ਗਲਤ ਪਾਸੇ ਆ ਰਹੀ ਕਾਰ ਨੂੰ ਬਚਾਉਂਦਿਆਂ ਮੋਟਰਸਾਈਕਲ ਟਰੱਕ ਨਾਲ ਟਕਰਾਇਆ ਨੋਜਵਾਨ ਦੀ ਮੋਤ

ਫੋਟੋ ਕੈਪਸਨ :- ਟਰੱਕ ਹਾਦਸੇ ਵਿਚ ਜੈਦੀਪ ਸਿੰਘ ਦਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਮੋਟਰਸਾਈਕਲ ।
ਫੋਟੋ ਕੈਪਸਨ:- ਮਿਰਤਕ ਨੋਜਵਾਨ ਜੈਦੀਪ ਸਿੰਘ ਦੀ ਪੁਰਾਣੀ ਤਸਵੀਰ
ਤਸਵੀਰ ਵੇਰਵਾ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਦੇ ਮਹੱਲਾ ਸੰਧੂਆਂ ਵਿਚ ਉਸ ਵਕਤ ਸੋਗ ਦੀ ਲਹਿਰ ਦੌੜ ਗਈ ਜਦੋਂ ਸੰਧੂਆਂ ਮਹੱਲਾ ਦੇ ਹੋਣਹਾਰ ਗੁਰਸਿੱਖ ਨੋਜਵਾਨ ਜੈਦੀਪ ਸਿੰਘ 25 ਸਾਲ ਪੁੱਤਰ ਬਲਬੀਰ ਸਿੰਘ ਬੱਲੀ ਦੀ ਭਿਆਨਕ ਸੜਕ ਹਾਦਸੇ ਦੋਰਾਨ ਮੋਤ ਹੋ ਗਈ। ਜ਼ਿਕਰਯੋਗ ਹੈ ਕਿ ਜੈਦੀਪ ਸਿੰਘ ਆਪਣੇ ਮੋਟਰਸਾਈਕਲ ਕੇ. ਟੀ .ਐਮ .ਪੀ. ਬੀ 10 ਐਚ ਕੇ 6055 ਤੇ ਮਹਿਤਪੁਰ ਤੋਂ ਨਕੋਦਰ ਨੂੰ ਆਪਣੇ ਮੋਟਰਸਾਈਕਲ ਦੀ ਸਰਵਿਸ ਕਰਵਾਉਣ ਲਈ ਜਾ ਰਿਹਾ ਸੀ ਕਿ ਨਕੋਦਰ ਵੱਲੋਂ ਮਹੇੜੂ ਨਹਿਰ ਦੇ ਨਜ਼ਦੀਕ ਗਲਤ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਤੋਂ ਖੁਦ ਨੂੰ ਬਚਾਉਂਦਿਆਂ ਜੈਦੀਪ ਸਿੰਘ ਦਾ ਮੋਟਰਸਾਈਕਲ ਨਕੋਦਰ ਵੱਲੋਂ ਆ ਰਹੇ ਟਰੱਕ ਪੀ ਬੀ 12 ਟੀ 9950 ਨਾਲ ਜਾ ਟਕਰਾਇਆ।ਇਸ ਹਾਦਸੇ ਵਿਚ ਜੈਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਜੈਦੀਪ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਜਾ ਕੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਦੀ ਮੌਤ ਹੋ ਗਈ। ਲੋਕਾਂ ਅਨੁਸਾਰ ਜੈ ਦੀਪ ਸਿੰਘ ਦੇ ਮਾਤਾ ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ। ਜੈਦੀਪ ਸਿੰਘ ਆਪਣੇ ਪਿਛੇ ਰਣਜੋਧ ਸਿੰਘ ਨਵਜੋਤ ਸਿੰਘ ਦੋ ਭਰਾਵਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ। ਇਸ ਖਬਰ ਬਾਰੇ ਪਤਾ ਲਗਦਿਆਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇਲ੍ਹ ਵਿਚ ਅਖੰਡ-ਪਾਠ।
Next articleਸੁਸ਼ੀਲ ਰਿੰਕੂ ਦੀ ਜਿੱਤ ਦੇ ਜਸ਼ਨ ਮਨਾਉਂਦਿਆਂ ਆਪ ਵਰਕਰਾਂ ਵੱਲੋਂ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਰੋਡ ਸ਼ੋ ਕੱਢਿਆ