HOME ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਕਲਾ ਉਤਸਵ...

ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2025-26 ਕਰਵਾਏ ਗਏ

1
 ਸ੍ਰੀ ਮੁਕਤਸਰ ਸਾਹਿਬ   (ਸਮਾਜ ਵੀਕਲੀ)  – ਜਸਵਿੰਦਰ ਪਾਲ ਸ਼ਰਮਾ – ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ, ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਰਾਜਿੰਦਰ ਸੋਨੀ, ਕਲਾ ਉਤਸਵ ਨੋਡਲ ਅਫਸਰ ਸ੍ਰੀ ਪ੍ਰਵੀਨ ਕੁਮਾਰ ਸ਼ਰਮਾ ਅਤੇ ਸਹਾਇਕ ਨੋਡਲ ਅਫ਼ਸਰ ਸ੍ਰੀ ਦੀਪਕ ਅਰੋੜਾ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ 2025-26 ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪ੍ਰਬੰਧਕ ਸ੍ਰੀਮਤੀ ਡਿੰਪਲ ਵਰਮਾ ਮੁੱਖ ਅਧਿਆਪਕਾ, ਕਿਰਨ ਨਰੂਲਾ ਲੈਕਚਰਾਰ ਕਾਮਰਸ, ਪ੍ਰੀਤਮ ਸਿੰਘ ਮੁੱਖ ਅਧਿਆਪਕ, ਤੇਜਿੰਦਰਪਾਲ ਸਿੰਘ ਕੰਪਿਊਟਰ ਅਧਿਆਪਕ, ਅਤੁਲ ਕੁਮਾਰ ਮੁੱਖ ਅਧਿਆਪਕ ਅਤੇ ਪ੍ਰਦੀਪ ਕੁਮਾਰ ਮੁੱਖ ਅਧਿਆਪਕ ਰਹੇ । ਇਹਨਾਂ ਮੁਕਾਬਲਿਆਂ ਵਿੱਚ ਬੀ.ਆਰ.ਸੀ ਹਾਲ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਵਿਖੇ ਵੋਕਲ ਮਿਊਜਿਕ ਸੋਲੋ, ਵੋਕਲ ਮਿਊਜਿਕ ਗਰੁੱਪ, ਇੰਸਟਰੂਮੈਂਟਲ ਮਿਊਜਿਕ ਸੋਲੋ ਦੇ ਮੁਕਾਬਲੇ ਕਰਵਾਏ ਗਏ| ਬਾਬਾ ਨਿਹਾਲ ਸਿੰਘ ਬੀਐਡ ਕਾਲਜ ਵਿਖੇ ਡਾਂਸ ਸੋਲੋ ਅਤੇ ਥੀਏਟਰ ਗਰੁੱਪ ਦੇ ਮੁਕਾਬਲੇ ਹੋਏ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜੁਅਲ ਆਰਟ 2 ਡੀ ਅਤੇ ਵਿਜੁਅਲ ਆਰਟ 3 ਡੀ ਦੇ ਮੁਕਾਬਲੇ ਕਰਵਾਏ ਗਏ। ਹੋਰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਰਜਿਸਟਰੇਸ਼ਨ ਕਮੇਟੀ ਤੇ ਟਾਈਮ ਕੀਪਿੰਗ ਨਵਦੀਪਿਕਾ ਜੈਨ ਲੈਕਚਰਾਰ ਫਿਜਿਕਸ, ਪ੍ਰਿਅੰਕਾ ਚਾਵਲਾ ਲੈਕਚਰਾਰ ਕਾਮਰਸ, ਅੰਮ੍ਰਿਤਵੀਰ ਕੌਰ ਪੰਜਾਬੀ ਮਿਸਟ੍ਰੈਸ, ਕਮਲਜੀਤ ਕੌਰ ਸਾਇੰਸ ਮਿਸਟ੍ਰੈਸ, ਰਾਜਪਾਲ ਸਿੰਘ ਪੰਜਾਬੀ ਮਾਸਟਰ, ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਵੱਲੋਂ ਨਿਭਾਈ ਗਈ। ਸਟੇਜ ਦੇ ਸੰਚਾਲਨ ਦੀ ਜਿੰਮੇਵਾਰੀ ਸ੍ਰੀ ਰਾਜ ਕੁਮਾਰ ਲੈਕਚਰਾਰ ਇੰਗਲਿਸ਼ ਅਤੇ ਸ੍ਰੀਮਤੀ ਜਸਵਿੰਦਰ ਕੌਰ ਪੰਜਾਬੀ ਮਿਸਟ੍ਰੈਸ ਦੁਆਰਾ ਬਾਖੂਬੀ ਨਿਭਾਈ ਗਈ। ਵਿਦਿਆਰਥੀਆਂ ਦੀ ਰਿਫਰੈਸ਼ਮੈਂਟ ਲਈ ਸੁਨੀਲ ਕਾਠਪਾਲ ਲੈਕਚਰਾਰ ਹਿਸਟਰੀ, ਰਮਨ ਕੁਮਾਰ ਗਰਗ ਈਟੀਟੀ ਅਧਿਆਪਕ ਨੇ ਆਪਣੀ ਡਿਊਟੀ ਨਿਭਾਈ। ਸਰਟੀਫਿਕੇਟ ਕਮੇਟੀ ਵਿੱਚ ਗੁਰਨਾਮ ਸਿੰਘ ਪੰਜਾਬੀ ਮਾਸਟਰ ਅਤੇ ਮੋਨਿਕਾ ਰਾਣੀ ਵਰਮਾ ਪੰਜਾਬੀ ਮਿਸਟ੍ਰੈਸ ਨੇ ਆਪਣਾ ਯੋਗਦਾਨ ਪਾਇਆ। ਉਪਰੋਕਤ ਮੁਕਾਬਲਿਆਂ ਦੀ ਜੱਜਮੈਂਟ ਕਰਨ ਦੇ ਲਈ ਮਨਜੀਤ ਕੌਰ ਮਿਊਜਿਕ ਲੈਕਚਰਾਰ, ਰਾਜੇਸ਼ ਕੁਮਾਰ ਸਮਾਜਿਕ ਸਿੱਖਿਆ ਅਧਿਆਪਕ, ਹਰਜੀਤ ਕੌਰ ਮਿਊਜਿਕ ਲੈਕਚਰਾਰ, ਰਘਵੀਰ ਸਿੰਘ ਹਿਸਟਰੀ ਲੈਕਚਰਾਰ, ਨਸੀਬ ਕੌਰ ਪੰਜਾਬੀ ਲੈਕਚਰਾਰ, ਸਤਵੀਰ ਕੌਰ ਪੰਜਾਬੀ ਮਿਸਟ੍ਰੈਸ, ਤੇਜਿੰਦਰ ਸਿੰਘ ਰਿਟਾਇਰਡ ਲੈਕਚਰਾਰ ਪੰਜਾਬੀ, ਗੌਰਵ ਭਠੇਜਾ ਹਿੰਦੀ ਮਾਸਟਰ, ਨਵਦੀਪ ਕੌਰ ਇੰਗਲਿਸ਼ ਮਿਸਟ੍ਰੈਸ, ਸੁਮਿਤ ਸਲੂਜਾ ਹਿੰਦੀ ਮਾਸਟਰ, ਕਿਰਨਜੀਤ ਕੌਰ ਸੰਧੂ ਡਾਂਸ ਤੇ ਗਿੱਧਾ ਕੋਚ, ਮਿਸ ਮਾਧਵੀ ਮਿਊਜਿਕ ਟੀਚਰ, ਡਾ. ਮਨਜੀਤ ਕੌਰ ਗਿੱਲ ਪ੍ਰਿੰਸੀਪਲ, ਮਨਦੀਪ ਕੌਰ ਸਹਾਇਕ ਪ੍ਰੋਫੈਸਰ ਆਰਟ ਐਂਡ ਕਰਾਫਟ, ਅਵਤੰਸ ਸਿੰਘ ਸਾਇੰਸ ਮਾਸਟਰ, ਛਿੰਦਰ ਪਾਲ ਐਚਟੀ, ਨਵਜੋਤਪ੍ਰੀਤ ਕੌਰ ਅਸਿਸਟੈਂਟ ਪ੍ਰੋਫੈਸਰ ਜੋਗਰਫੀ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ। ਇਹਨਾਂ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੇ ਵਿੱਚ ਵੋਕਲ ਮਿਊਜਿਕ ਸੋਲੋ ਵਿੱਚ ਪਹਿਲਾ ਸਥਾਨ ਜੀਟੀਬੀ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਮਲੋਟ, ਦੂਸਰਾ ਸਥਾਨ ਨਿਸ਼ਾਨ ਅਕੈਡਮੀ ਔਲਖ ਅਤੇ ਤੀਸਰਾ ਸਥਾਨ ਅਕਾਲ ਅਕੈਡਮੀ ਸ਼੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਸੋਲੋ ਡਾਂਸ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਹਾਂਬੱਧਰ, ਦੂਸਰਾ ਸਥਾਨ ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਛੱਤਿਆਣਾ ਨੇ ਪ੍ਰਾਪਤ ਕੀਤਾ। ਵਿਜੁਅਲ ਆਰਟ 2D ਵਿੱਚ ਪਹਿਲਾ ਸਥਾਨ ਪੀਐਮ ਸ਼੍ਰੀ ਵੜਿੰਗ ਖੇੜਾ, ਦੂਸਰਾ ਸਥਾਨ ਸਸਸਸ ਸਿੱਖਵਾਲਾ ਅਤੇ ਤੀਸਰਾ ਸਥਾਨ ਸਸਸਸ ਮਹਿਮੂਦ ਖੇੜਾ ਨੀ ਪ੍ਰਾਪਤ ਕੀਤਾ। ਵਿਜੁਅਲ ਆਰਟ 3D ਵਿੱਚ ਪਹਿਲਾ ਸਥਾਨ ਸੋਈ ਸਕੂਲ ਅਬੁਲ ਖੁਰਾਣਾ, ਦੂਸਰਾ ਸਥਾਨ ਪੀਐਮ ਸ਼੍ਰੀ ਵੜਿੰਗ ਖੇੜਾ ਅਤੇ ਤੀਜਾ ਸਥਾਨ ਸਸਸਸ ਥਾਂਦੇਵਾਲਾ ਨੇ ਪ੍ਰਾਪਤ ਕੀਤਾ। ਥਿਏਟਰ ਗਰੁੱਪ ਦੇ ਵਿੱਚ ਪਹਿਲਾ ਸਥਾਨ ਮਾਲਵਾ ਸਕੂਲ ਗਿੱਦੜਬਾਹਾ, ਦੂਜਾ ਸਥਾਨ ਅਦਰਸ਼ ਸੀਨੀਅਰ ਸੈਕੈਂਡਰੀ ਸਕੂਲ ਕੋਟ ਭਾਈ ਅਤੇ ਤੀਜਾ ਸਥਾਨ ਸਕੰਸਸਸ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਾਪਤ ਕੀਤਾ। ਇਸ ਕਲਾ ਉਤਸਵ ਮੁਕਾਬਲੇ ਦੇ ਅੰਤ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਜੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਰਾਜਿੰਦਰ ਕੁਮਾਰ ਸੋਨੀ ਜੀ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਗੌਰਤਲਬ ਹੈ ਕਿ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ ਦੋ ਦਿਨ 7 ਅਤੇ 8 ਅਗਸਤ ਨੂੰ ਆਯੋਜਿਤ ਕੀਤੇ ਜਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਰੱਖੜੀ – ਸਿਰਫ਼ ਧਾਗਾ ਨਹੀਂ, ਭਾਵਨਾ ਹੈ
Next articleਐਮ.ਪੀ. ਨੇ ਨੇਤਰਹੀਣ ਫੁੱਟਬਾਲ ਚੈਂਪੀਅਨਸ਼ਿਪ ਤੇ ਕੀਤਾ ਕਬਜਾ