ਜਵਾਨੀ ਵਿੱਚ ਚੜ੍ਹੇ ਜੋ

(ਸਮਾਜ ਵੀਕਲੀ)

ਜਵਾਨੀ ਵਿੱਚ ਚੜ੍ਹੇ ਜੋ ਸਾਡੀ ਖਾਤਰ ਫਾਂਸੀਆਂ ਉੱਤੇ,
ਬੜਾ ਹੀ ਮਾਣ ਹੈ ਸਾਨੂੰ ਉਨ੍ਹਾਂ ਪੰਜਾਬੀਆਂ ਉੱਤੇ ।

ਲੁਆ ਕੇ ਅੱਗ ,ਕਰਵਾ ਕੇ ਸੁਆਹ ਫਿਰ ਨੇਤਾ ਆ ਧਮਕਣ,
ਬੜਾ ਆਵੇ ਉਨ੍ਹਾਂ ਨੂੰ ਤਰਸ ਜਲੀਆਂ ਬਸਤੀਆਂ ਉੱਤੇ ।

ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਬਾਰੇ ਉਹ ਸੋਚਣ,
ਜਿਨ੍ਹਾਂ ਦੀ ਕਿਰਪਾ ਨਾ’ ਬੈਠੇ ਨੇ ਨੇਤਾ ਕੁਰਸੀਆਂ ਉੱਤੇ।

ਜੇ ਕਰ ਉਪਚਾਰ ਮਿਲ ਜਾਵੇ ਸਮੇਂ ਸਿਰ ਲੋਕਾਂ ਨੂੰ, ਤਾਂ ਫਿਰ
ਉਨ੍ਹਾਂ ਦੇ ਬਹੁਤੇ ਪੈਸੇ ਲੱਗਣ ਨਾ ਬੀਮਾਰੀਆਂ ਉੱਤੇ ।

ਹਰਿਕ ਖੇਤਰ ‘ਚ ਹਿੰਮਤ ਕਰਕੇ ਵਧ ਰਹੀਆਂ ਨੇ ਉਹ ਅੱਗੇ,
ਕਰੀ ਜਾਵੇ ਤਸ਼ੱਦਦ ਫਿਰ ਵੀ ਬੰਦਾ ਨਾਰੀਆਂ ਉੱਤੇ ।

ਹਰਿਕ ਰਿਸ਼ਤੇ ਤੇ ਭਾਰੂ ਹੋ ਗਿਆ ਹੈ ਪੈਸੇ ਦਾ ਲਾਲਚ,
ਕਿਵੇਂ ਕੋਈ ਕਰੇ ਹੁਣ ਮਾਣ ਯਾਰੋ, ਯਾਰੀਆਂ ਉੱਤੇ ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐਮ. ਐਲ. ਏ. ਰਿਹਾਇਸ਼
ਨਵਾਂ ਸ਼ਹਿਰ(9915803554)

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਰ.ਸੀ.ਐਫ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਮਹਿਲਾ ਦੀ ਭੇਦ ਭਰੇ ਹਾਲਤ ਵਿੱਚ ਮੌਤ
Next articleਜਿਹੜਾ ਆਪਣੇ ਹੱਥੀਂ