ਪਿੰਡ ਮਲਕਪੁਰ ਵਿਖੇ ਜਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼

ਗੁਰਬਿੰਦਰ ਸਿੰਘ ਰੋਮੀ, ਘਨੌਲੀ (ਸਮਾਜ ਵੀਕਲੀ): ਇੱਥੋਂ ਨੇੜਲੇ ਪਿੰਡ ਮਲਕਪੁਰ ਵਿਖੇ ਅੱਜ ਜਿਲ੍ਹਾ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੁਖਮਨੀ ਸਾਹਿਬ ਦੇ ਪਾਠ ਨਾਲ਼ ਹੋਇਆ। ਜਿਸ ਬਾਰੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਪਤੀ ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਇਹ ਟੂਰਨਾਮੈਂਟ 9, 10,11 ਤੇ 12 ਫਰਵਰੀ ਤੱਕ ਫੁੱਟਬਾਲ ਕੋਚ ਸੁਖਦੇਵ ਸਿੰਘ ਸੁੱਖਾ ਦੀ ਦੇਖ-ਰੇਖ ਵਿੱਚ ਲਗਾਤਾਰ ਚਾਰ ਦਿਨ ਚੱਲੇਗਾ। ਫਾਈਨਲ ਖੇਡਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 51000 ਪਹਿਲਾ ਅਤੇ 41000 ਰੁਪਏ ਇਨਾਮੀ ਦਿੱਤੀ ਜਾਵੇਗੀ। ਅੱਜ ਬਾਬਾ ਅਵਤਾਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਟਿੱਬੀ ਸਾਹਿਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਲਾਕੇ ਦੇ ਪਤਵੰਤੇ ਸੱਜਣ ਖ਼ਾਸ ਤੌਰ ‘ਤੇ ਹਾਜ਼ਰ ਸਨ।

 

Previous articleਬੇਵੱਸ ਬਾਪ
Next articleਉੱਘੀ ਗਾਇਕਾ ਤੇ ਅਦਾਕਾਰਾ ਰਾਖ਼ੀ ਹੁੰਦਲ ਦਾ ਨਵਾਂ ਫ਼ੋਕ ਟਰੈਕ ” ਗਰਾਰਾ ” ਵਿਸ਼ਵ ਭਰ ਚ ਹੋਇਆ ਰਿਲੀਜ਼ !