ਨੰਬਰਦਾਰਾਂ ਦਾ ਵਫ਼ਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਨੰਬਰਦਾਰਾ ਐਸੋਸੀਏਸ਼ਨ ਗਾਲਿਬ ਦਾ ਵਫ਼ਦ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਮੰਗਾਂ ਦੇ ਸਬੰਧ ‘ਚ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੂੰ ਮਿਲਿਆ। ਵਫ਼ਦ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਕਰਦਿਆਂ ਮਾਲ ਮੰਤਰੀ ਸ੍ਰੀ ਜਿੰਪਾ ਨੂੰ ਨੰਬਰਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਿਆ ਅਤੇ ਨਿੱਜੀ ਤੌਰ ‘ਤੇ ਜਾਣੂ ਵੀ ਕਰਵਾਇਆ। ਜਿੰਪਾ ਨੇ ਵਫ਼ਦ ਨੂੰ ਆਖਿਆ ਕਿ ਉਹ ਜਲਦੀ ਨੰਬਰਦਾਰਾਂ ਦੀ ਭੇਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕਰਵਾਉਣ ਦਾ ਸਮਾਂ ਨਿਰਧਾਰਤ ਕਰਨਗੇ। ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਨੰਬਰਦਾਰਾਂ ਦੇ ਮਾਣਭੱਤੇ ‘ਚ ਵਾਧਾ, ਨੰਬਰਦਾਰੀ ਜੱਦੀ-ਪੁਸ਼ਤੀ ਕਰਵਾਉਣ ਸਮੇਤ ਸਾਰੀਆਂ ਮੰਗਾਂ ਬਾਰੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਜਾਣਿਆ ਅਤੇ ਸਮਝਿਆ ਤੇ ਸਾਰੀਆਂ ਮੰਗਾਂ ਨੂੰ ਅਮਲੀ ਰੂਪ ਦੇਣ ਦਾ ਵਾਅਦਾ ਕੀਤਾ। ਵਫ਼ਦ ‘ਚ ਸ਼ਾਮਲ ਜਨਰਲ ਸਕੱਤਰ ਆਲਮਜੀਤ ਸਿੰਘ ਚਕੋਹੀ, ਪ੍ਰਧਾਨ (ਜਗਰਾਉਂ) ਹਰਨੇਕ ਸਿੰਘ ਹਠੂਰ, ਸਤਨਾਮ ਸਿੰਘ ਬੱਸੂਵਾਲ, ਗੁਰਪ੍ਰੀਤ ਸਿੰਘ ਬੱਸੂਵਾਲ ਅਤੇ ਸਰਪੰਚ ਬਲਬੀਰ ਸਿੰਘ ਨੇ ਮਾਲ ਮੰਤਰੀ ਨਾਲ ਹੋਈ ਗੱਲਬਾਤ ‘ਤੇ ਤਸੱਲੀ ਪ੍ਰਗਟਾਉਂਦਿਆਂ ਆਖਿਆ ਕਿ ਮਾਲ ਮੰਤਰੀ ਨੇ ਸਾਰੇ ਮਸਲੇ ਜਲਦੀ ਹੱਲ ਕਰਨ ਦਾ ਪੱਕਾ ਭਰੋਸਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਮਨਾਂ ‘ਚ ਆਸ ਜਾਗੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾ ਮੋਮਿਤਾ ਦੇਵਨਾਥ ਨਾਲ ਹੋਏ ਜਬਰ ਜਨਾਹ ਨੇ ਪੂਰੀ ਦੁਨੀਆ ਦਾ ਸਿਰ ਨੀਵਾਂ ਕਰਕੇ ਰੱਖ ਦਿੱਤਾ : ਐਡਵੋਕੇਟ ਸ਼ਮੇਸ਼ਰ ਭਾਰਦਵਾਜ
Next articleਬਾਬਾ ਸਾਹਿਬ ਵੱਲੋਂ ਦਿੱਤੇ ਧਮ,ਨਵਯਾਨ, ਤੇ ਵਿਸ਼ੇਸ਼ ਚਰਚਾ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਕੀਤੀ ਗਈ