‘ਦਾਤਾ ਜੀ’ ਟਰੈਕ ਨਾਲ ਹਾਜ਼ਰੀ ਲਗਵਾ ਰਿਹਾ ਗਾਇਕ ਰਾਏ ਜੁਝਾਰ

ਫੋਟੋ : - 'ਦਾਤਾ ਜੀ' ਟਰੈਕ ਦਾ ਪੋਸਟਰ।

ਸ਼ਾਮਚੁਰਾਸੀ (ਚੁੰਬਰ) (ਸਮਾਜਵੀਕਲੀ) : – ਅਨੇਕਾਂ ਪੰਜਾਬੀ ਹਿੱਟ ਗੀਤ ਦੇਣ ਵਾਲਾ ਦੁਆਬੇ ਦੀ ਧਰਤੀ ਦਾ ਮਾਣ ਮੱਤਾ ਗੱਭਰੂ ਕਲਾਕਾਰ ਰਾਏ ਜੁਝਾਰ ‘ਦਾਤਾ ਜੀ’ ਨਾਮ ਦੇ ਟਾਇਟਲ ਹੇਠ ਇਕ ਸਿੰਗਲ ਟਰੈਕ ਸੰਗੀਤ ਜਗਤ ਨਾਲ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਦੇ ਰਿਹਾ ਹੈ। ਕਸ਼ਮੀਰ ਸਿੰਘ ਸੋਹਲ ਦੀ ਪੇਸ਼ਕਸ਼ ਗਾਇਕ ਰਾਏ ਝੁਜਾਰ ਦੇ ਗਾਏ ਟਰੈਕ ‘ਦਾਤਾ ਜੀ’ ਦੇ ਗੀਤਕਾਰ ਜੱਸਦੀਪ ਸਾਗਰ ਹਨ ਅਤੇ ਇਸ ਦਾ ਸੰਗੀਤ ਮਿਊਜੀਕਲ ਵਰਡਸ ਵਲੋਂ ਦਿੱਤਾ ਗਿਆ ਹੈ। ਇਸ ਟਰੈਕ ਦੀ ਵੀਡੀਓ ਵਿਨੇ ਜੀ ਨੇ ਤਿਆਰ ਕੀਤੀ ਹੈ। ਪ੍ਰੋਡਿਊਸਰ ਕੁਲਜੀਤ ਸਿੰਘ ਖਾਲਸਾ ਹਨ ਅਤੇ ਟਰੈਕ ਦਾ ਲੈਵਲ ਸੱਤਰੰਗ ਇੰਟਰਟੈਨਰਸ ਦਾ ਹੈ। ਰਾਏ ਜੁਝਾਰ ਦੀ ਗਾਇਕੀ ਨਾਲ ਪਿਆਰ ਕਰਨ ਵਾਲੇ ਸਰੋਤੇ ਇਸ ਟਰੈਕ ਨੂੰ ਅੱਜ ਰਿਲੀਜ਼ ਹੋਣ ਤੇ ਉਸ ਦੀ ਝੋਲੀ ਵੱਡੀਆਂ ਮੁਬਾਰਕਾਂ ਪਾ ਰਹੇ ਹਨ।

Previous articleਫਾਲਕਨ ਇੰਟਰਨੈਸ਼ਨਲ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ
Next articleਗਾਇਕ ਹੀਰਾਪੁਰੀਆ ‘ਯਾਰੀਆਂ’ ਨਾਲ ਬਣ ਰਿਹਾ ਗਾਇਕੀ ਗਗਨ ਦਾ ਤਾਰਾ