ਫ਼ਰੀਦਕੋਟ (ਸਮਾਜ ਵੀਕਲੀ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ਵੱਲੋ ਫਰੀਦਕੋਟ ਜਿਲ੍ਹੇ ਦੇ ਏ.ਡੀ.ਸੀ ਸਾਹਿਬ ਜੀ ਨੂੰ ਮੰਗ ਪੱਤਰ ਦਿੱਤਾ ਗਿਆਂ। ਜਿਸ ਵਿਚ ਮਨਰੇਗਾ ਮਜ਼ਦੂਰਾਂ ਨੂੰ ਜਿਲਾਂ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ ਵਿਚ ਆ ਰਹੀਆਂ ਮੁਸ਼ਕਿਲਾਂ ਜਿਵੇ ਕਿ ਮਜਦੂਰਾਂ ਨੂੰ ਪੂਰੇ ਸਾਲ ਵਿੱਚ 100 ਦਿਨ ਦਾ ਕੰਮ ਨਾ ਦੇਣਾ,ਮਜਦੂਰਾਂ ਨੂੰ ਨਰੇਗਾ ਕੰਮ ਦੀਆਂ ਅਰਜੀਆਂ ਪ੍ਰਾਪਤ ਕਰਨ ਤੇ ਵੀ ਰਸੀਦ ਕਟ ਕੇ ਨਾ ਦੇਣਾ,ਮਜ਼ਦੂਰਾਂ ਨੂੰ ਬੇਰੁਜ਼ਗਾਰੀ ਭੱਤਾ ਨਾ ਦਿੱਤਾ ਜਾਦਾਂ ਅਤੇ ਨਰੇਗਾ ਮਜ਼ਦੂਰਾਂ ਨਾਲ ਕੰਮ ਦੇਣ ਵਿਚ ਪੱਖ ਪਾਤ ਕਰਨਾ ਆਦਿ ਕਰਨਾ। ਇਸ ਮੌਕੇ ਤੇ ਜ਼ਿਲਾਂ ਪ੍ਰਧਾਨ ਕਾਮਰੇਡ ਵੀਰ ਸਿੰਘ ਕੰਮੇਆਣਾ, ਚਰਨਜੀਤ ਸਿੰਘ ਚੰਮੇਲੀ,ਚਮਕੌਰ ਸਿੰਘ ਚੰਮੇਲੀ,ਮੱਖਣ ਸਿੰਘ ਰਾਜੋਵਾਲਾ, ਬਲਬੀਰ ਸਿੰਘ ਰਾਜੋਵਾਲਾ ਅਤੇ ਕਰਮਜੀਤ ਸਿੰਘ ਪੱਕਾ ਆਦਿ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj