ਨਵਾਸ਼ਹਿਰ (ਸਮਾਜ ਵੀਕਲੀ) (ਮਨੋਰੰਜਨ ਕਾਲੀਆ ) –ਯੂਪੀ ਵਿੱਚ ਪੁਲਿਸ ਮੁਠਭੇੜਾ ਤੋ ਡਰੇ ਹੋਏ ਵੱਡੀ ਸੰਖਿਆ ਵਿੱਚ ਖਤਰਨਾਕ ਅਪਰਾਧੀ ਉੱਥੋ ਭੱਜ ਕੇ ਪੰਜਾਬ ਦੇ ਝੁੱਗੀ ਝੋਪੜੀ ਵਾਲੇ ਇਲਾਕਿਆ ਵਿੱਚ ਸ਼ਰਨ ਲੈ ਚੁੱਕੇ ਹਨ ਜਿਸਦੇ ਪਰਿਣਾਮ ਸਵਰੂਪ ਪੰਜਾਬ ਦੇ ਵਿਭਿੰਨ ਜਿਲਿਆ ਵਿੱਚ ਨਜਾਇਜ ਅਸਲੇ ਦੀ ਤਸੱਕਰੀ ਵਿੱਚ ਭਾਰੀ ਵਾਧਾ ਹੋਇਆ ਹੈ | ਉਥੇ ਹੀ ਪ੍ਰਹਾਰ ਅਭਿਆਨ ਦੇ ਦੌਰਾਨ ਪੰਜਾਬ ਪੁਲਿਸ ਵੱਲੋ ਰਾਜ ਦੇ ਝੁੱਗੀ ਝੋਪੜੀ ਵਾਲੇ ਇਲਾਕਿਆ ਵਿੱਚ ਤਲਾਸ਼ੀ ਅਭਿਆਨ ਨਾ ਚਲਾਉਣ ਕਾਰਨ ਨਾਜਾਇਜ ਹਥਿਆਰਾ ਦੀ ਤੱਕਸਰੀ ਬੇਰੋਕਟੋਕ ਜਾਰੀ ਹੈ |ਜਿਕਰਯੋਗ ਹੈ ਕਿ ਪਿਛਲੇ ਕੁਝ ਸਾਲਾ ਵਿੱਚ ਜਬਰਨ ਵਸੂਲੀ , ਗੈਗਸਟਾਰ ਅਤੇ ਹੋਰ ਗੰਭੀਰ ਘਟਨਾਵਾ ਵਿੱਚ ਨਜਾਇਜ ਅਸਲਾ ਦੀ ਸਭਤੋ ਵੱਡੀ ਭੂਮਿਕਾ ਰਹੀ ਹੈ | ਇਸ ਦੌਰਾਨ ਪੰਜਾਬ ਪੁਲਿਸ ਨੇ ਵੱਡੀ ਸੰਖਿਆ ਵਿੱਚ ਨਜਾਇਜ ਅਸਲੇ ਦੇ ਨਾਲ ਕਈ ਅਪਰਾਧੀਆ ਨੂੰ ਕਾਬੂ ਕੀਤਾ ਅਤੇ ਉਨਾ ਤੋ ਪੁੱਛਗਿਛ ਦੇ ਦੌਰਾਨ ਹੋਰ ਰਾਜਾ ਤੋ ਹਥਿਆਰ ਲਿਆਉਣ ਦੇ ਗੱਲ ਸਵੀਕਾਰ ਕੀਤੀ ਹੈ ਲੇਕਿਨ ਇਹ ਬਰਾਮਦਗੀ ਆਟੇ ਵਿੱਚ ਨਮਕ ਦੀ ਤਰਾ ਹੈ | ਪਿਛਲੇ ਕੁਝ ਸਾਲਾ ਵਿੱਚ ਪੰਜਾਬ ਭਰ ਵਿੱਚ ਵੱਡੀ ਸੰਖਿਆ ਵਿੱਚ ਨਜਾਇਜ ਅਸਲਾ ਪਹੁੰਚਿਆ ਹੈ | ਕਿਹਾ ਜਾਦਾ ਹੈ ਕਿ ਮੁੱਖਮੰਤਰੀ ਯੋਗੀ ਅਦਿਤਿਆਨਾਥ ਦੇ ਹੁਕਮ ਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਕੀਤੀ ਗਈ ਸਖਤ ਕਾਰਵਾਈ ਅਤੇ ਪੁਲਿਸ ਮੁਕਾਬਲੇ ਵਿੱਚ ਵੱਡੀ ਸੰਖਿਆ ਵਿੱਚ ਅਪਰਾਧੀਆ ਦੇ ਮਾਰੇ ਜਾਣ ਦੇ ਬਾਦ ਅਪਰਾਧੀ ਐਨੇ ਡਰੇ ਕਿ ਉਹ ਉਤੱਰ ਪ੍ਰਦੇਸ਼ ਵਿੱਚ ਨਜਾਇਜ ਅਸਲੇ ਦੀ ਮੰਗ ਜੀਰੋ ਹੋ ਗਈ | ਉੱਤਰ ਪ੍ਰਦੇਸ਼ ਦੇ ਕਈ ਨਜਾਇਜ ਅਸਲਾ ਤਸਕਰਾਂ ਨੇ ਪੰਜਾਬ ਨੂੰ ਆਪਣੇ ਕੇਂਦਰ ਬਣਾ ਲਿਆ ਹੈ ਜਿਸਦੇ ਕਾਰਨ ਪਿਛਲੇ ਕੁਝ ਸਾਲਾ ਵਿੱਚ ਵੱਡੀ ਸੰਖਿਆ ਵਿੱਚ ਨਜਾਇਜ ਅਸਲਾ ਪੰਜਾਬ ਪਹੁੰਚਿਆ ਹੈ | ਹੋਰ ਪ੍ਰਦੇਸ਼ਾ ਤੋ ਤੱਸਕਰੀ ਕੀਤੇ ਜਾ ਰਹੇ ਨਜਾਇਜ ਅਸਲਾ ਗਰੀਬ ਪਰਿਵਾਰਾ ਦੇ ਨੌਜਵਾਨਾ ਤੋ ਬਰਾਮਦ ਹੋ ਰਹੇ ਹਨ | ਜਿੰਨਾ ਪਰਿਵਾਰਾ ਦੇ ਕੋਲ ਦੋ ਸਮੇ ਦੀ ਰੋਟੀ ਕਮਾਉਣ ਵੀ ਮੁਸ਼ਕਿਲ ਹੈ | ਪਿਛਲੇ ਕੁਝ ਮਹੀਨਿਆ ਵਿੱਚ ਪੰਜਾਬ ਪੁਲਿਸ ਵੱਲੋਂ ਨਜਾਇਜ ਅਸਲੇ ਦੇ ਨਾਲ ਗਿਰਫਤਾਰ ਕੀਤੇ ਗਏ ਕਾਫੀ ਅਪਰਾਧੀ ਅਜਿਹੇ ਗਰੀਬ ਪਰਿਵਾਰਾ ਦੇ ਹਨ | ਜਿਨਾ ਦੇ ਪਰਿਵਾਰ ਦੇ ਮੈਬਰ ਦਿਹਾੜੀ ਮਜਦੂਰ ਦੇ ਰੂਪ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ | ਹਾਲਾਂ ਕਿ ਅਜਿਹੇ ਗਰੀਬ ਪਰਿਵਾਰਾ ਦੇ ਨੌਜਵਾਨ ਤੱਕ ਨਜਾਇਜ ਅਸਲਾ ਦਾ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ | ਅੱਜ ਹਾਲਾਤ ਇਹ ਹਨ ਕਿ ਹਰ ਅਪਰਾਧੀ ਚਾਹੇ ਛੋਟਾ ਜਾ ਵੱਡਾ ਉਤੱਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਬਣੀਆ ਨਜਾਇਜ ਪਿਸਤੌਲਾ ਆਪਣੇ ਹੱਥਾ ਵਿੱਚ ਲੈ ਚੁੱਕਾ ਹੈ | ਇਸੇ ਵਜਾ ਨਾਲ ਰਾਜ ਵਿੱਚ ਅਪਰਾਧ ਨਵੇ ਪੱਧਰ ਤੇ ਪਹੁੰਚ ਰਿਹਾ ਹੈ | ਲੇਕਿਨ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰਹਾਰ ਅਭਿਆਨ ਜੋ ਰਾਜ ਨੂੰ ਗੈਗਸਟਾਰਾ ਅਤੇ ਅਪਰਾਧੀਆ ਤੋ ਮੁਕਤ ਕਰਨੇ ਦੇ ਦਾਅਵੇ ਕਰਦਾ ਹੈ , ਵੀ ਕੋਈ ਖਾਸ ਅਸਰ ਨਹੀ ਪਾ ਰਿਹਾ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



