HOME ਐਨ.ਐਚ.ਐਸ ਵੱਲੋਂ “ਸੁਪਰ ਫਲੂ” ਬਾਰੇ ਵੱਡੀ ਚੇਤਾਵਨੀ

ਐਨ.ਐਚ.ਐਸ ਵੱਲੋਂ “ਸੁਪਰ ਫਲੂ” ਬਾਰੇ ਵੱਡੀ ਚੇਤਾਵਨੀ

* ਇਕ ਹਫਤੇ ਚ ਹਸਪਤਾਲਾ ਚ ਦਾਖਲ ਹੋਏ ਮਰੀਜ਼ਾਂ ਦੀ ਗਿਣਤੀ ਚ ਹੋਇਆ ਭਾਰੀ ਵਾਧਾ

ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ) – ਇੰਗਲੈਂਡ ਦੀ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਨੇ ‘ਸੁਪਰ ਫਲੂ’ ਦੇ ਵਧਦੇ ਖਤਰੇ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਸਿਰਫ਼ ਇੱਕ ਹਫ਼ਤੇ ਦੇ ਅੰਦਰ ਫਲੂ ਕਾਰਨ ਹਸਪਤਾਲਾਂ ਵਿੱਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਕਾਰਨ ਐਨਐਚਐਸ ਨੂੰ ‘ਹਾਈ ਅਲਰਟ’ ’ਤੇ ਰੱਖਿਆ ਗਿਆ ਹੈ।ਸਿਹਤ ਅਧਿਕਾਰੀਆਂ ਮੁਤਾਬਕ ਸਰਦੀਆਂ ਦੇ ਮੌਸਮ ਨਾਲ ਜੁੜੀਆਂ ਵਾਇਰਸ ਬਿਮਾਰੀਆਂ, ਖ਼ਾਸ ਕਰਕੇ ਫਲੂ, ਕੋਵਿਡ ਵਰਗੇ ਲੱਛਣਾਂ ਵਾਲੀਆਂ ਬਿਮਾਰੀਆਂ ਅਤੇ ਆਰਐਸਵੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਕਾਰਨ ਐਮਰਜੈਂਸੀ ਵਿਭਾਗਾਂ ’ਤੇ ਭਾਰੀ ਦਬਾਅ ਬਣ ਗਿਆ ਹੈ ਅਤੇ ਕਈ ਹਸਪਤਾਲਾਂ ਵਿੱਚ ਬਿਸਤਰੇ ਘੱਟ ਪੈ ਰਹੇ ਹਨ। ਐਨ ਐਚ੍ਰ ਐਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਫਲੂ ਦੇ ਲੱਛਣ ਨਜ਼ਰ ਆਉਣ ’ਤੇ ਬਿਨਾਂ ਲੋੜ ਹਸਪਤਾਲ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜਿੱਥੇ ਸੰਭਵ ਹੋਵੇ ਜੀਪੀ ਜਾਂ ਫਾਰਮੇਸੀ ਦੀ ਸਹਾਇਤਾ ਲਈ ਜਾਵੇ। ਨਾਲ ਹੀ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਫਲੂ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।ਸਿਹਤ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਵੱਲੋਂ ਸਾਵਧਾਨੀ ਨਾ ਬਰਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਹਸਪਤਾਲੀ ਪ੍ਰਬੰਧ ਹੋਰ ਵੀ ਪ੍ਰਭਾਵਿਤ ਹੋ ਸਕਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਗੰਭੀਰਪੁਰ ਵਿਖੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨਾਲ ਕੀਤੀ ਮੁਲਾਕਾਤ, ਕੈਬਨਿਟ ਮੰਤਰੀ ਨੇ ਜਿੱਤ ‘ਤੇ ਪ੍ਰਗਟਾਇਆ ਸ਼ੁਕਰਾਨਾ
Next articleਚੋਣਾਂ ਤੇ ਲੋਕ ਫ਼ਤਵਾ