HOME ਮਾਹੀ ਗੋਤ ਜਠੇਰਿਆਂ ਦਾ ਮੇਲਾ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ

ਮਾਹੀ ਗੋਤ ਜਠੇਰਿਆਂ ਦਾ ਮੇਲਾ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ

3
ਕਲਾਕਾਰਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰ ਅਤੇ ਹੋਰ।

ਬੰਗਾ   (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾ ) ਬਾਬਾ ਬਸਾਊ ਬਾਬਾ ਕਪੂਰਾ ਮਾਹੀ ਗੋਤ ਵੈਲਫੇਅਰ ਸੋਸਾਇਟੀ ਬੰਗਾ ਵੱਲੋਂ ਪਿੰਡ ਜੰਡਿਆਲਾ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਦੇਸ਼ ਵਿਦੇਸ਼ ਦੀ ਸੰਗਤ ਵੱਲੋਂ ਮਾਹੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪਿੰਡ ਜੰਡਿਆਲਾ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਪੁੱਜਕੇ ਆਪਣੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਨਤਮਸਤਕ ਹੋਏ। ਇਸ ਮੌਕੇ ਚਿਰਾਗਾਂ ਦੀ ਰਸਮ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਵੱਖ-ਵੱਖ ਕਲਾਕਾਰਾਂ ਵੱਲੋਂ ਗਾਇਕੀ ਰਾਹੀਂ ਆਪਣੀ ਹਾਜ਼ਰੀ ਲਗਾਈ ਗਈ ਜਿਸ ਵਿੱਚ ਉਂਕਾਰ ਗੁਰਸ਼ਾਨ ਐਂਡ ਪਾਰਟੀ ਵੱਲੋਂ ਹੁੰਦਾ ਸਾਧਾਂ ਨੂੰ ਸੁਆਦਾਂ ਨਾਲ ਕੀ ਸੱਜਣਾ….ਰੱਬ ਮੇਰਾ ਸਤਿਗੁਰ ਬਣਕੇ ਆਇਆ ਮੈਨੂੰ ਦੇਖ ਲੈਣ ਦੇ….ਲੋਕਾਂ ਨੂੰ ਮਾਣ ਪਾਵਰਾਂ ਦਾ ਸਾਡੀ ਪਾਵਰ ਬਾਬਾ ਵਸਾਊ ਆਦਿ ਇੱਕ ਤੋਂ ਇੱਕ ਵਧੀਆ ਗੀਤ ਗਾ ਕੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਹੋਰ ਕਲਾਕਾਰ ਜਿਨ੍ਹਾਂ ਵਿੱਚ ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ, ਬੇਬੀ ਏ ਕੌਰ, ਲੱਕੀ ਬੋਸ ਸੂੰਢ, ਰਾਜਪ੍ਰੀਤ ਚਮਕ, ਜੀਤਾ ਸਰਦਾਰ, ਰੇਨੂ ਲੁਧਿਆਣਾ, ਅਮਨ ਕਮਲ ਸੰਧੂ, ਮੂਰਤੀ ਰਾਮ, ਸਨੀਤਾ ਬਸਰਾ, ਰਾਜਵੀਰ ਮਾਹੀ, ਹਰਜੋਤ ਬੰਗਾ, ਮਲਕੀਤ ਪੰਛੀ ਪਲਵਿੰਦਰ, ਜਸਵੀਰ ਗੁਰੂ, ਬਲਜਿੰਦਰ ਗੁਰੂ, ਸੁਨੀਲ ਸੋਨੂ ਆਦਿ ਕਲਾਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਚਾਹ ਪਕੌੜਿਆਂ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਮੈਂਬਰ ਬਰਿੰਦਰ ਕੁਮਾਰ ਪ੍ਰਧਾਨ, ਉਪ ਪ੍ਰਧਾਨ ਗਿਆਨ ਚੰਦ, ਜਨਰਲ ਸੈਕਟਰੀ ਸੰਤੋਖ ਕੁਮਾਰ, ਕੈਸ਼ੀਅਰ ਮਨੋਜ ਕੁਮਾਰ, ਰਕੇਸ਼ ਲਾਲ, ਗੁਰਮੁਖ ਸਿੰਘ, ਦੇਸਰਾਜ, ਅਸ਼ੋਕ ਕੁਮਾਰ, ਨੰਜੂ ਰਾਮ, ਮੰਗੀ, ਮੁਲਖ ਰਾਜ, ਗੁਰਨਾਮ ਚੰਦ, ਸੋਮੀ ਰਾਮ, ਸੁਖਦੇਵ ਸਿੰਘ, ਸ਼ਿੰਗਾਰਾ ਰਾਮ, ਝਲਮਣ ਰਾਮ, ਗੁਰਦਿਆਲ ਸਿੰਘ, ਸੋਮ ਨਾਥ ਮਾਹੀ ਜਲੰਧਰ, ਰੂਪ ਰਾਣੀ, ਪ੍ਰਕਾਸ਼ੋ, ਹਰਭਜਨ ਕੌਰ, ਅਮਰੀਕ ਚੰਦ, ਸੰਤੋਸ਼ ਕੁਮਾਰੀ, ਪ੍ਰੀਆ, ਅਵਤਾਰ ਸਿੰਘ, ਜਸਵਿੰਦਰ ਰਾਮ ਮਾਹੀ, ਰਾਣਾ ਮਾਹੀ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ
Next articleਅਗਲੇ ਐਮ ਸੀ ਐਡਵੋਕੇਟ ਮੁਕੇਸ਼ ਕੁਮਾਰ ਬਾਲੀ ਹੀ ਹੋਣੇ ਚਾਹੀਦੇ ਹਨ – ਵਿਧਾਇਕ ਡਾਕਟਰ ਨਛੱਤਰ ਪਾਲ