17 ਅਪ੍ਰੈਲ ਨੂੰ 10 ਵਜੇ ਨਰਿੰਦਰ ਮੋਦੀ ਅਤੇ ਲੋਕ ਸਭਾ ਉਮੀਦਵਾਰ ਹੰਸਰਾਜ ਹੰਸ ਦਾ ਪੁਤਲਾ ਫੂਕਕੇ ਬੀਜੇਪੀ ਨੂੰ ਵੋਟ ਨਾ ਪਾਉਣ ਦਾ ਦਵਾਂਗੇ ਸੱਦਾ-ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

ਕਿਸਾਨਾਂ ਦੀ ਕਾਤਲ ਜਮਾਤ ਬੀਜੇਪੀ ਦਾ ਦੇਸ਼ ਭਰ ਚ ਕਿਸਾਨ ਕਰਨ ਡਟਵਾਂ ਵਿਰੋਧ
ਧਰਮਕੋਟ ( ਚੰਦੀ) _ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੀ ਅਹਿਮ ਮੀਟਿੰਗ ਜਥੇਬੰਦੀ ਦੇ ਚੋਣਵੇਂ ਆਗੂਆਂ ਵੱਲੋਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਪ੍ਰਧਾਨਗੀ ਹੇਠ ਅਮੀਤੋਜ ਫੀਡ ਫੈਕਟਰੀ ਫਤਿਹਗੜ੍ਹ ਪੰਜਤੂਰ ਵਿਖੇ ਕੀਤੀ ਗਈ,ਸੁੱਖ ਗਿੱਲ ਮੋਗਾ ਨੇ ਬੋਲਦਿਆਂ ਕਿਹਾ ਕੇ ਕਿਸਾਨਾਂ ਦੀ ਕਾਤਲ ਜਮਾਤ ਬੀਜੇਪੀ ਦਾ ਲੋਕ ਸਭਾ ਚੋਣਾਂ ਚ ਡਟਕੇ ਵਿਰੋਧ ਕਰਾਂਗੇ ਕਿਉਂਕਿ ਬੀਜੇਪੀ ਨੇ ਪਿਛਲੇ ਸਮੇਂ ਚ ਸਾਡੇ 70-70 ਸਾਲ ਦੇ ਬਜੁਰਗਾਂ ਨੂੰ ਦਿੱਲੀ ਦੀਆਂ ਸੜਕਾਂ ਤੇ ਰੋਲਿਆ ਤੇ 750 ਕਿਸਾਨਾਂ ਦਾ ਕਤਲ ਕੀਤਾ ਹੈ,ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਰ ਓਸ ਆਗੂ ਦਾ ਵਿਰੋਧ ਕਰਾਂਗੇ ਜਿਸ ਨੂੰ ਮੋਦੀ ਸਰਕਾਰ ਨੇ ਲੋਕ ਸਭਾ ਦੀ ਟਿਕਟ ਦੇ ਕੇ ਨਵਾਜਿਆ ਹੈ,ਅੱਗੇ ਇਸ ਮੀਟਿੰਗ ਵਿੱਚ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪਰਮਜੀਤ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ,ਲਖਵਿੰਦਰ ਸਿੰਘ ਕਰਮਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ ਨੇ ਕਿਹਾ ਕੇ 20 ਅਪ੍ਰੈਲ ਨੂੰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਤੇ ਸਾਰੇ ਕਿਸਾਨਾਂ-ਮਜਦੂਰਾਂ,ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ,ਅਤੇ ਕਿਹਾ ਕੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਹਮੇਸ਼ਾ ਚੜਦੀ ਕਲਾ ਚ ਹੈ ਅਤੇ ਹਮੇਸ਼ਾਂ ਰਹੇਗੀ,ਮੀਟਿੰਗ ਵਿੱਚ ਬੋਲਦਿਆਂ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਕਿਹਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦਾ ਪਿੰਡਾਂ ਸ਼ਹਿਰਾਂ ਜਾਂ ਮੋਗੇ ਜਿਲ੍ਹੇ ਵਿੱਚ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡਟਵਾਂ ਵਿਰੋਧ ਕਰੇਗੀ ਅਤੇ ਸੰਯੁਕਤ ਮੋਰਚੇ ਦੇ ਜਿੰਨੇ ਪ੍ਰੋਗਰਾਮ ਉਹਨਾਂ ਨੂੰ ਲਾਗੂ ਕਰਦੇ ਹੋਏ ਪਿੰਡਾਂ ਵਿੱਚ ਬੀਜੇਪੀ ਵਿਰੋਧੀ ਪ੍ਰਚਾਰ ਵੀ ਕਰੇਗੀ ਅਤੇ ਪਿੰਡਾਂ ਵਿੱਚ ਬੀਜੇਪੀ ਦੇ ਆਗੂਆਂ ਵਿਰੋਧੀ ਸਵਾਲ ਕਰਨ ਲਈ ਪੋਸਟਰ ਵੀ ਲਾਏਗੀ,ਉਹਨਾਂ ਕਿਹਾ ਕੇ 17 ਅਪ੍ਰੈਲ ਨੂੰ ਸਵੇਰੇ 10 ਵਜੇ ਧਰਮਕੋਟ ਤਹਿਸੀਲ ਦੇ ਸਾਹਮਣਿਓਂ ਚੱਲ ਕੇ ਮੇਨ ਬਜਾਰ ਵਿੱਚੋ ਹੁੰਦੇ ਹੋਏ ਬੀਜੇਪੀ ਨੂੰ ਵੋਟ ਨਾ ਪਾਉਣ ਦਾ ਸੱਦਾ ਦੇਣ ਉਪਰੰਤ ਸ਼ਹੀਦ ਉਦਮ ਸਿੰਘ ਚੌਕ ਵਿੱਚ ਨਰਿੰਦਰ ਮੋਦੀ ਅਤੇ ਲੋਕ ਸਭਾ ਫਰੀਦਕੋਟ ਤੋਂ ਬੀਜੇਪੀ ਦੇ ਕੈਂਡੀਡੇਟ ਹੰਸਰਾਜ ਹੰਸ ਦਾ ਪੁਤਲਾ ਫੂਕਿਆ ਜਾਵੇਗਾ,ਇਸ ਮੌਕੇ ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਦਲਜੀਤ ਸਿੰਘ ਸਰਪੰਚ ਦਾਨੇਵਾਲ,ਜਥੇਦਾਰ ਸਾਹਿਬ ਸਿੰਘ ਲਲਿਹਾਂਦੀ,ਹਰਦੀਪ ਸਿੰਘ ਉਰਫ ਲਾਡੀ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਹਰਮਨ ਦਾਨੇਵਾਲਾ ਯੂਥ ਆਗੂ,ਦਵਿੰਦਰ ਸਿੰਘ ਦਾਨੇਵਾਲਾ,ਜਗਤਾਰ ਸਿੰਘ ਦਾਨੇਵਾਲਾ,ਚਮਕੌਰ ਸਿੰਘ ਸੀਤੋ ਕੋਰ ਕਮੇਟੀ ਮੈਂਬਰ ਪੰਜਾਬ,ਗੁਰਚਰਨ ਸਿੰਘ ਢਿੱਲੋਂ ਇਕਾਈ ਪ੍ਰਧਾਨ,ਲੱਖਾ ਦਾਨੇਵਾਲਾ ਮੁੱਖ ਸਕੱਤਰ ਸੂਬਾ ਪ੍ਰਧਾਨ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ ਜਿਲ੍ਹਾ ਜਲੰਧਰ,ਤਜਿੰਦਰ ਸਿੰਘ ਬਲਾਕ ਪ੍ਰਧਾਨ ਸਿੱਧਵਾਂਬੇਟ ਹਾਜਰ ਸਨ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਾਈ ਸਕੂਲ ਦੇਵਲਾਂਵਾਲਾ ਚ ਬੱਚਿਆਂ ਨੂੰ ਸਟੇਸ਼ਨਰੀ ਵੰਡੀ 
Next articleਕਰੈਨਬਰਨ ਟਰਫ ਕਲੱਬ ਦੇ ਵਿੱਚ 14 ਅਪਰੈਲ ਨੂੰ ਵਿਸਾਖੀ ਮੇਲਾ ਕਰਵਾਇਆ ਗਿਆ :- ਹਰਮਨ ਗਿੱਲ