ਆਹ ਕੀ ….ਯੋਗਾ ਵਾਲੀ ਲੜਕੀ ਨੂੰ ਗੁਜਰਾਤ ਪੁਲਿਸ ਨੇ ਦਿੱਤੀ ਸੁਰੱਖਿਆ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਬੀਤੇ ਦੋ ਦਿਨ ਪਹਿਲਾਂ ਯੋਗਾ ਦਿਵਸ ਦੇ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਇੱਕ ਲੜਕੀ ਨੇ ਦਰਬਾਰ ਸਾਹਿਬ ਦੀ ਪਰਿਕਰਮਾਂ ਵਿੱਚ ਸਰੋਵਰ ਤੇ ਕੰਢੇ ਯੋਗਾ ਕੀਤਾ ਫੋਟਾਂ ਖਿੱਚੀਆਂ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਪਾ ਦਿੱਤੀਆਂ। ਇਤਰਾਯੋਗ ਤਰੀਕੇ ਨਾਲ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਦੀਆਂ ਫੋਟੋਆਂ ਜਦੋਂ ਵਾਇਰਲ ਹੋਈਆਂ ਤਾਂ ਇਕਦਮ ਲੋਕਾਂ ਵਿੱਚ ਗੁੱਸਾ ਫੈਲ ਗਿਆ ਕਿਉਂਕਿ ਦਰਬਾਰ ਸਾਹਿਬ ਸਿੱਖਾਂ ਦਾ ਹੀ ਨਹੀਂ ਸਮੁੱਚੀ ਦੁਨੀਆ ਵਿੱਚ ਵਸਦੇ ਬਹੁ ਗਿਣਤੀ ਲੋਕਾਂ ਲਈ ਮੁਕੱਦਸ ਤੇ ਪਵਿੱਤਰ ਸਥਾਨ ਹੈ ਦੂਰੋਂ ਦੂਰੋਂ ਸੰਗਤ ਇਥੇ  ਦਰਸ਼ਨ ਕਰਨ ਲਈ ਪੁੱਜਦੀ ਹੈ ਅਜਿਹੀ ਸਥਿਤੀ ਦੇ ਵਿੱਚ ਜਦੋਂ ਜੋਗਾ ਕਰਦੀ ਲੜਕੀ ਦੀ ਕਰਤੂਤ ਸਾਹਮਣੇ ਆਈ ਤਾਂ ਗੁੱਸਾ ਆਉਣਾ ਸੁਭਾਵਿਕ ਹੀ ਸੀ।
    ਇਸ ਵਿੱਚ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਲਾਈਕੀ ਕਹੀ ਜਾ ਸਕਦੀ ਹੈ ਕਿ ਕਿਸੇ ਵੀ ਸੇਵਾਦਾਰ ਜਾਂ ਹੋਰ ਵਿਅਕਤੀ ਨੇ ਇਸ ਲੜਕੀ ਨੂੰ ਮੌਕੇ ਉੱਤੇ ਫੜ ਕੇ ਵਰਜਿਆ ਨਹੀਂ ਹੁਣ ਸਭ ਕੁਝ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਵੀ ਇਸ ਲੜਕੀ ਉੱਤੇ ਅੰਮ੍ਰਿਤਸਰ ਵਿੱਚ ਕੇਸ ਦਰਜ ਕਰਾਇਆ ਹੈ। ਇਸ ਤਰ੍ਹਾਂ ਕਰਨ ਵਾਲੀ ਇਹ ਲੜਕੀ ਗੁਜਰਾਤ ਦੀ ਰਹਿਣ ਵਾਲੀ ਹੈ ਜਿਸ ਦਾ ਨਾਮ ਅਰਚਨਾ ਹੈ ਤੇ ਇਹ ਇੱਕ ਫੈਸ਼ਨ ਡਿਜਾਇਨਰ ਦੱਸੀ ਜਾ ਰਹੀ ਹੈ ਹੈ। ਇਸ ਲੜਕੀ ਨੇ ਦਰਬਾਰ ਸਾਹਿਬ ਵਿੱਚ ਯੋਗਾ ਕਰਨ ਦੇ ਸੰਬੰਧ ਵਿੱਚ ਵੀਡੀਓ ਜਾਰੀ ਕਰਕੇ ਜਨਤਕ ਤੌਰ ਉੱਤੇ ਮਾਫੀ ਵੀ ਮੰਗੀ ਹੈ।
    ਪਰ ਅੱਜ ਇਸ ਨੇ ਆਪਣੇ ਸੋਸ਼ਲ ਮੀਡੀਆ ਤੇ ਉੱਪਰ ਇਹ ਕਿਹਾ ਹੈ ਕਿ ਮੈਂ ਗੁਜਰਾਤ ਪੁਲਿਸ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਪੁਲਿਸ ਸੁਰੱਖਿਆ ਦਿੱਤੀ ਹੈ ਕਿਉਂਕਿ ਮੈਨੂੰ ਬਹੁਤ ਜਿਆਦਾ ਗਲਤ ਫੋਨ ਤੇ ਧਮਕੀਆਂ ਆਦਿ ਆ ਰਹੀਆਂ ਸਨ ਹੁਣ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇੱਕ ਤਾਂ ਇਸ ਨੇ ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਉੱਪਰ ਆ ਕੇ ਗਲਤ ਕੰਮ ਕੀਤਾ ਤੇ ਦੂਜੇ ਪਾਸੇ ਇਸ ਨੂੰ ਸੁਰੱਖਿਆ ਵੀ ਦਿੱਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਪਣੇ ਗੀਤਾਂ ਵਿੱਚ ਸਾਦਗੀ ਅਤੇ ਸੱਭਿਆਚਾਰ ਪਰੋਣ ਵਾਲੇ ਨਹੀਂ ਰਹੇ ਗਾਇਕ – ਜਨਾਬ ਸੋਮੀ ਤੁੰਗਵਾਲੀਆ ਜੀ
Next articleਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਾਮਪੁਰ ਵਿਖੇ ਇੱਕ ਜੂਨ ਤੋਂ ਚੱਲ ਰਿਹਾ ਹੈ ਸਪੋਰਟਸ ਸਮਰ ਕੈਂਪ