ਸਾਲ ਨਵਾਂ

ਮਹਿੰਦਰ ਸਿੰਘ ਮਾਨ
         (ਸਮਾਜ ਵੀਕਲੀ) 
ਅਮੀਰ-ਗਰੀਬ ਵਿੱਚ ਪਾੜਾ ਘਟਾਏ ਸਾਲ ਨਵਾਂ,
ਹਰ ਘਰ ਖੁਸ਼ੀਆਂ ਲੈ ਕੇ ਆਏ ਸਾਲ ਨਵਾਂ।
ਪਿਛਲੇ ਸਾਲ ਬਥੇਰਾ ਤੰਗ ਕੀਤਾ ਹੈ ਮਹਿੰਗਾਈ ਨੇ,
ਇਸ ਚੰਦਰੀ ਤੋਂ ਛੁਟਕਾਰਾ ਦੁਆਏ ਸਾਲ ਨਵਾਂ।
ਧਰਮਾਂ ਤੇ ਜ਼ਾਤਾਂ ਦੇ ਨਾਂ ਤੇ ਜੋ ਲੜਾਂਦੇ ਲੋਕਾਂ ਨੂੰ,
ਉਨ੍ਹਾਂ ਨੂੰ ਸਿੱਧਾ ਰਸਤਾ ਦਿਖਾਏ ਸਾਲ ਨਵਾਂ।
ਆਪਣੇ ਤੇ ਹੀ ਕਰੋੜਾਂ ਖਰਚਣ ਵਾਲਿਆਂ ਨੂੰ,
ਗਰੀਬਾਂ ਦੀਆਂ ਝੁੱਗੀਆਂ ਦਿਖਾਏ ਸਾਲ ਨਵਾਂ।
ਪਹਿਲਾਂ ਉਨ੍ਹਾਂ ਦੀ ਇੱਜ਼ਤ ਮਿੱਟੀ ‘ਚ ਰੁਲੀ ਹੈ,
ਹੁਣ ਧੀਆਂ-ਭੈਣਾਂ ਦੀ ਇੱਜ਼ਤ ਬਚਾਏ ਸਾਲ ਨਵਾਂ।
ਜਿਹੜੇ ਜਨਤਾ ਨੂੰ ਬਿਲਕੁਲ ਟਿੱਚ ਸਮਝਦੇ ਨੇ,
ਉਨ੍ਹਾਂ ‘ਚ ਅਕਲ ਦੇ ਦੀਪ ਜਗਾਏ ਸਾਲ ਨਵਾਂ।
ਪਿਛਲੇ ਸਾਲ ਜੋ ਭੁੱਲ ਗਏ ਸਨ ਪਿਆਰ ਕਰਨਾ,
ਉਨ੍ਹਾਂ ਨੂੰ ਪਿਆਰ ਕਰਨਾ ਸਿਖਾਏ ਸਾਲ ਨਵਾਂ।
ਵੱਡਿਆਂ ਦਾ ਨਿਰਾਦਰ ਕਰਨ ਵਾਲਿਆਂ ਨੂੰ,
ਉਨ੍ਹਾਂ ਦਾ ਆਦਰ ਕਰਨਾ ਸਿਖਾਏ ਸਾਲ ਨਵਾਂ।
‘ਮਾਨ’ਸੁਸਤੀ ਨਾ ਅੱਗੇ ਵਧਣ ਦੇਵੇ ਬੰਦੇ ਨੂੰ,
ਸਭ ਦੀ ਸੁਸਤੀ ਦੂਰ ਭਜਾਏ ਸਾਲ ਨਵਾਂ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554
Previous articleਮੁਫਤ ਦੇ ਪੈਸੇ / ਮਿੰਨੀ ਕਹਾਣੀ
Next articleThree more soldiers die in Gaza, toll reaches 164