HOME ਬੀਐਸਐਫ ਦੇ ਸਾਬਕਾ ਡੀਆਈਜੀ ਬੀ ਐਸ ਗਰਚਾ ਨਹੀਂ ਰਹੇ, ਅਮਰੀਕਾ ਵਿੱਚ ਹੋਇਆ...

ਬੀਐਸਐਫ ਦੇ ਸਾਬਕਾ ਡੀਆਈਜੀ ਬੀ ਐਸ ਗਰਚਾ ਨਹੀਂ ਰਹੇ, ਅਮਰੀਕਾ ਵਿੱਚ ਹੋਇਆ ਦੇਹਾਂਤ, ਸੰਸਕਾਰ ਅਤੇ ਅੰਤਿਮ ਅਰਦਾਸ 6 ਮਈ ਨੂੰ ਲਿਵਰਮੋਰ ਵਿਖੇ 

2
   ਅਮਰੀਕਾ  ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਮੇਰੇ ਸਤਿਕਾਰਯੋਗ ਮਾਮਾ ਜੀ ਬਲਵੰਤ ਸਿੰਘ ਗਰਚਾ ਸਾਬਕਾ ਡੀ ਆਈ ਜੀ, ਬੀ ਐਸ ਐਫ ਅਮਰੀਕਾ ਦੇ ਸ਼ਹਿਰ ਲਿਵਰਮੋਰ ਕੈਲੀਫੋਰਨੀਆ ਵਿਖੇ ਬੀਤੀ 3 ਮਈ ਨੂੰ ਅਕਾਲ ਚਲਾਣਾ ਕਰ ਗਏ ਹਨ। ਉਹ 93 ਵਰਿਆਂ ਦੇ ਸਨ। ਬਲਵੰਤ ਸਿੰਘ ਗਰਚਾ ਜੋ ਪਹਿਲਾਂ ਗੁਰੂ ਨਾਨਕ ਇੰਜਨੀਅਰ ਕਾਲਜ ਲੁਧਿਆਣਾ ਵਿਖੇ ਪ੍ਰੋਫੈਸਰ ਰਹੇ। ਉਸ ਤੋਂ ਬਾਅਦ ਆਰਮੀ ਦੇ ਵਿੱਚ ਲੈਫਟੀਨੈਂਟ ਭਰਤੀ ਹੋਏ ਅਤੇ 1992 ਵਿੱਚ ਬੀਐਸਐਫ ਦੇ ਵਿਚ ਨੌਕਰੀ ਕਰਦਿਆਂ ਓਹ ਡੀ ਆਈਜੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ । ਉਹਨਾਂ ਨੇ ਤਿੰਨ ਦਹਾਕੇ ਆਪਣੀ ਨੌਕਰੀ ਦੌਰਾਨ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਅਤੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ। ਉਹਨਾਂ ਦਾ ਜਨਮ ਪਿੰਡ ਢੰਡਾਰੀ ਕਲਾਂ ਜਿਲਾ ਲੁਧਿਆਣਾ ਵਿਖੇ ਪਿਤਾ ਕਰਤਾਰ ਸਿੰਘ, ਮਾਤਾ ਤੇਜ ਕੌਰ ਦੀ ਕੁੱਖੋਂ 10 ਅਕਤੂਬਰ 1932 ਨੂੰ ਹੋਇਆ। ਅੱਜ ਕੱਲ ਉਹ ਆਪਣੇ ਬੇਟੇ ਰਮਿੰਦਰ ਸਿੰਘ ਗਰਚਾ ਰੰਮੀ ਕੋਲ ਅਮਰੀਕਾ ਵਿਖੇ ਰਹਿ ਰਹੇ ਸਨ। ਉਹਨਾਂ ਦੇ ਤਿੰਨ ਬੇਟੇ ਹਨ। ਉਹਨਾਂ ਦਾ ਅੰਤਿਮ ਸੰਸਕਾਰ ਲਿਵਰਮੋਰ crematory 3833 East avenue Livermore CA 94550 ਵਿਖੇ 6 ਮਈ ਨੂੰ ਸਵੇਰੇ 9 ਤੋਂ 12 ਵਜੇ, ਅੰਤਿਮ ਅਰਦਾਸ 6 ਮਈ ਨੂੰ ਹੀ 12 ਤੋਂ 3 ਵਜੇ ਤੱਕ ਗੁਰਦੂਆਰਾ ਸਾਹਿਬ ਲਿਵਰਮੋਰ ਵਿਖੇ ਹੋਵੇਗੀ । ਉਹਨਾਂ ਦੇ ਅਚਨਚੇਤ ਚਲੇ ਜਾਣ ਨਾਲ ਗਰਚਾ ਪਰਿਵਾਰ ਜਰਖੜ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਸਾਨੂੰ ਅਤੇ ਸਾਰੇ ਪਰਿਵਾਰਾਂ ,ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਜਗਰੂਪ ਸਿੰਘ ਜਰਖੜ +91-98143-00722
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੌਜਵਾਨ ਨੂੰ ਸਕੂਟਰ ਸਟਾਰਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ, ਸੜਕ ‘ਤੇ ਡਿੱਗ ਕੇ ਮੌਤ ਹੋ ਗਈ
Next articleਪੰਜਾਬ ਸਰਕਾਰ ਨੇ ਭਾਖੜਾ ਡੈਮ ਨੂੰ ਸੰਭਾਲਿਆ: ਬੀ.ਬੀ.ਐਮ.ਬੀ