ਭਾਰਤ-ਪਾਕਿਸਤਾਨ ਸਰਹੱਦ ਉੱਤੇ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਭਾਰਤ-ਪਾਕਿਸਤਾਨ ਸਰਹੱਦ ਉੱਤੇ
ਪਾਕਿਸਤਾਨ ਕੰਮ ਪੁੱਠੇ ਕਰੀ ਜਾਵੇ।
ਡਰੋਨ ਰਾਹੀਂ ਮਹੀਨੇ ‘ਚ ਇੱਕ ਵਾਰੀ
ਹੈਰੋਇਨ ਦੇ ਪੈਕਟ ਸੁੱਟੀ ਜਾਵੇ।
ਕਿੱਦਾਂ ਘਟੇ ਨਸ਼ਾ ਪੰਜਾਬ ਵਿੱਚੋਂ
ਜਦ ਇਹ ਨਸ਼ਾ ਸਪਲਾਈ ਕਰੀ ਜਾਵੇ।
ਆਪਣੀ ਇਸ ਦੀ ਹਾਲਤ ਖਰਾਬ ਹੈ
ਦੂਜਿਆਂ ਦੀ ਹਾਲਤ ਖਰਾਬ ਕਰੀ ਜਾਵੇ।
ਸਪਲਾਈ ਕਰਕੇ ਨਸ਼ਾ ਪੰਜਾਬ ‘ਚ
ਇਸ ਨੂੰ ਬੜਾ ਸੁਆਦ ਆਵੇ।
ਇਹ ਨ੍ਹੀ ਜਾਣਦਾ ਦਿਨੋ-ਦਿਨ
ਆਪਣਾ ਭੱਠਾ ਆਪ ਬਿਠਾਈ ਜਾਵੇ।
ਇਹ ਆਪ ਨਾ ਜੀਵੇ ਚੈਨ ਨਾਲ
ਨਾ ਦੂਜਿਆਂ ਨੂੰ ਜੀਣ ਦੇਵੇ।
ਨਨਕਾਣਾ ਸਾਹਿਬ ਹੈ ਕੋਲ ਇਸ ਦੇ
ਇਹ ਫਿਰ ਵੀ ਨਾ ਅਕਲ ਕਰੇ।
ਅੱਗਾਂ ਲਾ ਕੇ ਕਦੇ ਕੁੱਝ ਨ੍ਹੀ ਮਿਲਦਾ
ਗੁਰੂ ਨਾਨਕ ਇਦ੍ਹੇ ਤੇ ਮਿਹਰ ਕਰੇ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬਾ ਫਰੀਦ ਕਾਲਜ ਦੇ ਸਾਈਂਸ ਵਿਭਾਗ ਨੇ ਕਰਵਾਈ ਮਾਪੇ —ਅਧਿਆਪਕ ਮਿਲਣੀ।
Next articleਜੇਲ੍ਹ ਪ੍ਰਵੇਸ਼