HOME ਤੇਜ ਗੋਲੀਆਂ ਤੋਂ…..

ਤੇਜ ਗੋਲੀਆਂ ਤੋਂ…..

ਅਮਨ ਢਿੱਲੋਂ ਕਸੇਲ

(ਸਮਾਜ ਵੀਕਲੀ)

ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ
ਕਿਹੜੇ ਜਨਮਾਂ ਦਾ ਲਿਆ ਸਾਥੋਂ ਦੱਸੀ ਜਰਾ ਵੈਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!

ਜੋ ਫਸੇ ਪਾਣੀਆਂ ਦੇ ਵਿੱਚ ਉਹਨਾਂ ਨੂੰ ਪਾਣੀਆਂ ਚੋਂ ਕੱਢ
ਦਾਤਾ ਜੀ ਤੂੰ ਡੋਬਿਐ ਤਾਰ ਵੀ ਹੁਣ ਬਾਂਹ ਤੇ ਨਾ ਛੱਡ
ਤੇਰਾ ਵਹਾਇਆ ਹੋਇਆ ਵਹਿਮ ਕਦੇ ਸਕਦਾ ਨੀ ਠਹਿਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!

ਕਿਤੇ ਪੁੱਤ ਕਿਤੇ ਪੋਤੇ ਕਿਤੇ ਪਿਓ ਮਰ ਮਰ ਤਰੇ
ਸਾਥੋਂ ਏ ਦੁੱਖ ਵੇਖੇ ਵੀ ਨਾ ਜਾਣ ਦੁੱਖ ਜਾਣ ਨਾ ਜਰੇ
ਭੋਏਂ ਧਾਰਿਆ ਸਮੁੰਦਰ ਦਾ ਰੂਪ ਪੈਂਦੀ ਨਜਰੀਂ ਨਾ ਨਹਿਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!

ਹਾਏ ਆਇਆ ਹੋਣ ਨੂੰ ਮਹੀਨਾ ਥਾਂ ਥਾਂ ਪਈ ਜਾਦੈ ਮੀਂਹ
ਤੇਰਾ ਦੱਖ ਖਾਂ ਓਏ ਰੱਬਾ ਅਸੀਂ ਗਵਾਇਆ ਸੀਗਾ ਕੀ
ਲੱਖਾਂ ਦੀਦਿਆਂ ਨੂੰ ਚਿਰ ਹੋਇਆ ਵੇਖਿਆਂ ਦੁਪਹਿਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!

ਜੀਅ ਜੋ ਰਹਿੰਦੇ ਸੀ ਇਕੱਠੇ ਓ ਹੋ ਗਏ ਕੱਲੇ ਕੱਲੇ
ਮਹਿਲਾਂ ਵਰਗੇ ਜੋ  ਘਰ ਸੱਪਾਂ ਬਿੱਛੂਆਂ ਨੇ ਮੱਲੇ
ਜੋ ਮਾਰਦੇ ਨੇ ਡੰਗ ਮੂੰਹ ਦੇ ਵਿੱਚੋਂ ਕੱਢ ਜਹਿਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!

ਅਮਨ ਕਰੇ ਅਰਜੋਈਆਂ ਅਮਨ ਕਰਦੀ ਦੁਆ
ਤੂੰ ਤਾਂ ਮੇਰੇ ਨੇੜੇ ਤੇੜੇ ਮੌਲਾ ਮੇਰੀ ਸੁਣ ਲੈ ਖੁਦਾ
ਅਰਦਾਸ ਕਰੀਂ ਮਨਜੂਰ ਕਰੀਂ ਸਭਨਾ ਦੀ ਖੈਰ
ਤੇਜ ਗੋਲੀਆਂ ਤੋਂ ਵਗੇ ਰੱਬਾ ਪਾਣੀਆਂ ਦੀ ਲਹਿਰ!
ਅਮਨ ਢਿੱਲੋਂ ਕਸੇਲ
ਬਾਬਾ ਬਕਾਲਾ ਸਾਹਿਬ 

Previous articleਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਕ੍ਰਿਤ੍ਰਿਮ ਬੁੱਧੀ ਦੀ ਭੂਮਿਕਾ
Next articleਇਨਸਾਨੀਅਤ ਤੋਂ ਵੱਡਾ ਕੁੱਝ ਨਹੀਂ