ਉੱਤਰੀ ਕੋਰੀਆ ਵੱਲੋਂ ਜਹਾਜ਼ ਡੇਗਣ ਦੇ ਸਮਰੱਥ ਮਿਜ਼ਾਈਲ ਦੇ ਪ੍ਰੀਖਣ ਦਾ ਦਾਅਵਾ

ਸਿਓਲ (ਸਮਾਜ ਵੀਕਲੀ): ਉੱਤਰੀ ਕੋਰੀਆ ਨੇ ਅੱਜ ਕਿਹਾ ਕਿ ਉਨ੍ਹਾਂ ਨਵੀਂ ਵਿਕਸਿਤ ਕੀਤੀ ਹਵਾਈ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਉੱਤਰੀ ਕੋਰੀਆ ਹੁਣ ਦੱਖਣੀ ਕੋਰੀਆ ਨਾਲ ਬੰਦ ਪਏ ਸੰਚਾਰ ਮਾਧਿਅਮ ਬਹਾਲ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਛੇ ਮਹੀਨਿਆਂ ਮਗਰੋਂ ਸਤੰਬਰ ਵਿਚ ਉੱਤਰੀ ਕੋਰੀਆ ਨੇ ਮਿਜ਼ਾਈਲ ਪ੍ਰੀਖਣ ਕੀਤੇ ਹਨ। ਉੱਤਰੀ ਕੋਰੀਆ ਸਿਓਲ ਨਾਲ ਸ਼ਰਤਾਂ ਤਹਿਤ ਗੱਲਬਾਤ ਕਰਨ ਲਈ ਰਾਜ਼ੀ ਹੈ ਤੇ ਮਾਹਿਰਾਂ ਮੁਤਾਬਕ ਅਜਿਹਾ ਕਰ ਕੇ ਉਹ ਪਾਬੰਦੀਆਂ ਤੋਂ ਰਾਹਤ ਲੈਣਾ ਚਾਹੁੰਦੇ ਹਨ। ਆਮ ਤੌਰ ’ਤੇ ਜਦ ਵੀ ਉੱਤਰੀ ਕੋਰੀਆ ਪ੍ਰੀਖਣ ਕਰਦਾ ਹੈ ਤਾਂ ਦੱਖਣੀ ਕੋਰੀਆ, ਜਪਾਨ ਤੇ ਅਮਰੀਕਾ ਇਸ ਦੀ ਜਨਤਕ ਤੌਰ ਉਤੇ ਪੁਸ਼ਟੀ ਕਰਦੇ ਹਨ। ਪਰ ਉਨ੍ਹਾਂ ਹਾਲੇ ਤੱਕ ਇਸ ਨਵੇਂ ਪ੍ਰੀਖਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਸਟਰੇਲੀਆ: ਕੋਵੀਸ਼ੀਲਡ ਨੂੰ ਮਨਜ਼ੂਰੀ
Next articleਕੁਆਡ ਸਮੂਹ ਦੀ ਗੱਲਬਾਤ ’ਚ ਚੀਨ ਦੇ ਹਮਲਾਵਰ ਰੁਖ਼ ਦਾ ਮੁੱਦਾ ਉਭਰਿਆ: ਪੈਂਟਾਗਨ