ਸੋਹਣਾ ਨਾ ਮੰਨੇ

 ਸੁਖਦੀਪ ਕੌਰ ਮਾਂਗਟ

 

(ਸਮਾਜ ਵੀਕਲੀ)

ਪਾਣੀ ਲਾਇਆ ਥਲ ਨਾ ਮੰਨੇ
ਬੰਜਰ ਧਰਤੀ ਫ਼ਲ ਨਾ ਮੰਨੇ।

ਜਿਹੜਾ ਮੰਨ ਰਹਿਆਂ ਏ ਅੱਜ
ਹੋ ਸਕਦਾ ਉਹ ਕੱਲ੍ਹ ਨਾ ਮੰਨੇ।

ਮੈਂ ਵੀ ਉਹਦੀ ਗੱਲ ਨਾ ਸਮਝਾਂ
ਉਹ ਵੀ ਮੇਰੀ ਗੱਲ ਨਾ ਮੰਨੇ।

ਇਹਦੀ ਆਪਣੀ ਰੂਪ ਕਚਹਿਰੀ
ਇਸ਼ਕ ਕੋਈ ਵੀ ਹੱਲ ਨਾ ਮੰਨੇ।

ਪੱਥਰ ਧਰਤੀ ਵੱਗਦੀ ਕਿਸੁਰਾ
ਢੱਗੇ ਵੇਰੇ ਹੱਲ ਨਾ ਮੰਨੇ।

ਛੱਡ ਸੁਖਦੀਪ ਤੂੰ ਦਿਲ ਤੇ ਨਾ ਲਾ
ਨਹੀਂ ਮੰਨਦਾ ਤੇ ਚੱਲ ਨਾ ਮੰਨੇ।

ਸੁਖਦੀਪ ਕੌਰ ਮਾਂਗਟ
sukhdipmangat08@gmail.com

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਮ ਵਾਸਨਾ
Next articleਆਧੁਨਿਕ ਯੁੱਗ