ਡੀ ਐੱਸ ਪੀ ਫਿਲੌਰ ਸ ਸਿਮਰਨਜੀਤ ਸਿੰਘ ਨੂੰ ਕੀਤਾ ਸਨਮਾਨਿਤ 

ਫਿਲੌਰ, ਅੱਪਰਾ (ਜੱਸੀ)-ਫਿਲੌਰ ਵਿਖੇ ਵਧੀਆ ਪ੍ਰਸ਼ਾਸਨਿਕ ਸੇਵਾਵਾਂ ਨਿਭਾ ਰਹੇ ਡੀ ਐਸ ਪੀ ਫਿਲੌਰ ਸ  ਸਿਮਰਨਜੀਤ ਸਿੰਘ ਨੂੰ ਕਾਂਗਰਸ ਸੇਵਾ ਦਲ ਦੇ ਸਮੂਹ ਅਹੁਦੇਦਾਰਾਂ ਵਲੋਂ ਚੌਧਰੀ ਸੋਮਪਾਲ ਮੈਂਗੜਾ ਚੇਅਰਮੈਨ ਕਾਂਗਰਸ ਸੇਵਾ ਦਲ ਪੰਜਾਬ ਦੀ ਅਗਵਾਈ ਹੇਠ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੌਰਾਨ ਬੋਲਦਿਆ ਚੌਧਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਕੰਮ ਦੇ ਪ੍ਰਤੀ ਵਫਾਦਾਰ ਤੇ ਸਮਰਪਿਤ ਹੋਣਾ ਚਾਹੀਦਾ ਹੈ। ਇਸ ਮੌਕੇ ਬੋਲਦਿਆਂ ਡੀ ਐਸ ਪੀ ਫਿਲੌਰ ਸ ਸਿਮਰਨਜੀਤ ਸਿੰਘ ਨੇ ਕਿਹਾ ਕਿ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹੀ ਉਸਦਾ ਮਕਸਦ ਹੈ। ਇਸ ਮੌਕੇ ਸੌਨੂੰ ਪੰਮਾ, ਭੈਵਭ ਸ਼ਰਮਾ, ਕੌਸ਼ਲ, ਸੁਰਿੰਦਰ ਕੈਂਥ, ਪਰਮਜੀਤ ਭਾਰਤੀ, ਸ਼ੰਕਰ ਸੰਧੂ, ਲਖਵਿੰਦਰ ਉਰਫ ਲੱਖੂ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਮ੍ਰਿਤਾ ਪ੍ਰੀਤਮ ਜੀ ਦੇ ਜਨਮ ਦਿਨ ਤੇ ਵਿਸ਼ੇਸ਼  –  ਅੰਮ੍ਰਿਤ -ਨਾਮਾ 
Next article5 ਸਤੰਬਰ ਅਧਿਆਪਕ ਦਿਵਸ ਰਾਜ ਪੱਧਰੀ ਸਮਾਰੋਹ ਤੇ ਕਰਨਗੇ ਰੋਸ ਪ੍ਰਦਰਸ਼ਨ :ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ