ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀ ਮਾਜਰਾ ਦੇ ਨਤੀਜੇ ਰਹੇ ਸ਼ਾਨਦਾਰ

ਅੱਠਵੀਂ ਵਿੱਚ 8 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ 
ਘਨੌਲੀ, 03 ਮਈ (ਗੁਰਬਿੰਦਰ ਸਿੰਘ ਰੋਮੀ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ, ਦਸਵੀਂ ਅਤੇ ਬਾਹਰਵੀਂ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਸ.ਸ.ਸ. ਲੋਧੀਮਾਜਰਾ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਕੋਆਰਡੀਨੇਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅੱਠਵੀਂ ਜਮਾਤ ਦੇ ਵਿੱਚ ਖੁਸ਼ਪ੍ਰੀਤ ਨੇ 97.33% ਅੰਕਾਂ ਨਾਲ਼ ਪਹਿਲਾ, ਪ੍ਰਾਪਤ ਕੌਰ ਨੇ 97.16% ਨਾਲ਼ ਦੂਜਾ ਅਤੇ ਗੁਰਜਿੰਦਰ ਸਿੰਘ ਨੇ 97% ਨਾਲ਼ ਤੀਜਾ ਸਥਾਨ ਪ੍ਰਾਪਤ ਕੀਤਾ। ਛੇ ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ। ਬਾਹਰਵੀਂ ਜਮਾਤ ਵਿੱਚ ਜਗਵੀਰ ਸਿੰਘ ਨੇ 92.8% ਨਾਲ਼ ਪਹਿਲਾ, ਤਾਨੀਆ ਨੇ 89.2% ਨਾਲ਼ ਦੂਜਾ, ਬਲਜੀਤ ਕੌਰ ਨੇ 82.6 % ਨਾਲ਼ ਤੀਜਾ ਸਥਾਨ ਹਾਸਲ ਕੀਤਾ। ਜਿਕਰਯੋਗ ਹੈ ਕਿ ਇੱਥੋਂ ਦਸਵੀਂ ਦੇ ਨਤੀਜਿਆਂ ਵਿੱਚ ਵੀ ਚਰਨਜੀਤ ਕੌਰ ਨੇ 91.8% ਨਾਲ਼ ਪਹਿਲਾ, ਜਸਕਿਰਨ ਕੌਰ ਨੇ 91% ਨਾਲ਼ ਦੂਜਾ ਅਤੇ ਜੈਸਮੀਨ ਕੌਰ ਨੇ 89% ਅੰਕਾਂ ਨਾਲ਼ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਚੇਅਰਮੈਨ ਗੁਰਬਚਨ ਸਿੰਘ, ਪ੍ਰਿੰਸੀਪਲ ਹਰਦੀਪ ਸਿੰਘ ਅਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਮੁਬਾਰਕਾਂ ਦਿੰਦਿਆਂ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਠੀਆ ਕੀ ਹੈ ਸਮਝਣਾ ਬਹੁਤ ਜ਼ਰੂਰੀ ਹੈ-
Next articleਪੰਜਾਬੀ ਮਾ ਬੋਲੀਂ ਨੂੰ ਪੂਰੀ ਤਰ੍ਹਾਂ ਸਮਰਪਿਤ ਗਾਇਕ ਅਤੇ ਗੀਤਕਾਰ ‘ਕਮਲ ਸੀਪਾ’