ਨਵੀ ਵਰਦੀ…

ਗੁਰਿੰਦਰ ਸਿੰਘ ਪੰਜਾਬੀ

(ਸਮਾਜ ਵੀਕਲੀ)

ਪਾਪਾ, ਪਾਪਾ, ਪਾਪਾ ਜੀ
ਇਕ ਗੱਲ ਸੁਣੋ ਮੇਰੀ
ਧਿਆਨ ਲਗਾ ਕੇ
ਮਾਸਟਰ ਚਿੜਕਦਾ
ਨਿੱਤ ਹੈ ਮੈਨੂੰ
ਜੁਰਮਾਨਾ ਪਊਗਾ ਫਿਰ
ਤੁਹਾਨੂੰ ਕਹਿਣਾ ਨਹੀਂ
ਮੈਂ ਫੇਰ ਤੁਹਾਨੂੰ
ਮੇਰੀ ਗੱਲ ਮਨਕੇ
2000ਦਾ ਨਵਾਂ ਨੋਟ ਕਢਕੇ
ਦਵਾ ਦਿਓ ਮੈਨੂੰ ਨਵੀ ਵਰਦੀ..
ਹਨੀ, ਮਨੀ, ਅਰਸ਼,ਗੀਤਾ
ਵੀ ਨਵੀ ਵਰਦੀ ਲੈਕੇ ਆਏ
ਮੇਰੀ ਪਾਟੀ ਕਮੀਜ
ਘਸੀ ਹੋਈ ਪੈਂਟ ਹੱਸਦੀ ਹੈ
ਨਿੱਤ ਮੈਨੂੰ ਗੁਰੀ ਦੀ ਮਨਕੇ
ਗੱਲ ਅੱਜ ਹੀ ਨਵੀ
ਵਰਦੀ ਦੁਆ ਦਿਓ
ਪਾਪਾ, ਪਾਪਾ,ਪਾਪਾ ਜੀ
ਮੈਨੂੰ ਨਵੀ ਵਰਦੀ ਦੁਆ ਦੋ…

ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ
ਮੋਂ *8437924103

 

Previous articleਮੌਜਾਂ
Next articleਕੁਦਰਤ