ਨਾਬਾਲਗ ਲੜਕੇ ਦਾ ਕਤਲ ਕਰਨ ਵਾਲੇ ਨੂੰ ਮੌਤ ਦੀ ਸਜ਼ਾ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਬਾਹਰੀ ਦਿੱਲੀ ਦੇ ਰੋਹਿਨੀ ਖੇਤਰ ਵਿੱਚ ਸਾਲ 2009 ਵਿੱਚ ਇੱਕ ਨਾਬਾਲਗ ਲੜਕੇ ਦੇ ਅਗਵਾ ਕਰਨ ਅਤੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ। ਵਧੀਕ ਸੈਸ਼ਨ ਜੱਜ ਸ਼ਿਵਾਜੀ ਆਨੰਦ ਨੇ ਹਾਲ ਹੀ ਵਿੱਚ ਦੋਸ਼ੀ ਜੀਵੇਕ ਨਾਗਪਾਲ ਨੂੰ 364 ਏ (ਫਿਰੌਤੀ ਲਈ ਅਗਵਾ), 302 (ਕਤਲ), 201 (ਜੁਰਮ ਦੇ ਸਬੂਤ ਗਾਇਬ ਕਰਨ, ਜਾਂ ਅਪਰਾਧੀ ਨੂੰ ਝੂਠੀ ਜਾਣਕਾਰੀ ਦੇਣ) ਤੇ 506 (ਅਪਰਾਧਕ ਧਮਕੀ) ਲਈ ਦੋਸ਼ੀ ਠਹਿਰਾਇਆ ਸੀ। ) ਰੋਹਿਨੀ ਦੀ ਅਦਾਲਤ ਨੇ ਕਤਲ, ਫਿਰੌਤੀ ਲਈ ਅਗਵਾ ਕਰਨ ਵਿਚ ਉਮਰ ਕੈਦ, ਸਬੂਤਾਂ ਦੇ ਗਾਇਬ ਹੋਣ ਲਈ ਸੱਤ ਸਾਲ ਤੇ ਅਪਰਾਧਕ ਧਮਕੀ ਦੇ ਦੋਸ਼ਾਂ ਵਿਚ ਹੋਰ ਸੱਤ ਸਾਲ ਦੀ ਸਜ਼ਾ ਸੁਣਾਈ ਹੈ।

ਵਿਸ਼ੇਸ਼ ਸਰਕਾਰੀ ਵਕੀਲ ਐਡਵੋਕੇਟ ਹਰਵਿੰਦਰ ਕੁਮਾਰ ਨਾਥ ਨੇ ਇਸ ਮਾਮਲੇ ਵਿੱਚ ਦਲੀਲ ਦਿੱਤੀ। ਪੀੜਤ ਪਰਿਵਾਰ ਦੇ ਵਕੀਲ ਪ੍ਰਸ਼ਾਂਤ ਦੀਵਾਨ ਨੇ ਕਿਹਾ ਕਿ ਮੁਕੱਦਮੇ ਵਿਚ ਤਕਰੀਬਨ 11 ਸਾਲ ਲੱਗੇ ਹਨ ਕਿਉਂਕਿ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਨੂੰ ਕਾਫ਼ੀ ਸਮਾਂ ਤੇ ਮੌਕੇ ਦਿੱਤੇ। ਦੀਵਾਨ ਨੇ ਕਿਹਾ ਕਿ ਅਦਾਲਤ ਨੇ ਆਖਰਕਾਰ ਸਾਰੇ ਤੱਥਾਂ ਤੇ ਸਬੂਤਾਂ ਦੀ ਵਿਚਾਰ ਵਟਾਂਦਰੇ ਤੋਂ ਬਾਅਦ ਮੁਲਜ਼ਮ ਨੂੰ ਉਸਦੇ ਲਈ ਦੋਸ਼ੀ ਠਹਿਰਾਇਆ ਹੈ। ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਮ੍ਰਿਤਕ ਲੜਕੇ ਦੇ ਮਾਪੇ ਅਦਾਲਤ ਦੇ ਕਮਰੇ ’ਚ ਹੀ ਟੁੱਟ ਗਏ। ਮ੍ਰਿਤਕ ਦੀ ਮਾਂ ਅਰਧਨਾ ਮਹਾਜਨ ਨੇ ਇਸ ਫੈਸਲੇ ਨਾਲ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਮਾਜ ਨੂੰ ਸੰਦੇਸ਼ ਹੈ ਕਿ ਪੈਸਾ ਕਮਾਉਣ ਲਈ ‘ਸ਼ਾਰਟ-ਕਟ’ ਨਾ ਅਪਣਾਇਆ ਜਾਵੇ।

Previous articleਉਧਾਰ ਦਿੱਤੇ ਪੈਸੇ ਵਾਪਸ ਨਾ ਮਿਲਣ ’ਤੇਨੌਜਵਾਨ ਵੱਲੋਂ ਖ਼ੁਦਕੁਸ਼ੀ
Next articleਲੁੱਟ ਦਾ ਵਿਰੋਧ ਕਰਨ ’ਤੇ ਨੌਜਵਾਨ ਦੀ ਜਾਨ ਲਈ