ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਨਹਿੰਗਾਂ ਵੱਲੋਂ ਕਿਤੇ ਨਾ ਕਿਤੇ ਕੁੱਟਮਾਰ ਕਰਨ ਜਾਂ ਹੋਰ ਕੀਤੀਆਂ ਹੋਈਆਂ ਘਟਨਾਵਾਂ ਅਕਸਰ ਹੀ ਦੇਖਦੇ ਰਹਿੰਦੇ ਹਾਂ ਪਰ ਹੁਣ ਨਹਿੰਗ ਸਿੰਘ ਆਪਸ ਵਿੱਚ ਹੀ ਲੜ ਪਏ ਲੜੇ ਵੀ ਸਿਰਫ ਕਤੂਰੇ ਪਿੱਛੇ, ਇਹ ਮਾਮਲਾ ਮਾਛੀਵਾੜਾ ਸਮਰਾਲਾ ਸੜਕ ਉੱਤੇ ਪੈਂਦੇ ਗੜੀ ਦੇ ਪੁਲ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਫ਼ੀ ਲੰਮੇ ਸਮੇਂ ਤੋਂ ਨਾਜਰ ਸਿੰਘ ਮੁਗਲੇਵਾਲ ਜੋ ਨਹਿੰਗ ਸਿੰਘ ਹੈ ਉਸ ਵੱਲੋਂ ਤੰਬੂ ਲਗਾ ਕੇ ਗਰਮੀਆਂ ਵਿੱਚ ਸ਼ਰਦਾਈ ਤੇ ਹੁਣ ਦੁੱਧ ਚਾਹ ਦਾ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨ ਹੀ ਉਸ ਦੇ ਸਾਥੀ ਨਹਿੰਗ ਸਿੰਘ ਉਸਨੂੰ ਇੱਕ ਕਤੂਰਾ ਦੇਖ ਭਾਲ ਕਰਨ ਲਈ ਦੇ ਗਏ ਸਨ ਬੀਤੇ ਦਿਨੀ ਇਹ ਕਤੂਰਾ ਤੁਰਦਾ ਫਿਰਦਾ ਕਿਧਰੇ ਗੁੰਮ ਹੋ ਗਿਆ ਤੇ ਜੋ ਨਿਹੰਗ ਸਿੰਘ ਕਤੂਰਾ ਦੇ ਕੇ ਗਏ ਸਨ ਉਸ ਨੇ ਉਹਨਾਂ ਨੇ ਆ ਕੇ ਨਾਜਰ ਸਿੰਘ ਦੇ ਨਾਲ ਲੜਾਈ ਝਗੜਾ ਸ਼ੁਰੂ ਕਰਨ ਦਿੱਤਾ ਕਿ ਸਾਡਾ ਕਤੂਰਾ ਕਿੱਥੇ ਹੈ ਜਦੋਂ ਉਹ ਨਾਜਰ ਸਿੰਘ ਦੀ ਕੁੱਟਮਾਰ ਕਰਨ ਲੱਗੇ ਤਾਂ ਨਾਜਰ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਉਸ ਤੋਂ ਬਾਅਦ ਤੰਬੂ ਵਿੱਚ ਖੜੇ ਪਲਟੀਨਾ ਮੋਟਰਸਾਈਕਲ ਨੂੰ ਬਾਹਰ ਕੱਢਿਆ ਤੇ ਪਰਾਲੀ ਪਾ ਕੇ ਉਸ ਨੂੰ ਅੱਗ ਲਗਾ ਦਿੱਤੀ ਨਿੰਹੰਗ ਸਿੰਘ ਨੇ ਮਾਛੀਵਾੜਾ ਪੁਲਿਸ ਨੂੰ ਸੂਚਿਤ ਕੀਤਾ ਤੇ ਰਾਤ 10 ਕੁ ਵਜੇ ਪੁਲਿਸ ਪੁੱਜੀ। ਏਨੇ ਚਿਰ ਨੂੰ ਅੱਗ ਲਾਉਣ ਵਾਲੇ ਨਹਿੰਗ ਸਿੰਘ ਫਰਾਰ ਹੋ ਚੁੱਕੇ ਸਨ। ਨਾਜਰ ਸਿੰਘ ਨੇ ਦੱਸਿਆ ਕਿ ਇਹ ਜੋ ਨਹਿੰਗ ਸਿੰਘ ਹਨ ਇਹਨਾਂ ਵਿੱਚ ਯਾਦਵਿੰਦਰ ਸਿੰਘ ਯਾਦੂ ਤੇ ਗਗਨਦੀਪ ਸਿੰਘ ਹਨ। ਜਿਨਾਂ ਨੇ ਮੈਨੂੰ ਇੱਕ ਛੋਟਾ ਜਿਹਾ ਕਤੂਰਾ ਜ਼ਬਰਦਸਤੀ ਦਿੱਤਾ ਸੀ ਮੈਂ ਆਪਣੇ ਕੰਮ ਵਿੱਚ ਇਸ ਕਤੂਰੇ ਦੀ ਰਾਖੀ ਨਹੀਂ ਕਰ ਸਕਿਆ ਕਤੂਰਾ ਕਿਤੇ ਇਧਰ ਉਧਰ ਹੋ ਗਿਆ ਬਸ ਇਸੇ ਗੱਲ ਤੋਂ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜ ਦਿੱਤਾ। ਇਸ ਮੌਕੇ ਉੱਤੇ ਥਾਣਾ ਮਾਛੀਵਾੜਾ ਤੋਂ ਪੁਲਿਸ ਪੁੱਜੀ ਤੇ ਦੋਵਾਂ ਧਿਰਾਂ ਨੂੰ ਬਲਾਉਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj