HOME ਇਨਸਾਨੀਅਤ ਤੋਂ ਵੱਡਾ ਕੁੱਝ ਨਹੀਂ

ਇਨਸਾਨੀਅਤ ਤੋਂ ਵੱਡਾ ਕੁੱਝ ਨਹੀਂ

ਮੰਜੂ ਰਾਇਕਾ 
  (ਸਮਾਜ ਵੀਕਲੀ)  ਇਨਸਾਨੀਅਤ ਇੱਕ ਅਜਿਹਾ ਗੁਣ ਹੈ ਜੋ ਹਰ ਕਿਸੇ ਧਰਮ, ਅਤੇ ਸੰਸਕਾਰ ਤੋਂ ਉੱਚਾ ਹੈ। ਮਨੁੱਖ ਜੇ ਆਪਣੇ ਅੰਦਰ ਦਇਆ, ਪਿਆਰ, ਮਦਦ ਤੇ ਸੱਚਾਈ ਰੱਖਦਾ ਹੈ, ਤਾਂ ਉਹ ਸਭ ਤੋਂ ਵੱਡੇ ਧਰਮ ਦੀ ਪਾਲਣਾ ਕਰ ਰਿਹਾ ਹੈ। ਧਰਮ-ਗ੍ਰੰਥ ਵੀ ਸਾਨੂੰ ਇਹੀ ਸਿਖਾਉਂਦੇ ਹਨ ਕਿ ਸਭ ਤੋਂ ਵੱਡੀ ਇਬਾਦਤ ਇਨਸਾਨ ਦੀ ਸੇਵਾ ਹੈ। ਕਿਸੇ ਭੁੱਖੇ ਨੂੰ ਰੋਟੀ ਖਵਾਉਣਾ, ਬਿਮਾਰ ਦੀ ਸੇਵਾ ਕਰਨਾ, ਅਨਾਥ ਦਾ ਸਹਾਰਾ ਬਣਨਾ ਜਾਂ ਦੁੱਖੀ ਦਾ ਹੌਸਲਾ ਬਣਨਾ ਇਹ ਸਭ ਇਨਸਾਨੀਅਤ ਦੇ ਰੰਗ ਹਨ। ਜੋ ਮਨੁੱਖ ਇਨਸਾਨੀਅਤ ਨੂੰ ਆਪਣਾ ਧਰਮ ਬਣਾ ਲੈਂਦਾ ਹੈ, ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਉਸਦਾ ਜੀਵਨ ਹੋਰਾਂ ਲਈ ਮਿਸਾਲ ਬਣ ਜਾਂਦਾ ਹੈ। ਸਾਡਾ ਸਮਾਜ ਉਸ ਵੇਲੇ ਹੀ ਸੁੰਦਰ ਬਣਦਾ ਹੈ ਜਦੋਂ ਅਸੀਂ ਇਕ-ਦੂਜੇ ਦੀ ਭਲਾਈ ਲਈ ਸੋਚਦੇ ਹਾਂ। ਇਨਸਾਨੀਅਤ ਤੋਂ ਵੱਡਾ ਕੋਈ ਮੁਕਾਮ ਨਹੀਂ, ਕਿਉਂਕਿ ਇਹੀ ਉਹ ਪੁਲ ਹੈ ਜੋ ਇਨਸਾਨ ਨੂੰ ਇਨਸਾਨ ਨਾਲ ਤੇ ਇਨਸਾਨ ਨੂੰ ਰੱਬ ਨਾਲ ਜੋੜਦਾ ਹੈ।
ਮੰਜੂ ਰਾਇਕਾ 
ਭਿੰਡਰਾਂ (ਸੰਗਰੂਰ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤੇਜ ਗੋਲੀਆਂ ਤੋਂ…..
Next articleHimalaya ki Ganga : River Mandakini : Ep 8