ਕਾਮ ਵਾਸਨਾ

ਵੀਰਪਾਲ ਕੌਰ ਭੱਠਲ

(ਸਮਾਜ ਵੀਕਲੀ)

ਜਣੀ ਖਣੀ ਦੇ ਸਿਰ ਥੱਲੇ ਬਾਂਹ ਧਰਦਾ ਏਂ !
ਬੰਦਾ ਨੀ ਤੂੰ ਬੰਦਿਆਂ ਦੇ ਬੱਸ ਵਰਗਾ ਏ !
ਹਰ ਮੁਟਿਆਰ ਚੋਂ ਵੇਂਹਦਾ ਏ ਰੰਨ ਤੂੰ ਆਪਣੀ,
ਭੇਡੂ ਵਾਂਗੂ ਬੰਦਿਆ ਗੰਦ ਮੰਦ ਚਾਰਦਾ ਏ !

ਬਾਣਾ ਸਾਧਾਂ ਵਾਲਾ ਮਨ ਹੈ ਚੋਰ ਤੇਰਾ
ਅੰਦਰੋਂ ਠੱਗ ਤੂੰ ਸ਼ਕਲੋਂ ਸਾਧਾਂ ਵਰਗਾ ਏ !
ਭੇਸ ਬਣਾ ਕੇ ਕੋਹੇਂ ਕੱਚੀਆਂ ਕਲੀਆਂ ਨੂੰ,
ਛਿੱਤਰਾਂ ਵਾਲੇ ਕੰਮ ਤੂੰ ਆਪੇ ਕਰਦਾ ਏਂ !

ਜਿਹੜੀ ਥਾਲੀ ਖਾਵੇਂ ਉਹੀ ਛੇਦ ਕਰੇ
ਨਮਕ ਹਰਾਮੀ ਦੱਸ ਕਿਉਂ ਖਾ ਕੇ ਕਰਦਾ ਏਂ ?!
ਵੈਸੇ ਤਾਂ ਤੂੰ ਗੁਣੀ ਗਿਆਨੀ ਬਣਦਾ ਏ ਬਾਹਲਾ,
ਮੱਤ ਤੇਰੀ ‘ਤੇ ਪਿਆ ਅਜੇ ਲੱਥਿਆ ਨਾ ਪਰਦਾ ਏ !

ਕਾਮ-ਵਾਸਨਾ ਤੇਰੇ ਉੱਤੇ ਹਾਵੀ ਹੈ ਐਨੀ
ਪਤਾ ਨਹੀਂ ਤੈਨੂੰ ਤੇਰੇ ਅੰਦਰ ਕੀ ਕੀ ਸੜਦਾ ਏ
ਵੀਰਪਾਲ ਉਜਾੜਾ ਮਨ ਬੰਦੇ ਦਾ ਕਰ ਕੇ ਛੱਡੂਗਾ
ਮਨ ਮਰਜ਼ੀ ਜੋ ਮਨ ਬੰਦੇ ਤੇ ਕਰਦਾ ਏ !

ਵੀਰਪਾਲ ਕੌਰ ਭੱਠਲ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਮਸ਼ੋਰ
Next articleOver 30 countries may participate in Bengaluru Tech Summit: K’taka minister