME ਰਜਵਾਹੇ ਦੀ ਗੰਦਗੀ ਦੇ ਮੁੱਦੇ ਤੇ ਸੇਵੀਅਰ ਕਲੱਬ ਆਇਆ ਅੱਗੇ

ਰਜਵਾਹੇ ਦੀ ਗੰਦਗੀ ਦੇ ਮੁੱਦੇ ਤੇ ਸੇਵੀਅਰ ਕਲੱਬ ਆਇਆ ਅੱਗੇ

3

ਪਟਿਆਲਾ   (ਸਮਾਜ ਵੀਕਲੀ)   ਅਬਲੋਵਾਲ ਪੁੱਲੀ (ਨਾਭਾ ਰੋਡ) ਤੋਂ ਭਾਖੜਾ ਨਹਿਰ ਤੱਕ ਜਾਂਦੇ ਰਜਵਾਹੇ ਨਾਲ ਸਫਾਈ ਦੇ ਪੱਖ ਤੋਂ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ।ਪ੍ਰਸਾਸ਼ਨ ਕੁੰਭਕਰਨੀ ਨੀਦ ਸੁੱਤਾ ਹੋਇਆ ਹੈ।ਕਿਸੇ ਵੀਸਮੇਂ ਵੱਡੀ ਮਹਾਂਮਾਰੀ ਫੈਲ ਸਕਦੀ ਹੈ। ਇਸ ਗੰਦਗੀ ਨੂੰ ਸਮਾਪਤ ਕਰਨ ਲਈ ਸੇਵੀਅਰ ਕਲੱਬ ਦੇ ਮੈਬਰਾਂ ਵੱਲੋਂ ਸਬੰਧਤ ਇਲਾਕੇ ਦੇ ਐਮ ਸੀ ਸੁਖਬੀਰ ਸਿੰਘ ਨਾਲ ਮੁਲਾਕਾਤ ਕੀਤੀ ਗਈ ।ਜਿਸ ਵਿੱਚ ਐੱਮ ਸੀ ਨੇ ਭਰੋਸਾ ਦਿਵਾਇਆ ਕਿ ਸਥਾਨਕ ਲੋਕਾਂ ਦੀ ਮੱਦਦ ਲੈ ਕੇ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ। ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮਨਜ਼ੂਰੀ ਲੈ ਕੇ ਰਜਵਾਹੇ ਦੇ ਨਾਲ ਸੈਰਗਾਹ ਬਣਾਉਣ ਦੀ ਯੋਜਨਾ ਨੂੰ ਅਮਲ ਵਿੱਚ ਲਿਆਦਾ ਜਾਵੇਗਾ। ਰਜਵਾਹੇ ਦੇ ਨਾਲ ਥਾਂ—ਥਾਂ ਤੇ ਖੜੇ ਰੇਹੜੀਆਂ ਵਾਲਿਆਂ ਦੀ  ਨੂੰ ਸਰੁੱਖਿਅਤ ਥਾਂ ਤੇ ਭੇਜਣ ਅਤੇ ਫੰਡ ਜਾਰੀ ਕਰਨ ਦਾ ਮਸਲਾ ਪ੍ਰਸਾਸ਼ਨ ਕੋਲ ਚੁੱਕਿਆ ਜਾਵੇਗਾ। ਇਸ ਬੈਠਕ ਦੌਰਾਨ ਪਵਨ ਗਰਗ, ਚਮਨ ਸ਼ਰਮਾ, ਹਰਪ੍ਰੀਤ ਸਿੰਘ ਅਤੇ ਸ਼ਰਨਜੀਤ ਸਿੰਘ ਹਾਜ਼ਰ ਸਨ। ਸੇਵੀਅਰ ਕਲੱਬ ਨੇ ਰਜਵਾਹੇ ਦੇ ਨਾਲ ਲੱਗਦੀਆਂ ਕਲੋਨੀਆਂ ਜਿਵੇਂ ਕਿ ਸੈਂਚਰੀ ਇਨਕਲੇਵ, ਮਜੀਠੀਆਂ ਇਨਕਲੇਵ, ਭਰਤ ਨਗਰ ਅਤੇ ਅਬਲੋਵਾਲ ਦੇ ਵਸਨੀਕਾਂ ਨੂੰ ਸਫਾਈ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਸੇਵੀਅਰ ਕਲੱਬ ਦੇ ਮੈਬਰਾਂ ਦੁਆਰਾ ਹਰੇਕ ਐਤਵਾਰ ਨੂੰ ਦੋ ਘੰਟੇ ਰਜਵਾਹੇ ਦੀ ਸਫਾਈ ਕੀਤੀ ਜਾ ਰਹੀ ਹੈ।ਜੇਕਰ ਪ੍ਰਸਾਸ਼ਨ ਦਾ ਸਹਿਯੋਗ ਮਿਲਦਾ ਹੈ ਤਾਂ ਨਾਭਾ ਰੋਡ ਦਾ ਸੁੰਦਰੀਕਰਨ ਕੀਤਾ ਜਾ ਸਕਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਜਾਇਜ ਅਸਲੇ ਦੀ ਖਰੀਦ -ਫਰੋਖਤ ਦਾ ਕੇਂਦਰ ਬਣ ਰਿਹਾ ਹੈ ਪੰਜਾਬ
Next articleबोधिसत्व अंबेडकर पब्लिक सीनियर सेकेंडरी स्कूल में मिशनरी साथियों ने किया दौरा