ਤਲਵੰਡੀ ਚੌਧਰੀਆਂ ਦੇ ਲੋਕਾਂ ਲਈ ਪੀਣਯੋਗ ਪਾਣੀ ਅਤੇ ਸੀਵਰੇਜ ਦਾ ਪ੍ਰਬੰਧ ਨਹੀਂ

ਫੋਟੋ ਕੈਪਸ਼ਨ-1.ਪਿੰਡ ਤਲਵੰਡੀ ਚੌਧਰੀਆਂ ਦੇ ਧੁੱਸੀ ਬੰਨ ਨਜਦੀਕ ਬਸਤੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਅੰਗਰੇਜ ਸਿੰਘ ਮਹਿਮਦਵਾਲ,ਕਰਮਜੀਤ ਸਿੰਘ ਫੱਤੋਵਾਲ ਤੇ ਨਾਲ ਨਗਰ ਨਿਵਾਸੀ । ਬਸਤੀ ਵਾਸੀ ਮੁਸ਼ਕਿਲਾਂ ਦੱਸਦੇ ਹੋਏ।

ਬਸਤੀ ‘ਚ ਵਸਦੇ ਲੋਕ ਗੁਰਬਤ ਭਰੀ ਜਿੰਦਗੀ ਕਰ ਰਹੇ ਨੇ ਬਤੀਤ-ਕੌੜਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪਿੰਡ ਤਲਵੰਡੀ ਚੌਧਰੀਆਂ ਦੇ ਧੁੱਸੀ ਬੰਨ ਦੇ ਨਜਦੀਕ ਬਸਤੀ ‘ਚ ਵਸਦੇ ਲੋਕ ਗੁਰਬਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਆਪਣਾ ਜੀਵਨ ਬਸਰ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਅੰਗਰੇਜ ਸਿੰਘ ਮਹਿਮਦਵਾਲ ਆਗੂ ਪੰਜਾਬ ਸਟੇਟ ਯੂਥ ਵਿੰਗ,ਕਰਮਜੀਤ ਸਿੰਘ ਕੌੜਾ ਫੱਤੋਵਾਲ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ ਕਪੂਰਥਲਾ ਨੇ ਇਥੋਂ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ ਕਹੇ।

ਉਹਨਾਂ ਕਿਹਾ ਕਿ ਇੱਥੇ ਵਸਦੇ ਲੋਕਾਂ ਲਈ ਨਾ ਤਾਂ ਪੀਣਯੋਗ ਪਾਣੀ ਹੈ ਅਤੇ ਨਾ ਹੀ ਕੋਈ ਸੀਵਰੇਜ ਦਾ ਪ੍ਰਬੰਧ ਕੀਤਾ ਗਿਆ ਹੈ।ਲੋਕ ਆਪਣੇ ਘਰਾਂ ਦੇ ਬਾਹਰ ਗਲੀਆਂ ਵਿੱਚ ਘੁੰਮਦੇ ਪਾਣੀ ਨਾਲ ਨਰਕ ਭਰੀ ਜਿੰਦਗੀ ਬਤੀਤ ਕਰ ਰਹੇ ਹਨ ਜਿਸ ਨਾਲ ਅਨੇਕਾਂ ਬੀਮਾਰੀਆਂ ਦੇ ਫੈਲਣ ਦਾ ਹਮੇਸ਼ਾਂ ਹੀ ਖਤਰਾ ਬਣਿਆਂ ਰਹਿੰਦਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਦਾ ਇਥੇ ਵਸਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਅਤੇ ਲੋਕਾਂ ਨੂੰ ਕੋਈ ਵੀ ਬੁਨਿਆਦੀ ਸਹੂਲਤ ਪ੍ਰਦਾਨ ਨਹੀਂ ਕੀਤੀ ਗਈ।ਉਹਨਾਂ ਕਿਹਾ ਕਿ ਆਗੂ ਨਿੱਤ ਨਵੇਂ ਬਿਆਨ ਦਾਗ ਰਹੇ ਹਨ ਕਿ ਹਲਕੇ ਦਾ ਵਿਕਾਸ ਕੀਤਾ ਗਿਆ ਹੈ ਪਰ ਜੇਕਰ ਇਸ ਸਥਾਨ ‘ਤੇ ਜਾਇਜਾ ਲਈਏ ਤਾਂ ਇੰਝ ਲਗਦਾ ਹੈ ਕਿ ਬੀਤੇ ਕਈ ਸਾਲਾਂ ਤੋਂ ਇੱਥੇ ਸਰਕਾਰ ਵਲੋਂ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ।

ਇੱਥੇ ਵਸਦੇ ਲੋਕਾਂ ਨੇ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਇਸ ਬਸਤੀ ਨੂੰ ਕੋਈ ਵੀ ਸਹੂਲਤ ਅਤੇ ਵਿਕਾਸ ਨਹੀਂ ਕਰਵਾਇਆ ਗਿਆ ਸਿਰਫ ਲਾਰੇ ਹੀ ਲਾਏ ਗਏ ਹਨ।ਉਹਨਾਂ ਦੱਸਿਆ ਕਿ ਜਦੋਂ ਵੀ ਵਿਕਾਸ ਸਬੰਧੀ ਸਰਪੰਚ ਨਾਲ ਗੱਲਬਾਤ ਕਰਦੇ ਹਾਂ। ਉਹ ਅੱਗੋਂ ਕੋਈ ਵੀ ਪੁਖਤਾ ਜਵਾਬ ਨਹੀਂ ਦੇ ਰਿਹਾ ਜਿਸ ਨਾਲ ਸਾਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹਨਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਪਾਸੋਂ ਮੰਗ ਕੀਤੀ ਕਿ ਸਾਡੀਆਂ ਮੁਸ਼ਕਿਲਾਂ ਵੱਲ ਵੀ ਧਿਆਨ ਦਿੱਤਾ ਜਾਵੇ।

ਇਸ ਮੌਕੇ ਜਸਪਾਲ ਸਿੰਘ ਬੂਸੋਵਾਲ ਜਨਰਲ ਸਕੱਤਰ ਕਿਸਾਨ ਵਿੰਗ,ਸਰਦੂਲ ਸਿੰਘ ਟਰਾਂਸਪੋਰਟ ਵਿੰਗ,ਪ੍ਰਦੀਪ ਥਿੰਦ ਸੀਨੀਅਰ ਆਗੂ,ਰਮਨਦੀਪ ਕੌਰ ਸ਼ਹਿਰੀ ਪ੍ਰਧਾਨ,ਸਤਨਾਮ ਸਿੰਘ,ਓਮ ਪ੍ਰਕਾਸ਼ ਧੀਰ,ਜਸਵਿੰਦਰ ਸਿੰਘ ਟੀਟਾ,ਜਸਵਿੰਦਰ ਸਿੰਘ,ਪ੍ਰਦੀਪ ਕੁਮਾਰ ਦੀਪਾ,ਸੰਦੀਪ ਸ਼ਰਮਾ,ਵਰਿੰਦਰਜੀਤ ਸਿੰਘ ਬਾਊ,ਕਮਲਜੀਤ ਸਿੰਘ ਸੋਨੀ, ਗੁਰਭੇਜ ਸਿੰਘ, ਕੁਲਦੀਪ ਕੌਰ, ਗੁਰਤੇਜ ਸਿੰਘ, ਸੋਨੂੰ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਵਿਖੇ ਕੋਵਿਡ -19 ਜਾਗਰੂਕਤਾ ਸਬੰਧੀ ਆਨਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
Next articleਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ ਪੰਜਾਬੀ ਤੋਂ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਅੱਜ ਤੋਂ