HOME ਨਿਊ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ: ਨੰ 100) ਵੱਲੋਂ ਬਲਾਕ ਮਾਛੀਵਾੜਾ (ਲੁਧਿਆਣਾ)...

ਨਿਊ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ (ਰਜਿ: ਨੰ 100) ਵੱਲੋਂ ਬਲਾਕ ਮਾਛੀਵਾੜਾ (ਲੁਧਿਆਣਾ) ਦੀ ਚੋਣ ਕੀਤੀ

1

ਨਵਾਂਸ਼ਹਿਰ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਨਿਊ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 100 ਦੇ ਮੈਂਬਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਬਲਾਕ ਮਾਛੂਵਾੜਾ ਜ਼ਿਲ੍ਹਾ ਲੁਧਿਆਣਾ ਦੀ ਚੋਣ ਕੀਤੀ ਗਈ ਜਿਸ ਵਿੱਚ ਸਟੇਟ ਕਮੇਟੀ ਆਗੂਆਂ ਸਮੇਤ ਬਲਾਕ ਦੇ ਦਸ ਮੈਂਬਰਾਂ ਨੇ ਹਿੱਸਾ ਲਿਆ। ਅੱਜ ਦੀ ਮੀਟਿੰਗ ਦੀ ਦੇਖਰੇਖ ਸੀਨੀਅਰ ਮੀਤ ਪ੍ਰਧਾਨ ਡਾਕਟਰ ਹਰਮੇਲ ਸਿੰਘ ਮਲੇਰਕੋਟਲਾ ,ਜਨਰਲ ਸਕੱਤਰ ਡਾਕਟਰ ਅਵਤਾਰ ਬਾਲੀ ਅਤੇ ਸੂਬਾ ਖਜਾਨਚੀ ਡਾਕਟਰ ਮਾਲ ਸਿੰਘ ਮਾਣਕੀ ਨੇ ਕੀਤੀ। ਡਾਕਟਰ ਜਸਵੰਤ ਸਿੰਘ ਖਜਾਨਚੀ ਬਲਾਕ ਰੁੜਕੀ, ਡਾਕਟਰ ਸੁਰਜੀਤ ਸਿੰਘ ਸਕੱਤਰ ਬਲਾਕ ਰੁੜਕੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਵਿੱਚ ਅਡਵਾਈਜ਼ਰ ਡਾਕਟਰ ਜਸਵੀਰ ਸਿੰਘ ,ਡਾਕਟਰ ਪ੍ਰਦੀਪ ਕੁਮਾਰ ਅਤੇ ਹੈਪੀ ਮਾਨ ਜੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਡਾਕਟਰ ਜਸਬੀਰ ਸਿੰਘ ਮੁੱਖ ਸਲਾਹਕਾਰ, ਡਾਕਟਰ ਜਸਕਰਨ ਸਿੰਘ ਬਲਾਕ ਪ੍ਰਧਾਨ ,ਡਾਕਟਰ ਜਸਪ੍ਰੀਤ ਸਿੰਘ ਬਲਾਕ ਖਜਾਨਚੀ ,ਡਾਕਟਰ ਵਰਿੰਦਰ ਸਿੰਘ ਬਲਾਕ ਸਕੱਤਰ, ਡਾਕਟਰ ਸੁਰਜੀਤ ਸਿੰਘ ਮੁੱਖ ਮੈਂਬਰ ਚੁਣੇ ਗਏ ਅਤੇ ਆਦਿ ਮੈਂਬਰ ਮੀਟਿੰਗ ਵਿੱਚ ਹਜਾਰ ਹੋਈ। ਇਹ ਸਾਰੇ ਮੈਂਬਰ ਸੂਬਾ ਕਮੇਟੀ ਵੱਲੋਂ ਸਰਬ ਸਹਿਮਤੀ ਨਾਲ ਚੁਣੇ ਗਏ ਅਤੇ ਸਾਰਿਆਂ ਨੇ ਇਸ ਚੋਣ ਨੂੰ ਸਰਬ ਸਹਿਮਤੀ ਨਾਲ ਪ੍ਰਵਾਨ ਕੀਤਾ। ਡਾ ਅਵਤਾਰ ਬਾਲੀ ਸੂਬਾ ਜਨਰਲ ਸਕੱਤਰ ਪੰਜਾਬ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ਡਾ. ਮਨਮੋਹਨ: ਇਕ ਦਾਰਸ਼ਨਿਕ ਅਫ਼ਸਰ ਦੀ ਸਾਹਿਤਕ ਯਾਤਰਾ” ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ ਹੋਏ ਦਰਸ਼ਕਾਂ ਦੇ ਰੂ ਬਰੂ “
Next articleਬਾਬਾ ਸਾਹਿਬ ਵਲੋਂ ਲੜਕੀਆ ਨੂੰ ਦਿੱਤੇ ਵਿੱਦਿਆਂ ਦੇ ਅਧਿਕਾਰ ਨੇ ਡਾਂ ਤੀਰਥ ਬਾਲਾ ਵਰਗੀਆਂ ਲੜਕੀਆਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਅਜ਼ਾਦੀ ਦਿੱਤੀ… ਧਰਮ ਪਾਲ ਤਲਵੰਡੀ।