HOME ਅਗਲੇ ਐਮ ਸੀ ਐਡਵੋਕੇਟ ਮੁਕੇਸ਼ ਕੁਮਾਰ ਬਾਲੀ ਹੀ ਹੋਣੇ ਚਾਹੀਦੇ ਹਨ –...

ਅਗਲੇ ਐਮ ਸੀ ਐਡਵੋਕੇਟ ਮੁਕੇਸ਼ ਕੁਮਾਰ ਬਾਲੀ ਹੀ ਹੋਣੇ ਚਾਹੀਦੇ ਹਨ – ਵਿਧਾਇਕ ਡਾਕਟਰ ਨਛੱਤਰ ਪਾਲ

ਨਵਾਂਸ਼ਹਿਰ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਨਵਾਂ ਸ਼ਹਿਰ ਨਗਰ ਕੌਂਸਲ ਨਵਾਂ ਸ਼ਹਿਰ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਾਰਡ ਨੰਬਰ 15 ਤੋ ਬਸਪਾ ਦੇ ਉਮੀਦਵਾਰ ਐਡਵੋਕੇਟ ਮੁਕੇਸ਼ ਬਾਲੀ ਦੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਦੇ ਹੋਵੇ ਨਵਾਂ ਸ਼ਹਿਰ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਆਪਣੇ ਵਰਕਰਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਇਸ ਵਾਰ ਵਾਰਡ ਨੰਬਰ 15 ਤੋਂ ਹਰ ਹਾਲ ਵਿੱਚ ਬਸਪਾ ਦਾ ਹੀ ਐਮ ਸੀ ਬਣਨਾ ਚਾਹੀਦਾ ਹੈ ਕਿਉਂਕਿ ਵਾਰ ਨੰਬਰ 15 ਤੋਂ ਜਿੰਨੇ ਵੀ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਹਨ ਉਹਨਾਂ ਸਾਰਿਆਂ ਵਿੱਚੋਂ ਬਸਪਾ ਦੇ ਉਮੀਦਵਾਰ ਸ੍ਰੀ ਮੁਕੇਸ਼ ਕੁਮਾਰ ਬਾਲੀ ਸਭ ਤੋਂ ਵੱਧ ਪੜੇ ਲਿਖੇ ਇਮਾਨਦਾਰ,ਮਿਹਨਤ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਨਾਲ ਖੜਨ ਵਾਲੇ ਹਨ ਨਵਾਂ ਸ਼ਹਿਰ ਦੇ ਚੰਗੇ ਭਵਿੱਖ ਲਈ ਮੈਂ ਸਮੂਹ ਵਾਰਡ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਮੁਕੇਸ਼ ਕੁਮਾਰ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇੱਕ ਵਧੀਆ ਪੜੇ ਲਿਖੇ ਸੂਝਵਾਨ ਉਮੀਦਵਾਰ ਹੈ ਇਸ ਲਈ ਸ੍ਰੀ ਮੁਕੇਸ਼ ਕੁਮਾਰ ਬਾਲੀ ਵੋਟਾਂ ਪਾ ਕੇ ਇਥੋਂ ਐਮ ਸੀ ਬਣਾ ਕੇ ਨਗਰ ਕੌਂਸਲ ਨਵਾਂ ਸ਼ਹਿਰ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਨਵਾਂ ਸ਼ਹਿਰ ਦੇ ਲੋਕਾਂ ਦੇ ਚੰਗੇ ਭਵਿੱਖ ਲਈ ਇਹ ਆਪਣਾ ਯੋਗਦਾਨ ਪਾ ਸਕੇ ਕਿਉਂਕਿ ਅੱਜ ਨਵਾਂ ਸ਼ਹਿਰ ਦੀਆਂ ਗਲੀਆਂ ਨਾਲੀਆਂ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਬਹੁਤ ਹੀ ਮਾੜੀ ਹਾਲਤ ਹਨ ਵਾਰਡ ਨੰਬਰ 15 ਦੇ ਹੁਣ ਤੱਕ ਜਿੰਨੇ ਵੀ ਐਮ ਸੀ ਬਣੀ ਹਨ ਉਹਨਾਂ ਨੇ ਇਸ ਵਾਰਡ ਦੇ ਵਿਕਾਸ ਲਈ ਕੋਈ ਖਾਸ ਯੋਗਦਾਨ ਨਹੀਂ ਪਾਇਆ ਹੁਣ ਸਮਾਂ ਨਵਾਂ ਸ਼ਹਿਰ ਵਾਸੀਆਂ ਕੋਲ ਹੈ ਕਿ ਉਹ ਇੱਕ ਵਧੀਆ ਮਿਹਨਤ ਦੀ ਅਤੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਖਰਾ ਉੱਤਰ ਸਕੇ ਇਸ ਲਈ ਨਵਾਂ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਜਿੱਥੇ ਵੀ ਬਸਪਾ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ ਉਹਨਾਂ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਐਮਸੀ ਬਣਾ ਕੇ ਵਿਧਾਨ ਸਭਾ ਵਿੱਚ ਭੇਜਣ ਤਾਂ ਕਿ ਨਵੇਂ ਸ਼ਹਿਰ ਦੇ ਲੋਕਾਂ ਦੇ ਚੰਗੇ ਭਵਿੱਖ ਅਤੇ ਚੰਗੇ ਵਿਕਾਸ ਨਵਾਂ ਸ਼ਹਿਰ ਵਾਸੀਆਂ ਨੂੰ ਬਸਪਾ ਦੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣੀਆਂ ਚਾਹੀਦੀ ਹਨ।
ਇਸ ਮੌਕੇ ਤੇ ਵਿਧਾਇਕ ਨਛੱਤਰ ਪਾਲ ਨੇ ਬੋਲਦਿਆਂ ਆਖਿਆ ਕਿ ਜਿਸ ਤਰ੍ਹਾਂ ਮੈਂ ਵਿਧਾਨ ਸਭਾ ਵਿੱਚ ਨਵਾਂ ਸ਼ਹਿਰ ਅਤੇ ਆਪਣੇ ਹਲਕੇ ਦੇ ਹਰ ਛੋਟੇ ਵੱਡੇ ਮੁੱਦਿਆਂ ਨੂੰ ਝੁਕਦਾ ਹਾਂ ਜਿਸ ਵਿੱਚ ਚਾਹੇ ਉਹ ਰੇਲਵੇ ਰੋਡ , ਕਲਾਮ ਰੋਡ, ਸਲੋਹ ਰੋਡ ਦਾ ਮੁੱਦਾ ਹੋਵੇ ਚਾਹੇ ਕੂੜੇ ਵਾਲੇ ਡੰਪ ਦਾ ਮੁੱਦਾ ਹੋਵੇ ਮੈਂ ਉਹਨਾਂ ਨੂੰ ਜੋਰ ਸ਼ੋਰ ਨਾਲ ਵਿਧਾਨ ਸਭਾ ਵਿੱਚ ਝੁਕਿਆ ਇਸੇ ਤਰ੍ਹਾਂ ਜੇ ਤੁਸੀਂ ਆਪਣੇ ਵਾਰਡ ਵਿੱਚੋਂ ਬਸਪਾ ਦੀ ਉਮੀਦਵਾਰ ਨੂੰ ਜਿਤਾ ਕੇ ਨਗਰ ਕੌਂਸਲ ਨਵਾਂ ਸ਼ਹਿਰ ਵਿੱਚ ਭੇਜੋਗੇ ਤਾਂ ਇਹ ਐਮਸੀ ਮੇਰੇ ਵਾਂਗ ਮੁਕੇਸ਼ ਬਾਲੀ ਵੀ ਨਗਰ ਕੌਂਸਲ ਵਿੱਚ ਤੁਹਾਡੇ ਮੁਹੱਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਆਪਣਾ ਹਰ ਸੰਭਵ ਯਤਨ ਕਰਨਗੇ l ਇਸ ਮੌਕੇ ਤੇ ਡਾਕਟਰ ਨਛੱਤਰ ਪਾਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਆਓ ਸਭ ਮਿਲ ਕੇ ਆਪਣੇ ਵਾਰਡ ਦੇ ਵਿਕਾਸ ਚੰਗੀਆਂ ਸੁਵਿਧਾਵਾਂ ਅਤੇ ਨਵੇਂ ਸ਼ਹਿਰ ਦੀ ਤਰੱਕੀ ਲਈ ਇਕੱਠੇ ਹੋ ਕੇ ਮੁਕੇਸ਼ ਬਾਲੀ ਨੂੰ ਜਿਤਾ ਕੇ ਭੇਜੀਏ ਇਸ ਮੌਕੇ ਤੇ ਸਰਬਜੀਤ ਜਾਫਰਪੁਰ, ਪਲਵਿੰਦਰ ਸੂਦ,ਬਿਸ਼ਨ ਦਾਸ,ਮਾ ਹਰਮੇਸ਼ ਨੌਰਥ,ਐਡਵੋਕੇਟ ਰਾਜਕੁਮਾਰ ਮਹੇ ਸੁਰਜੀਤ ਕਰੀਹਾ, ਧਰਮਪਾਲ, ਸਰਵਰ ਰਾਮ, ਕਮਲਜੀਤ ਜੱਸਲ,ਹਰਮੇਸ਼ ਲਾਲ,ਪਾਲਾ ਲੱਧੜ,ਬੀਬੀ ਦਲੀਪੀ,ਬੀਬੀ ਸੱਤਿਆ ਦੇਵੀ ਆਦਿ ਹਾਜ਼ਰ ਸਨ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਾਹੀ ਗੋਤ ਜਠੇਰਿਆਂ ਦਾ ਮੇਲਾ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ
Next articleਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਯੂਨੀਅਨ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ