ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ ਚਰਨਜੀਤ ਸੱਲ੍ਹਾ) ਅੱਜ ਆਸ਼ਾ ਵਰਕਰ ਅਤੇ ਫੇਸਿਲੀਟੇਟਰ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਇੱਥੇ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸ਼ਕੁੰਤਲਾ ਸਰੋਏ, ਰਾਜਵਿੰਦਰ ਕੌਰ,ਅਨੀਤਾ ਬਲਾਚੌਰ, ਗੀਤਾ ਮੁਜ਼ਫਰਪੁਰ, ਚਰਨਜੀਤ ਕੌਰ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਕਈ ਮਹੀਨਿਆਂ ਤੋਂ ਆਸ਼ਾ ਵਰਕਰਾਂ ਨੂੰ ਇੰਸੇਂਟਿਵ ਨਹੀਂ ਮਿਲਿਆ। ਉਹਨਾਂ ਨੇ ਮਾਸਿਕ ਇਨਸੈਂਟਿਵ 2500 ਤੋਂ ਦੁੱਗਣਾ ਕਰਨ ਅਤੇ ਪਿਛਲੇ ਚਾਰ ਸਾਲਾਂ ਦਾ ਬਕਾਇਆ ਦੇਣ, ਆਸ਼ਾ ਵਰਕਰਾਂ ਅਤੇ ਫੇਸਿਲਿਟੇਟਰਾਂ ਨੂੰ ਮਾਣ ਭੱਤਾ ਵਰਕਰ ਦੀ ਥਾਂ ਸਕੀਮ ਵਰਕਰ ਮੰਨਕੇ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਪਿਛਲਾ ਰੁਕਿਆ ਹੋਇਆ ਇਨਸੈਂਟਿਵ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਅਤੇ ਸਿਹਤ ਬੀਮਾ ਯੋਜਨਾ ਦੀ ਅਦਾਇਗੀ ਕਰਨ ਵਾਸਤੇ ਗੂਗਲ ਸੀਟਾਂ ਭਰਨ ਲਈ ਮਜਬੂਰ ਨਾ ਕਰਨ ਦੀ ਮੰਗ ਕੀਤੀ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਤਿੱਖੇ ਸੰਘਰਸ਼ਾਂ ਨਾਲ ਹੀ ਮੰਗ ਮਨਵਾਈਆਂ ਜਾ ਸਕਦੀਆਂ ਹਨ। ਉਹਨਾਂ ਨੂੰ ਸੰਘਰਸ਼ਾਂ ਉੱਤੇ ਟੇਕ ਰੱਖਣੀ ਚਾਹੀਦੀ ਹੈ। ਇਸ ਮੌਕੇ ਬਿੰਦਰ ਨਵਾਂਸ਼ਹਿਰ, ਰਣਜੀਤ ਕੌਰ ਨਵਾਂਸ਼ਹਿਰ, ਜਗਜੀਤ ਕੌਰ ਬੰਗਾ, ਗੁਰਬਖਸ਼ ਕੌਰ ਬੰਗਾ, ਸਰਬਜੀਤ ਕੌਰ ਰਟੈਂਡਾ, ਭੂਪਿੰਦਰ ਕੌਰ ਮੁਕੰਦਪੁਰ ਨੇ ਵੀ ਸੰਬੋਧਨ ਕੀਤਾ। ਬਾਅਦ ਵਿੱਚ ਸਿਹਤ ਮੰਤਰੀ ਪੰਜਾਬ ਦੇ ਨਾਂਅ ਸਿਵਲ ਸਰਜਨ ਨੂੰ ਮੰਗਪੱਤਰ ਵੀ ਸੌਂਪਿਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



