HOME ਬਾਬਾ ਸਾਹਿਬ ਵੱਲੋਂ ਦਿੱਤੇ ਧਮ,ਨਵਯਾਨ, ਤੇ ਵਿਸ਼ੇਸ਼ ਚਰਚਾ ਅੰਬੇਡਕਰ ਪਾਰਕ ਹਦੀਆਬਾਦ ਵਿਖੇ...

ਬਾਬਾ ਸਾਹਿਬ ਵੱਲੋਂ ਦਿੱਤੇ ਧਮ,ਨਵਯਾਨ, ਤੇ ਵਿਸ਼ੇਸ਼ ਚਰਚਾ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਕੀਤੀ ਗਈ

ਫਗਵਾੜਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਟੀਮ ਦੇ ਸਹਿਯੋਗ ਨਾਲ 21 ਅਗਸਤ ਦਿਨ ਬੁੱਧਵਾਰ ਨੂੰ ਬਾਬਾ ਸਾਹਿਬ ਵੱਲੋਂ ਦਿੱਤੇ ਧੱਮ“ਨਵਯਾਨ” ਤੇ ਵਿਸ਼ੇਸ਼ ਚਰਚਾ ਅੰਬੇਡਕਰ ਪਾਰਕ ਹਦੀਆਬਾਦ ਵਿਖੇ ਕੀਤੀ ਗਈ । ਇਸ ਮੀਟਿੰਗ ਦਾ ਸੰਚਾਲਨ ਐਡਵੋਕੇਟ ਸੰਜੀਵ ਭੌਰਾ ਜੀ ਨੇ ਕੀਤਾ । ਡਾਕਟਰ ਇੰਦਰਜੀਤ ਕਜਲਾ, ਐਡਵੋਕੇਟ ਕੁਲਦੀਪ ਭੱਟੀ,ਦਿਨੇਸ਼ ਸੋਪਾਲ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਆਏ ਸਾਥੀਆਂ ਨੂੰ ਬੁੱਧ ਧੱਮ (ਨਵਯਾਨ) ਦੀ ਅਹਿਮੀਅਤ ਬਾਰੇ ਦੱਸਿਆ । ਅੰਬੇਡਕਰ ਸੈਨਾ ਮੂਲਨਿਵਾਸੀ ਵੱਲੋਂ ਧਰਮਵੀਰ ਬੋਧ, ਸੰਜੀਵ ਦਾਣੀ, ਮਾਨ ਬੋਧ, ਮਨੀ ਅਬੇਡਕਰੀ, ਦਵਿੰਦਰਦੀਪ, ਕੁਲਵਿੰਦਰ ਭੂਲਾਰਾਈ, ਅਜੈਬ ਸਿੰਘ,ਮੋਨੂੰ ਭਾਟੀਆ ਅਤੇ ਹੋਰ ਵੀ ਕਈ ਸਾਥੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ । ਰਮੇਸ਼ ਕੌਲ ਜੀ ਨੇ ਸਾਰੇ ਪ੍ਰਬੰਧ ਕਰਨ ਦੇ ਨਾਲ ਨਾਲ ਬਾਬਾ ਸਾਹਿਬ ਜੀ ਦੇ ਮਿਸ਼ਨ ਸੰਬੰਧੀ ਬਹੁਤ ਅਹਿਮ ਜਾਣਕਾਰੀਆਂ ਆਏ ਮਿਸ਼ਨ ਪ੍ਰੇਮੀਆਂ ਨਾਲ ਸਾਂਝੀਆਂ ਕੀਤੀਆਂ । ਨੇੜ ਭਵਿੱਖ ਵਿੱਚ ਅਜਿਹੀਆਂ ਅਨੇਕਾਂ ਮੀਟਿੰਗਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਵੱਧ ਤੋਂ ਵੱਧ ਆਪਣੇ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਧੱਮ “ਨਵਯਾਨ” ਨਾਲ ਜੋੜਿਆ ਜਾ ਸਕੇ
🙏 ਜੈ ਭੀਮ ਜੈ ਭਾਰਤ  ਨਮੋ ਬੁਧਾਏ 🙏

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੰਬਰਦਾਰਾਂ ਦਾ ਵਫ਼ਦ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ
Next articleਪ੍ਰਬੁੱਧ ਭਾਰਤ ਵੱਲੋ ਪਿੰਡ ਮੱਲ੍ਹਾ ਬੇਦੀਆ ਵਿਖੇ ਕਰਵਾਈ ਗਈ 15 ਵੀ ਪੁਸਤਕ ਪ੍ਰਤੀਯੋਗਿਤਾ।