ਸੁਸ਼ੀਲ ਰਿੰਕੂ ਦੀ ਜਿੱਤ ਦੇ ਜਸ਼ਨ ਮਨਾਉਂਦਿਆਂ ਆਪ ਵਰਕਰਾਂ ਵੱਲੋਂ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਰੋਡ ਸ਼ੋ ਕੱਢਿਆ

ਫੋਟੋ ਕੈਪਸਨ:- ਐਮ ਪੀ ਸੁਸ਼ੀਲ ਰਿੰਕੂ ਦੀ ਜਿੱਤ ਦੀ ਖੁਸ਼ੀ ਵਿੱਚ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਰੋਡ ਸ਼ੋ ਕਢਦੇ ਹੋਏ ਆਪ ਵਰਕਰ ਤਸਵੀਰ ਸੁਖਵਿੰਦਰ ਸਿੰਘ ਖਿੰੰਡਾ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਚੌਣ ਨਿਸ਼ਾਨ ਝਾੜੂ ਦਾ ਉਮੀਦਵਾਰ ਸੁਸ਼ੀਲ ਰਿੰਕੂ ਵਿਰੋਧੀ ਪਾਰਟੀਆਂ ਦੀਆਂ ਉਮੀਦਾਂ ਤੋਂ ਵੱਧ ਵੋਟਾਂ ਲੈ ਕੇ ਜਿਤ ਦੇ ਨਿਸ਼ਾਨ ਗੱਡਣ ਵਿਚ ਕਾਮਯਾਬ ਰਿਹਾ। ਐਮ ਪੀ ਸੁਸ਼ੀਲ ਰਿੰਕੂ ਦੀ ਸ਼ਾਨਦਾਰ ਜਿੱਤ ਨੂੰ ਪਾਰਟੀ ਵਰਕਰਾਂ ਵੱਲੋਂ ਜਾਨਦਾਰ ਜਿੱਤ ਦੱਸਿਆ ਗਿਆ। ਇਸ ਮੌਕੇ ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ ਸ਼ਾਹਕੋਟ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਇਹ ਜਿੱਤ ਲੋਕ ਸਭਾ ਜਲੰਧਰ ਦੇ ਵੋਟਰਾਂ ਅਤੇ ਆਮ ਆਦਮੀ ਪਾਰਟੀ ਦੇ ਸਪੋਟਰਾ ਦੀ ਜਿੱਤ ਹੈ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਾਣਨਯੋਗ ਮੁਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਪਾਰਟੀ ਵਰਕਰਾਂ ਵੱਲੋਂ ਦਿਨ ਰਾਤ ਇਕ ਕਰਦਿਆਂ ਅਣਥੱਕ ਮਿਹਨਤ ਨਾਲ ਜਿੱਤ ਦਾ ਰਿਕਾਰਡ ਬਣਾਉਣ ਵਿਚ ਕਾਮਯਾਬ ਰਹੇ।

ਜਿੱਤ ਦੀ ਖੁਸ਼ੀ ਵਿਚ ਇਹ ਰੋਡ ਸ਼ੋ ਨਕੋਦਰ ਰੋਡ ਮਹਿਤਪੁਰ ਤੋਂ ਹੁੰਦਾ ਹੋਇਆ,ਪਰਜੀਆ, ਸ਼ਾਹਕੋਟ ਮਲਸੀਆਂ,ਲੋਹੀਆ ਜਾ ਕੇ ਸਮਾਪਤ ਹੋਇਆ।ਇਸ ਰੋਡ ਸ਼ੋ ਦੋਰਾਨ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਜ਼ਿੰਦਾਬਾਦ, ਸੁਸ਼ੀਲ ਰਿੰਕੂ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਸ ਰੋਡ ਸ਼ੋ ਦੋਰਾਨ ਲੋਕਾਂ ਵੱਲੋਂ ਰਤਨ ਸਿੰਘ ਕਾਕੜ ਕਲਾਂ ਨੂੰ ਹਾਰ ਪਹਿਨਾ ਕੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ। ਰਤਨ ਸਿੰਘ ਨੇ ਇਸ ਜਿੱਤ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਵਿਕਾਸ ਦੀ ਜਿੱਤ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਲੋਹਗੜ੍ਹ ਬਲਾਕ ਪ੍ਰਧਾਨ ਮਹਿਤਪੁਰ, ਹਰਵਿੰਦਰ ਸਿੰਘ ਮਠਾੜੂ , ਨਵਦੀਪ ਮਹੇ, ਨਗਿੰਦਰ ਸਿੰਘ ਸਰਕਲ ਪ੍ਰਧਾਨ, ਸੁਰਜੀਤ ਸਿੰਘ ਰਾਏਪੁਰ ਗੁਜਰਾਂ ਆਦਿ ਹਾਜ਼ਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਲਤ ਪਾਸੇ ਆ ਰਹੀ ਕਾਰ ਨੂੰ ਬਚਾਉਂਦਿਆਂ ਮੋਟਰਸਾਈਕਲ ਟਰੱਕ ਨਾਲ ਟਕਰਾਇਆ ਨੋਜਵਾਨ ਦੀ ਮੋਤ
Next articleनक्सलवादी आंदोलन में महिलाओं की भूमिका: जनतंत्र में गनतंत्र का स्थान नहीं— पुनर्मूल्यांकन