ਪਤੀਆਂ ਦੇ ਮਜ਼ਾਕ ਦਾ ਪਾਤਰ ਨਹੀ ਹਨ ਪਤਨੀਆਂ

ਰਮੇਸ਼ ਸੇਠੀ ਬਾਦਲ 
ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਜਿੰਦਗੀ ਦੀ ਰੇਲ ਗੱਡੀ ਪਤੀ ਅਤੇ ਪਤਨੀ ਨਾਮੀ ਦੋ ਪਹੀਆਂ ਦੇ ਸਹਾਰੇ ਹੀ ਦੌੜਦੀ ਹੈ।ਇਹਨਾ ਦੋਨਾਂ ਦੇ ਆਪਸੀ ਸੁਮੇਲ ਨਾਲ ਇਹ ਸਰਪਟ ਦੌੜਦੀ ਹੈ। ਤੇ ਆਪਸੀ ਖੱਟਪੱਟ ਨਾਲ ਇਸ ਵਿਚਲੀਆਂ ਬੈਠੀਆਂ ਸਵਾਰੀਆਂ ਭਾਵ ਬਾਲ ਬੱਚੇ ਵੀ ਸੁਰਖਿਅੱਤ ਨਹੀ ਰਹਿੰਦੇ। ਮੁਕਦੀ ਗੱਲ ਇਹ ਹੈ ਕਿ ਪਤੀ ਪਤਨੀ ਦੇ ਮੇਲ ਤੌ ਹੀ ਇਹ ਜੀਵਨ ਸੁਰੂ ਹੋਇਆ ਹੈ।ਪਰਿਵਾਰ  ਦਾ ਸਵਰਗ ਨਰਕ ਇਹਨਾ ਦੋਨਾਂ ਦੇ ਤਾਲਮੇਲ ਤੇ ਹੀ ਨਿਰਭਰ ਕਰਦਾ ਹੈ।ਪਰ ਸਾਡਾ ਪੁਰਸ਼ ਪ੍ਰਧਾਨ ਸਮਾਜ ਹੈ। ਸਦੀਆਂ ਤੱਕ ਔਰਤ ਨੂੰ ਬਰਾਬਰ ਦਾ ਦਰਜਾ ਨਹੀ ਦਿੱਤਾ ਗਿਆ। ਹਮੇਸ਼ਾ ਮਰਦ ਦੀ ਹਕੂਮਤ ਹੀ ਚਲਦੀ ਆਈ ਹੈ। ਔਰਤ ਨੂੰ yਿੰੲੱਕ ਪ੍ਰਾਣੀ ਨਹੀ yਿੰੲੱਕ ਜਾਇਦਾਦ ਸਮਝਿਆ ਜਾਂਦਾ ਰਿਹਾ ਹੈ।ਬਰਾਬਰੀ ਦਾ ਹੱਕ ਪਾਉਣ ਲਈ ਔਰਤ ਸੁਰੂ ਤੌ ਜੱਦੋ ਜਹਿਦ ਕਰਦੀ ਆਈ ਹੈ। ਅਜੋਕੇ ਸਮੇ ਵਿੱਚ ਇਸ ਨੂੰ ਪੂਰਨ ਤਾਂ ਨਹੀ ਅਧੂਰਾ ਹੀ ਸਹੀ ਬਰਾਬਰੀ ਦਾ ਹੱਕ ਤਾਂ ਨਸੀਬ ਹੋਇਆ ਹੈ। ਜ਼ੋ ਸਮਾਜ ਦੇ ਭਲੇ ਅਤੇ ਵਿਕਾਸ ਦਾ ਸੂਚਕ ਹੈ।
ਪਰ ਫਿਰ ਵੀ ਅਕਸਰ ਦੇਖਿਆ ਜਾਂਦਾ ਹੈ ਕਿ ਅੋਰਤ ਨੂੰ ਲਲਚਾਈ ਨਜਰਾਂ ਦਾ ਸਾਹਮਣਾ ਕਰਨਾ ਪੈਦਾ ਹੈ। yਿੰੲੱਕ ਅੋਰਤ ਵਿੱਚੋ ਮਾਂ ਭੈਣ ਧੀ ਨਹੀ ਸਿਰਫ ਅੋਰਤ ਨੂੰ ਦੇਖਣ ਦੀ ਕੋਸਿਸ ਕੀਤੀ ਜਾਂਦੀ ਹੈ। ਅੋਰਤ ਨੂੰ ਸਿਰਫ ਭੋਗ ਦੀ ਵਸਤੂ ਸਮਝ ਕੇ ਹੀ ਮੈਲੀਆਂ ਅੱਖਾਂ ਨਾਲ ਦੇਖਿਆ ਜਾਂਦਾ ਹੈ। ਪਤਨੀ ਨੂੰ ਵੀ ਉਹ ਸਨਮਾਨ ਨਹੀ ਦਿੱਤਾ ਜਾਂਦਾ ਜਿਸਦੀ ਉਹ ਹੱਕਦਾਰ ਹੈ।ਜਦੋ ਕਦੇ ਪਤਨੀ ਬਾਰੇ ਬੇਤੁੱਕੇ ਚੁਟਕਲੇ ਪੜ੍ਹਦੇ ਹਾਂ ਤਾਂ ਸਾਨੂੰ ਸਮਾਜ ਦੀ ਇਸ ਸੋਚ ਤੇ ਘਿਣ ਆਉਂਦੀ ਹੈ।ਜੇ ਮੈ ਕਿਤਾਬ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ। ਜ਼ੋ ਹਮੇਸਾ ਤੁਹਾਡੇ ਹੱਥਾਂ ਵਿੱਚ ਰਹਿੰਦੀ। ਕਿਤਾਬਾਂ ਦੇ ਸੌਕੀਨ ਪਤੀ ਕੋਲ ਪਤਨੀ ਨੇ ਆਪਣੇ ਦਿਲ ਦੀ ਇੱਛਾ ਜਾਹਿਰ ਕੀਤੀ। ਕਾਸ਼ ਤੂੰ ਕਲੰਡਰ ਹੁੰਦੀ ਤੈਨੂੰ ਹਰ ਸਾਲ ਬਦਲ ਲੈਂਦਾ। ਪਤੀ ਨੇ ਆਪਣੀ ਅਖੌਤੀ ਮਰਦ ਮਾਨਸਿਕਤਾ ਦਾ ਸਬੂਤ ਦਿੰਦੇ ਹੋਏ ਕਿਹਾ।ਅਜਿਹੇ ਚੁਟਕਲੇ ਪੜ੍ਹਕੇ ਹੱਸਣ ਵਾਲਿਆਂ ਦੀ ਸੋਚ ਤੇ ਵੀ ਤਰਸ ਆਉਂਦਾ ਹੈ।ਕਾਫੀ ਸਮਾਂ ਪਹਿਲਾਂ ਇੱਕ ਹੋਰ ਚੁਟਕਲਾ ਪੜ੍ਹਿਆ ਕਿ ਇੱਕ ਪੁਰਾਣੀ ਨੀਵੇ ਮਾਡਲ ਦੀ ਮਰੂਤੀ ਬਹੁਤ ਵਧੀਆ ਕੀਮਤ ਤੇ ਵਿਕੀ। ਜ਼ਦੋ ਕਿਸੇ ਨੇ ਉਸ ਖਟਾਰਾਂ ਮਰੂਤੀ ਦੀ ਲਗਾਈ ਇੰਨੀ ਕੀਮਤ ਦਾ ਰਾਜ ਪੁੱਛਿਆ ਤਾਂ ਕਹਾਣੀ ਸਮਝ ਆਈ । ਦੱਸਣ ਆਲੇ ਮੁਤਾਬਿਕ ਇਸ ਮਰੂਤੀ ਦਾ ਪਿਛਲੇ ਸਮੇ ਦੋਰਾਨ ਛੇ ਸੱਤ ਵਾਰ ਐਕਸੀਡੈਟ ਹੋਇਆ ਅਤੇ ਹਰ ਬਾਰ ਪਤਨੀ ਹੀ ਮਰੀ ਹੈ ਪਤੀ ਬੱਚ ਗਿਆ ਹੈ। ਚਾਹੇ ਇਹ ਗੱਲ ਸੋ ਫੀ ਸਦੀ ਸੱਚ ਵੀ ਹੋਵੇ ਪਰ ਪਤਨੀਆਂ ਬਾਰੇ ਇੰਨੀ ਘਟੀਆ ਸੋਚ।ਇਨਸਾਨੀਅਤ ਤੌ ਪਰ੍ਹੇ ਦੀ ਗੱਲ ਹੈ। ਕੀ ਪਤਨੀਆਂ ਦਾ ਸਾਡੇ ਜੀਵਨ ਵਿੱਚ ਇੰਨਾ ਕੁ ਹੀ ਮਹੱਤਵ ਹੈ। ਪਤਨੀ ਜ਼ੋ ਨਵਾਂ ਘਰ ਵਸਾਉਣ ਲਈ ਆਪਣੇ ਮਾਂ ਬਾਪ ਭੈਣ ਭਰਾ ਘਰ ਬਾਰ ਛੱਡ ਕੇ ਪਤੀ ਦਾ ਤਾਉਮਰ ਸਾਥ ਨਿਭਾਉਣ ਲਈ ਆਉyਦੀ ਹੈ। ਇੱਥੋ ਤੱਕ ਕੇ ਉਹ ਆਪਣੇ ਨਾਮ ਨਾਲੋ ਪਿਤਾ ਦਾ ਨਾਮ ਕੱਟਕੇ ਪਤੀ ਦਾ ਨਾਮ ਲਗਾ ਲੈਂਦੀ ਹੈ। ਆਪਣੀ ਗੋਤ ਜਾਤ ਹਟਾਕੇ ਪਤੀ ਦਾ ਸਰਨੇਮ ਅਖਤਿਆਰ ਕਰ ਲੈੱਦੀ ਹੈ। ਆਪਣੇ ਘਰ ਨੂੰ ਛੱਡਕੇ ਪਤੀ ਦੇ ਘਰ ਨੂੰ ਆਪਣਾ ਘਰ ਸਮਝਦੀ ਹੈ। ਕਈ ਵਾਰੀ ਉਹ ਆਪਣੇ ਸਕੇ ਸਬੰਧੀਆਂ ਨੂੰ ਵੀ ਛੱਡ ਦਿੰਦੀ ਹੈ ਜਦੋ ਉਸਨੂੰ ਲੱਗਦਾ ਹੈ ਕਿ ਉਸ ਦੇ ਇਹ ਸਕੇ ਸਬੰਧੀ ਉਸ ਦੇ ਆਪਣੇ ਪਰਿਵਾਰ ਦੀ ਖੁਸਹਾਲੀ ਲਈ ਖਤਰਾ ਹਨ।ਪਤਨੀ ਦੀਆਂ ਇਹਨਾਂ ਸੇਵਾਵਾਂ ਅਤੇ ਤਿਆਗ ਦਾ ਮੁੱਲ ਅਸੀ ਆਹ ਬੇਤੁੱਕੇ ਚੁਟਕਲੇ ਬਣਾਕੇ ਚਕਾਉੰਦੇ ਹਾਂ। ਇਹ ਇੱਕ ਘਟੀਆ ਮਾਨਸਿਕਤਾ ਨਹੀ ਤਾਂ ਹੋਰ ਕੀ ਹੈ।
ਇਹ ਠੀਕ ਹੈ ਸਾਰੀਆਂ ਪਤਨੀਆਂ ਵੀ ਪੂਰੀ ਤਰਾਂ ਸਮਰਪਿਤ ਨਹੀ ਹੁੰਦੀਆਂ। ਉਹਨਾ ਦਾ ਸੁਭਾਅ ਅਤੇ ਵਿਵਹਾਰ ਪਰਿਵਾਰ ਦੇ ਹਿੱਤ ਵਿੱਚ ਨਹੀ ਹੁੰਦਾ। ਪਤੀ ਲਈ ਉਹ ਤਾਨਾਸਾਹ ਹੁੰਦੀਆਂ ਹਨ। ਕਈ ਵਾਰੀ ਤਾਂ ਉਹ ਪਰਿਵਾਰ ਨੂੰ ਨਰਕ ਬਣਾ ਦਿੰਦੀਆਂ ਹਨ। ਪਰ ਅਜਿਹੀਆਂ ਪਤਨੀਆਂ ਦੀ ਗਿਣਤੀ ਬਹੁਤ ਹੀ ਘੱਟ ਹੁੰਦੀ ਹੈ। ਪਤੀ ਨੂੰ ਗੁਲਾਮ ਬਣਾਕੇ ਰੰਖਣਾ ਹੀ ਉਹਨਾ ਦੀ ਫਿਤਰਤ ਹੁੰਦੀ ਹੈ।ਪਰ ਅਜੇਹੇ ਚੰਦ ਕੁ ਕੇਸਾਂ ਕਰਕੇ ਪਤਨੀਆਂ  ਲਈ ਘਟੀਆ ਸੋਚ ਰੱਖਣਾ ਸਮਾਜ ਦੇ ਹਿੱਤ ਵਿੱਚ ਨਹੀ ਹੈ।
ਪਤਨੀ ਸਾਡੇ ਲਈ ਮਜਾਕ ਦੀ ਨਹੀ ਸਨਮਾਨ ਦੀ ਪਾਤਰ ਹੈ। ਇਹ ਬਰਾਬਰੀ ਦੀ ਹੱਕ ਹੀ ਨਹੀ ਸਗੋ ਵੱਧ ਸਨਮਾਨ ਦੇ ਯੋਗ ਹੈ। ਪਤਨੀਆਂ ਦੀ ਸ਼ਾਨ ਅਤੇ ਰੁਤਬੇ ਨੂੰ ਠੇਸ ਪਹੁੰਚਾਉਦੇ ਚੁਟਕਲਿਆਂ ਦਾ ਸਮਰਥਨ ਨਹੀ ਵਿਰੋਧ ਕਰਨਾ ਚਾਹੀਦਾ ਹੈ। ਹਰ ਪਰਿਵਾਰ ਦੀ ਖੁਸਹਾਲੀ ਪਤਨੀ ਦੀ ਸੂਝਬੂਝ ਸਿਆਣਪ ਦੇ ਕਾਰਣ  ਹੀ ਹੁੰਦੀ ਹੈ।
ਰਮੇਸ਼ ਸੇਠੀ ਬਾਦਲ
ਮੋ 98 766 27 233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਾਨਕ ਦੁਖੀਆ ਸਭ ਸੰਸਾਰ
Next articleਕੰਨਿਆਂ ਦਾਨ